ਰੂਸ : ਵੇਅਰਹਾਊਸ ''ਚ ਅੱਗ ਲੱਗਣ ਕਾਰਨ ਚਾਰ ਲੋਕਾਂ ਦੀ ਮੌਤ

03/23/2019 4:34:20 PM

ਮਾਸਕੋ (ਸਪੁਤਨਿਕ)- ਰੂਸ ਦੇ ਪੱਛਮੀ ਲਿਪੇਟਸਕ ਇਲਾਕੇ ਵਿਚ ਰੂਸ ਦੇ ਪੱਛਮੀ ਲਿਪੇਟਸ ਖੇਤਰ ਵਿਚ ਅੱਗ ਲੱਗਣ ਕਾਰਨ 4 ਲੋਕਾਂ ਦੀ ਮੌਤ ਹੋ ਗਈ। ਪੁਲਸ ਬੁਲਾਰੇ ਨੇ ਦੱਸਿਆ ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਸ ਨੂੰ ਉਥੋਂ ਚਾਰ ਲੋਕਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਹਨ। ਇਸ ਮਗਰੋਂ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਵਲੋਂ ਸਖ਼ਤ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾ ਲਿਆ ਗਿਆ। 34 ਫਾਇਰਫਾਈਟਰਾਂ ਨੂੰ 14 ਫਾਇਰਫਾਈਟਿੰਗ ਸਾਜ਼ੋ-ਸਾਮਾਨ ਯੂਨਿਟਾਂ ਦੇ ਨਾਲ ਭੇਜਿਆ ਗਿਆ ਸੀ। ਅੱਗ ਲੱਗਣ ਦੇ ਕਾਰਨਾਂ ਬਾਰੇ ਅਜੇ ਪਤਾ ਨਹੀਂ ਲੱਗ ਸਕਿਆ ਹੈ। ਪੁਲਸ ਵਲੋਂ ਜਾਂਚ ਕੀਤੀ ਜਾ ਰਹੀ ਹੈ।


Sunny Mehra

Content Editor

Related News