ਇੰਡੋਨੇਸ਼ੀਆ ''ਚ ਹੜ੍ਹ ਤੇ ਲੈਂਡਸਲਾਈਡ ਕਾਰਨ ਚਾਰ ਲੋਕਾਂ ਦੀ ਮੌਤ

Saturday, Mar 09, 2019 - 06:15 PM (IST)

ਇੰਡੋਨੇਸ਼ੀਆ ''ਚ ਹੜ੍ਹ ਤੇ ਲੈਂਡਸਲਾਈਡ ਕਾਰਨ ਚਾਰ ਲੋਕਾਂ ਦੀ ਮੌਤ

ਜਕਾਰਤਾ— ਇੰਡੋਨੇਸ਼ੀਆ ਦੇ ਮੱਧ ਈਸਟ ਨੁਸਾ ਤੇਂਗਾਰਾ ਸੂਬੇ 'ਚ ਹੜ੍ਹ ਤੇ ਇਸ ਤੋਂ ਬਾਅਦ ਲੈਂਡਸਲਾਈਡ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਇਸ ਆਪਦਾ ਕਾਰਨ ਤਿੰਨ ਹੋਰ ਲੋਕ ਜ਼ਖਮੀ ਹੋ ਗਏ ਤੇ ਚਾਰ ਲੋਕ ਅਜੇ ਲਾਪਤਾ ਹਨ। 

ਆਪਦਾ ਰਾਹਤ ਏਜੰਸੀ ਦੇ ਬੁਲਾਰੇ ਸੁਤੁਪੋ ਪੂਰਵੋ ਨੁਗ੍ਰੋਹੋ ਨੇ ਸ਼ਨੀਵਾਰ ਨੂੰ ਦੱਸਿਆ ਕਿ ਇਸ ਆਪਦਾ ਕਾਰਨ 743 ਪਿੰਡਾਂ ਦੇ ਲੋਕਾਂ ਨੂੰ ਬਚਾ ਕੇ ਉਸੇ ਸੂਬੇ ਮੰਗਰਾਈ ਬਰਾਤ ਜ਼ਿਲੇ 'ਚ ਸਥਿਤ ਸਰਕਾਰੀ ਭਵਨ ਸਥਿਤ ਰਾਹਤ ਕੈਂਪਾਂ 'ਚ ਰੱਖਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਹਾਦਸੇ 'ਚ ਕਈ ਮਕਾਨ ਵਹਿ ਗਏ ਤੇ ਇਕ ਪੁਲ ਵੀ ਨੁਕਸਾਨਿਆ ਗਿਆ ਤੇ ਇਕ ਮੁੱਖ ਮਾਰਗ ਵੀ ਪੂਰੀ ਤਰ੍ਹਾਂ ਨਾਲ ਰੁਕ ਗਿਆ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਬਚਾਉਣ ਤੇ ਉਨ੍ਹਾਂ ਨੂੰ ਸੁਰੱਖਿਅਤ ਸਥਾਨਾਂ 'ਤੇ ਪਹੁੰਚਾਉਣ ਦਾ ਕੰਮ ਜਾਰੀ ਹੈ ਤੇ ਇਸ ਕੰਮ 'ਚ ਲੱਗੇ ਬਚਾਅ ਕਰਮਚਾਰੀ ਲਾਪਤਾ ਲੋਕਾਂ ਦੀ ਵੀ ਤਲਾਸ਼ ਕਰ ਰਹੇ ਹਨ। ਇਸ ਹਾਦਸੇ 'ਚ ਹੋਏ ਨੁਕਸਾਨ ਦੇ ਅਨੁਮਾਨ ਦਾ ਕੰਮ ਏਜੰਸੀ ਨੇ ਅਜੇ ਪੂਰਾ ਨਹੀਂ ਕੀਤਾ ਹੈ। ਉਨ੍ਹਾਂ ਨੇ ਜ਼ੋਰਦਾਰ ਵਰਖਾ ਨੂੰ ਇਸ ਹਾਦਸੇ ਦਾ ਪ੍ਰਮੁੱਖ ਕਾਰਨ ਦੱਸਿਆ ਹੈ।


author

Baljit Singh

Content Editor

Related News