ਹੈਲੋਵੀਨ ਦੀ ਰਾਤ ਨੂੰ ਹੋਈ ਫਾਇਰਿੰਗ ''ਚ ਹੁਣ ਤੱਕ 4 ਲੋਕਾਂ ਦੀ ਮੌਤ : ਸ਼ੈਰਿਫ

11/1/2019 6:48:47 PM

ਓਰਿੰਡਾ/ਕੈਲੀਫੋਰਨੀਆ (ਏਪੀ)-ਉੱਤਰੀ ਕੈਲੀਫੋਰਨੀਆ ਵਿਚ ਸ਼ੈਰਿਫ ਵਿਭਾਗ ਦਾ ਕਹਿਣਾ ਹੈ ਕਿ ਹੇਲੋਵੀਨ ਦੀ ਰਾਤ ਨੂੰ ਹੋਈ ਗੋਲੀਬਾਰੀ ਵਿਚ ਚਾਰ ਲੋਕ ਮਾਰੇ ਗਏ ਅਤੇ ਕਈ ਹੋਰ ਜ਼ਖਮੀ ਹੋ ਗਏ। ਕੌਂਟਰਾ ਕੋਸਟਾ ਕਾਉਂਟੀ ਸ਼ੈਰਿਫ ਦੇ ਦਫਤਰ ਨੇ ਸ਼ੁੱਕਰਵਾਰ ਨੂੰ ਟਵੀਟ ਕੀਤਾ ਜਿਸ ਵਿਚ ਉਨ੍ਹਾਂ ਲਿਖਿਆ ਕਿ ਓਰਿੰਡਾ ਸ਼ਹਿਰ 'ਚ ਪੁਲਸ ਮੁਲਾਜ਼ਮ ਜਾਂਚ ਕਰ ਰਹੇ ਹਨ। ਕਿਸੇ ਵੀ ਵਿਭਾਗ ਨੇ ਗੋਲੀਬਾਰੀ ਦਾ ਵੇਰਵਾ ਜਾਰੀ ਨਹੀਂ ਕੀਤਾ ਹੈ।

ਇਕ ਸਥਾਨਕ ਨਿਊਜ਼ ਚੈਨਲ ਵਲੋਂ ਪੋਸਟ ਕੀਤੀ ਗਈ ਵੀਡੀਓ 'ਚ ਦਿਖਾਇਆ ਗਿਆ ਹੈ ਕਿ ਕਈ ਮਰੀਜ਼ਾਂ ਨੂੰ ਐਂਬੂਲੈਂਸਾਂ ਵਿਚ ਲਿਜਾਇਆ ਜਾ ਰਿਹਾ ਸੀ, ਜਦੋਂ ਕਿ ਦੂਸਰੇ ਲੋਕ ਘਟਨਾ ਸਥਾਨ ਤੋਂ ਭੱਜ ਗਏ। ਵੀਡੀਓ ਵਿੱਚ ਪੁਲਿਸ ਜ਼ਖ਼ਮੀ ਹੋਏ ਲੋਕਾਂ ਨਾਲ ਗੱਲਬਾਤ ਕਰਦੇ ਹੋਏ ਵੀ ਦਿਖਾਈ ਦੇ ਰਹੇ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Sunny Mehra

This news is Edited By Sunny Mehra