ਚੀਨ ''ਚ ਇਮਾਰਤ ਹੋਈ ਢਹਿ-ਢੇਰੀ, ਚਾਰ ਲੋਕਾਂ ਦੀ ਮੌਤ

Tuesday, Nov 23, 2021 - 12:22 PM (IST)

ਚੀਨ ''ਚ ਇਮਾਰਤ ਹੋਈ ਢਹਿ-ਢੇਰੀ, ਚਾਰ ਲੋਕਾਂ ਦੀ ਮੌਤ

ਬੀਜਿੰਗ (ਏਪੀ)- ਦੱਖਣੀ ਚੀਨ ਦੇ ਜਿਆਂਗਸ਼ੀ ਸੂਬੇ ਵਿੱਚ ਮਜ਼ਦੂਰਾਂ ਦੀ ਰਿਹਾਇਸ਼ੀ ਇਮਾਰਤ ਦੇ ਢਹਿ ਜਾਣ ਕਾਰਨ ਘੱਟੋ-ਘੱਟ ਚਾਰ ਲੋਕਾਂ ਦੀ ਮੌਤ ਹੋ ਗਈ। ਸਰਕਾਰੀ ਮੀਡੀਆ ਨੇ ਇਹ ਖ਼ਬਰ ਦਿੱਤੀ। ਖਬਰਾਂ ਮੁਤਾਬਕ ਸੋਮਵਾਰ ਸ਼ਾਮ ਨੂੰ ਸੂਬੇ ਦੇ ਗੰਜਿਆਂਗ ਨਿਊ ਜ਼ਿਲ੍ਹੇ ਵਿੱਚ ਇਮਾਰਤ ਡਿੱਗ ਗਈ। ਇਸ ਲੇਬਰ ਡਾਰਮੇਟਰੀ ਦੀ ਇਮਾਰਤ ਵਿੱਚ ਸਥਾਨਕ ਫਾਰਮਾਸੂਟੀਕਲ ਪਲਾਂਟ ਵਿੱਚ ਕੰਮ ਕਰਨ ਵਾਲੇ ਕਾਮੇ ਰਹਿੰਦੇ ਹਨ। 

ਪੜ੍ਹੋ ਇਹ ਅਹਿਮ ਖਬਰ -ਅਮਰੀਕਾ: ਟਰੈਕਟਰ ਟਰਾਲੀ 'ਚੋਂ ਭਾਰੀ ਮਾਤਰਾ 'ਚ ਨਸ਼ੀਲੇ ਪਦਾਰਥ ਬਰਾਮਦ, ਡਰਾਈਵਰ ਗ੍ਰਿਫ਼ਤਾਰ

ਹੁਣ ਤੱਕ ਇਸ ਇਮਾਰਤ ਦੇ ਆਕਾਰ ਅਤੇ ਇਹ ਕਿੰਨੀ ਪੁਰਾਣੀ ਸੀ ਇਸ ਬਾਰੇ ਪਤਾ ਨਹੀਂ ਲੱਗ ਸਕਿਆ ਹੈ। ਜ਼ਖਮੀਆਂ ਦੀ ਗਿਣਤੀ ਬਾਰੇ ਤੁਰੰਤ ਕੋਈ ਜਾਣਕਾਰੀ ਨਹੀਂ ਹੈ। ਚੀਨ ਵਿੱਚ ਨਿਰਮਾਣ ਗੁਣਵੱਤਾ ਅਤੇ ਉਦਯੋਗਿਕ ਸੁਰੱਖਿਆ ਨੂੰ ਬਿਹਤਰ ਬਣਾਉਣ ਲਈ ਮੰਗਾਂ ਵੱਧ ਰਹੀਆਂ ਹਨ ਅਤੇ ਅਜਿਹਾ ਕਰਨ ਵਿੱਚ ਅਸਫਲ ਰਹਿਣ 'ਤੇ ਸਜ਼ਾ ਦੀ ਚਿਤਾਵਨੀ ਵੀ ਦਿੱਤੀ ਗਈ ਹੈ ਪਰ ਕੰਪਨੀਆਂ ਲਾਗਤਾਂ ਨੂੰ ਬਚਾਉਣ ਲਈ ਗੁਣਵੱਤਾ ਨਾਲ ਸਮਝੌਤਾ ਕਰਦੀਆਂ ਹਨ, ਜਿਸ ਦੇ ਨਤੀਜੇ ਵਜੋਂ ਅਜਿਹੀਆਂ ਦੁਰਘਟਨਾਵਾਂ ਵਾਪਰਦੀਆਂ ਹਨ।


author

Vandana

Content Editor

Related News