ਭਾਰਤ ''ਚ ਦਾਖਲ ਹੋਣ ਦੀ ਕੋਸ਼ਿਸ਼ ''ਚ ਤਿੰਨ ਬੰਗਲਾਦੇਸ਼ੀ ਪੱਤਰਕਾਰਾਂ ਸਮੇਤ ਚਾਰ ਲੋਕ ਹਿਰਾਸਤ ''ਚ

Monday, Sep 16, 2024 - 05:32 PM (IST)

ਢਾਕਾ (ਯੂ. ਐੱਨ. ਆਈ.)- ਬੰਗਲਾਦੇਸ਼ੀ ਪੱਤਰਕਾਰ ਮੋਜ਼ਾਮਿਲ ਬਾਬੂ ਅਤੇ ਸ਼ਿਆਮਲ ਦੱਤਾ ਸਮੇਤ ਚਾਰ ਲੋਕਾਂ ਨੂੰ ਮੈਮਨਸਿੰਘ ਦੇ ਧੋਬੌਰਾ ਸਰਹੱਦ ਤੋਂ ਗੈਰ-ਕਾਨੂੰਨੀ ਤਰੀਕੇ ਨਾਲ ਭਾਰਤ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਹੋਏ ਹਿਰਾਸਤ ਵਿਚ ਲਿਆ ਗਿਆ ਹੈ। ਸੋਮਵਾਰ ਨੂੰ ਮੀਡੀਆ ਰਿਪੋਰਟਾਂ 'ਚ ਇਹ ਜਾਣਕਾਰੀ ਦਿੱਤੀ ਗਈ। ਸਥਾਨਕ ਅਖ਼ਬਾਰ 'ਦਿ ਡੇਲੀ ਸਟਾਰ' ਨੇ ਧੋਬੌਰਾ ਥਾਣਾ ਇੰਚਾਰਜ ਮੁਹੰਮਦ ਚੰਨ ਮੀਆ ਦੇ ਹਵਾਲੇ ਨਾਲ ਦੱਸਿਆ ਕਿ ਸਥਾਨਕ ਲੋਕਾਂ ਨੇ ਸਵੇਰੇ ਧੋਬੌਰਾ-ਪੂਰਬਧਾਲਾ ਸਰਹੱਦੀ ਖੇਤਰ ਤੋਂ ਚਾਰ ਲੋਕਾਂ ਅਤੇ ਇਕ ਪ੍ਰਾਈਵੇਟ ਕਾਰ ਨੂੰ ਫੜ ਲਿਆ। 

ਪੜ੍ਹੋ ਇਹ ਅਹਿਮ ਖ਼ਬਰ-ਪਾਕਿਸਤਾਨ: ਰਾਮਾਪੀਰ ਮੰਦਰ 'ਤੇ ਹਮਲੇ ਨੂੰ ਲੈ ਕੇ ਹਿੰਦੂ ਭਾਈਚਾਰੇ ਨੇ ਕੀਤਾ ਪ੍ਰਦਰਸ਼ਨ 

ਰਿਪੋਰਟਾਂ ਅਨੁਸਾਰ ਬਾਬੂ ਏਕਟੋਰ ਟੀਵੀ ਦੇ ਮੈਨੇਜਿੰਗ ਡਾਇਰੈਕਟਰ ਅਤੇ ਐਡੀਟਰ-ਇਨ-ਚੀਫ਼ ਹਨ ਅਤੇ ਦੱਤਾ ਜਾਟੀਆ ਪ੍ਰੈਸ ਕਲੱਬ ਦੇ ਸਾਬਕਾ ਜਨਰਲ ਸਕੱਤਰ ਹਨ। ਹਿਰਾਸਤ ਵਿੱਚ ਲਏ ਗਏ ਹੋਰਨਾਂ ਵਿੱਚ ਏਕਟੋਰ ਟੈਲੀਵਿਜ਼ਨ ਦੇ ਸੀਨੀਅਰ ਰਿਪੋਰਟਰ ਮਹਿਬੂਬੁਰ ਰਹਿਮਾਨ ਅਤੇ ਪ੍ਰਾਈਵੇਟ ਕਾਰ ਡਰਾਈਵਰ ਸਲੀਮ ਸ਼ਾਮਲ ਹਨ। ਪੁਲਸ ਨੇ ਦੱਸਿਆ ਕਿ ਚਾਰੋਂ ਫਿਲਹਾਲ ਹਿਰਾਸਤ ਵਿੱਚ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News