4 ਵਿਦੇਸ਼ੀ ਗ੍ਰਿਫ਼ਤਾਰ, 96 ਕਿਲੋ ਨਸ਼ੀਲਾ ਪਦਾਰਥ ਬਰਾਮਦ

Sunday, Oct 20, 2024 - 02:50 PM (IST)

4 ਵਿਦੇਸ਼ੀ ਗ੍ਰਿਫ਼ਤਾਰ, 96 ਕਿਲੋ ਨਸ਼ੀਲਾ ਪਦਾਰਥ ਬਰਾਮਦ

ਫਨੋਮ ਪੇਨਹ (ਆਈ.ਏ.ਐੱਨ.ਐੱਸ.)- ਕੰਬੋਡੀਆ ਦੀ ਰਾਜਧਾਨੀ ਫਨੋਮ ਪੇਨਹ ਵਿੱਚ ਮਿਲਟਰੀ ਪੁਲਸ ਵੱਲੋਂ ਚਾਰ ਵਿਦੇਸ਼ੀ ਨਸ਼ਾ ਤਸਕਰਾਂ ਦੇ ਇੱਕ ਗਿਰੋਹ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਨ੍ਹਾਂ ਕੋਲੋਂ 96 ਕਿਲੋ ਨਜਾਇਜ਼ ਨਸ਼ੀਲੇ ਪਦਾਰਥ ਜ਼ਬਤ ਕੀਤੇ। ਫਨੋਮ ਪੇਨਹ ਜੈਂਡਰਮੇਰੀ ਨੇ ਇਕ ਨਿਊਜ਼ ਰੀਲੀਜ਼ ਵਿਚ ਦੱਸਿਆ ਕਿ ਲਗਭਗ ਇਕ ਮਹੀਨੇ ਦੀ ਡੂੰਘਾਈ ਨਾਲ ਜਾਂਚ ਤੋਂ ਬਾਅਦ ਰਾਜਧਾਨੀ ਵਿਚ ਚਾਰ ਥਾਵਾਂ 'ਤੇ ਛਾਪੇਮਾਰੀ ਦੌਰਾਨ ਤਿੰਨ ਪੁਰਸ਼ ਅਤੇ ਇਕ ਔਰਤ ਸਮੇਤ ਸ਼ੱਕੀ ਵਿਅਕਤੀਆਂ ਨੂੰ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਨਿਊਜ਼ ਰੀਲੀਜ਼ ਵਿੱਚ ਦੱਸਿਆ ਗਿਆ,"ਕਰੈਕਡਾਉਨ ਦੌਰਾਨ ਸ਼ੱਕੀ ਵਿਅਕਤੀਆਂ ਦੇ ਕਬਜ਼ੇ ਵਿੱਚੋਂ ਕਈ ਕਿਸਮਾਂ ਵਿੱਚ ਕੁੱਲ 95.9 ਕਿਲੋਗ੍ਰਾਮ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ।" ਦੱਖਣ-ਪੂਰਬੀ ਏਸ਼ੀਆਈ ਦੇਸ਼ ਵਿੱਚ ਕਿਸੇ ਨਸ਼ਾ ਤਸਕਰੀ ਲਈ ਮੌਤ ਦੀ ਸਜ਼ਾ ਨਹੀਂ ਹੈ। ਸਿਨਹੂਆ ਨਿਊਜ਼ ਏਜੰਸੀ ਨੇ ਬਿਆਨ ਦੇ ਹਵਾਲੇ ਨਾਲ ਦੱਸਿਆ ਕਿ ਇਸ ਦੇ ਕਾਨੂੰਨ ਤਹਿਤ 80 ਗ੍ਰਾਮ ਤੋਂ ਵੱਧ ਨਾਜਾਇਜ਼ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਦੋਸ਼ੀ ਪਾਏ ਗਏ ਵਿਅਕਤੀ ਨੂੰ ਉਮਰ ਕੈਦ ਹੋ ਸਕਦੀ ਹੈ।

ਪੜ੍ਹੋ ਇਹ ਅਹਿਮ ਖ਼ਬਰ-ਯੂਕ੍ਰੇਨ ਦੀ 'ਜਿੱਤ ਯੋਜਨਾ' 'ਤੇ ਪੱਛਮੀ ਸਹਿਯੋਗੀਆਂ ਦੀ ਮਿਲੀ-ਜੁਲੀ ਪ੍ਰਤੀਕਿਰਿਆ

ਦੇਸ਼ ਦੇ ਨਸ਼ਾ ਵਿਰੋਧੀ ਵਿਭਾਗ ਅਨੁਸਾਰ ਕੰਬੋਡੀਆ ਨੇ 2024 ਦੇ ਪਹਿਲੇ ਨੌਂ ਮਹੀਨਿਆਂ ਦੌਰਾਨ 19,655 ਨਸ਼ੀਲੇ ਪਦਾਰਥਾਂ ਨਾਲ ਸਬੰਧਤ ਸ਼ੱਕੀ ਵਿਅਕਤੀਆਂ ਨੂੰ ਫੜਿਆ, ਜਿਨ੍ਹਾਂ ਵਿੱਚ 15 ਕੌਮੀਅਤਾਂ ਦੇ 640 ਵਿਦੇਸ਼ੀ ਸ਼ਾਮਲ ਹਨ ਅਤੇ ਕੁੱਲ 6.1 ਟਨ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ।ਜ਼ਬਤ ਕੀਤੇ ਗਏ ਜ਼ਿਆਦਾਤਰ ਨਸ਼ੀਲੇ ਪਦਾਰਥਾਂ ਵਿੱਚ ਕੇਟਾਮਾਈਨ, ਕ੍ਰਿਸਟਲ ਮੈਥਾਮਫੇਟਾਮਾਈਨ, ਮੇਥਾਮਫੇਟਾਮਾਈਨ ਗੋਲੀਆਂ, ਹੈਰੋਇਨ, ਐਕਸਟਸੀ ਅਤੇ ਕੋਕੀਨ ਸ਼ਾਮਲ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News