ਪਾਕਿਸਤਾਨ : ਅੱਤਵਾਦੀ ਹਮਲਿਆਂ ''ਚ 4 ਪੁਲਸ ਕਰਮਚਾਰੀਆਂ ਦੀ ਮੌਤ, 6 ਹੋਰ ਜ਼ਖਮੀ
Thursday, Mar 30, 2023 - 10:39 AM (IST)
ਪੇਸ਼ਾਵਰ (ਭਾਸ਼ਾ)- ਤਾਲਿਬਾਨ ਅੱਤਵਾਦੀਆਂ ਨੇ ਵੀਰਵਾਰ ਤੜਕੇ ਉੱਤਰ-ਪੱਛਮੀ ਪਾਕਿਸਤਾਨ ਵਿੱਚ ਇੱਕ ਪੁਲਸ ਵਾਹਨ ਨੂੰ ਬੰਬ ਨਾਲ ਨਿਸ਼ਾਨਾ ਬਣਾਇਆ ਅਤੇ ਇਸ ਹਮਲੇ ਵਿਚ ਚਾਰ ਪੁਲਸ ਕਰਮਚਾਰੀਆਂ ਦੀ ਮੌਤ ਹੋ ਗਈ ਜਦਕਿ ਇਕ ਥਾਣੇ 'ਤੇ ਕੀਤੇ ਗਏ ਹਮਲੇ ਵਿਚ ਛੇ ਪੁਲਸ ਅਧਿਕਾਰੀ ਜ਼ਖਮੀ ਹੋ ਗਏ। ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਖੈਬਰ ਪਖਤੂਨਖਵਾ ਸੂਬੇ ਦੇ ਕਸਬੇ ਲੱਕੀ ਮਰਵਾਤ ਵਿੱਚ ਇੱਕ ਪੁਲਸ ਸਟੇਸ਼ਨ 'ਤੇ ਹਮਲੇ ਤੋਂ ਬਾਅਦ ਮੌਕੇ 'ਤੇ ਭੇਜੇ ਗਏ ਸੁਰੱਖਿਆ ਬਲਾਂ ਦੇ ਇੱਕ ਵਾਹਨ 'ਤੇ ਬੰਬ ਨਾਲ ਹਮਲਾ ਕਰ ਦਿੱਤਾ ਗਿਆ, ਜਿਸ ਵਿੱਚ ਚਾਰ ਅਧਿਕਾਰੀ ਮਾਰੇ ਗਏ।
ਪੜ੍ਹੋ ਇਹ ਅਹਿਮ ਖ਼ਬਰ-ਪੋਪ ਫ੍ਰਾਂਸਿਸ ਦੀ ਵਿਗੜੀ ਸਿਹਤ, ਹਸਪਤਾਲ 'ਚ ਦਾਖਲ, ਬਾਈਡੇਨ ਬੋਲੇ-ਦੁਆ ਕਰੋ
ਥਾਣੇ 'ਤੇ ਹੋਏ ਹਮਲੇ 'ਚ 6 ਅਧਿਕਾਰੀ ਜ਼ਖਮੀ ਹੋ ਗਏ। ਸਥਾਨਕ ਪੁਲਸ ਅਧਿਕਾਰੀ ਅਸ਼ਫਾਕ ਖਾਨ ਨੇ ਕਿਹਾ ਕਿ ਉਨ੍ਹਾਂ ਸ਼ੱਕੀ ਅੱਤਵਾਦੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ, ਜਿਨ੍ਹਾਂ ਨੇ ਲੱਕੀ ਮਰਵਾਤ 'ਚ ਪੁਲਸ ਸਟੇਸ਼ਨ 'ਤੇ ਹਮਲਾ ਕੀਤਾ ਅਤੇ ਬਾਅਦ 'ਚ ਪੁਲਸ ਦੇ ਵਾਹਨ 'ਚ ਧਮਾਕਾ ਕੀਤਾ। ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਨੇ ਦੋਵਾਂ ਹਮਲਿਆਂ ਦੀ ਜ਼ਿੰਮੇਵਾਰੀ ਲਈ ਹੈ। ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਜਾਂ ਟੀਟੀਪੀ ਇੱਕ ਵੱਖਰਾ ਸੰਗਠਨ ਹੈ ਪਰ ਅਫਗਾਨਿਸਤਾਨ ਦੇ ਤਾਲਿਬਾਨ ਨਾਲ ਜੁੜਿਆ ਹੋਇਆ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।