ਚਮਤਕਾਰ! ਜਹਾਜ਼ ਹਾਦਸੇ 'ਚ ਲਾਪਤਾ ਹੋਏ ਬੱਚੇ 40 ਦਿਨਾਂ ਬਾਅਦ ਜੰਗਲ 'ਚੋਂ ਮਿਲੇ ਸੁਰੱਖਿਅਤ, ਇਕ ਦੀ ਉਮਰ 4 ਸਾਲ
Saturday, Jun 10, 2023 - 11:24 AM (IST)
ਬੋਗੋਟਾ (ਭਾਸ਼ਾ)- ਕੋਲੰਬੀਆ ਵਿਚ 40 ਦਿਨ ਪਹਿਲਾਂ ਇਕ ਜਹਾਜ਼ ਹਾਦਸੇ ਵਿਚ ਲਾਪਤਾ ਹੋਏ 4 ਬੱਚੇ ਐਮਾਜ਼ਾਨ ਦੇ ਜੰਗਲਾਂ ਵਿਚ ਸੁਰੱਖਿਅਤ ਮਿਲੇ ਹਨ। ਰਾਸ਼ਟਰਪਤੀ ਗਸਤਾਨੋ ਪੈਟਰੋ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਕਿਊਬਾ ਤੋਂ ਬੋਗੋਟਾ ਪਰਤਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੈਟਰੋ ਨੇ ਕਿਹਾ ਕਿ ਲਾਪਤਾ ਬੱਚਿਆਂ ਦੀ ਖੋਜ ਲਈ ਵੱਡੇ ਪੈਮਾਨੇ 'ਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਬਚਾਅ ਕਰਮੀਆਂ ਨੇ 40 ਦਿਨ ਦੀ ਸਖ਼ਤ ਮਿਹਨਤ ਦੇ ਬਾਅਦ ਬੱਚਿਆਂ ਨੂੰ ਲੱਭਣ ਵਿਚ ਕਾਮਯਾਬੀ ਹਾਸਲ ਕੀਤੀ ਅਤੇ ਹੁਣ ਇਹ ਬੱਚੇ ਡਾਕਟਰੀ ਨਿਗਰਾਨੀ ਵਿਚ ਹਨ। ਪੈਟਰੋ ਵਿਦਰੋਹੀ ਗੁੱਟ ਨੈਸ਼ਨਲ ਲਿਬਰੇਸ਼ਨ ਆਰਮੀ ਦੀ ਨੁਮਾਇੰਦਿਆਂ ਨਾਲ ਜੰਗਬੰਦੀ ਸਮਝੌਤੇ 'ਤੇ ਦਸਤਖ਼ਤ ਕਰਨ ਲਈ ਕਿਊਬਾ ਗਏ ਸਨ।
It was a false alarm a couple weeks ago. This time it's for real. They are alive and área arriving to Bogotá, Capital of Colombia. These are images and a video released by colombian Army and Air Force a few minutes ago. Unbelievable. pic.twitter.com/VANLdMlwSA
— Julian Melo (@JulianEduarMelo) June 10, 2023
ਉਨ੍ਹਾਂ ਕਿਹਾ ਕਿ ਇਨ੍ਹਾਂ ਬੱਚਿਆਂ ਦਾ ਅਜਿਹੇ ਗੰਭੀਰ ਹਾਲਾਤਾਂ ਵਿਚ ਵੀ 40 ਦਿਨਾਂ ਤੱਕ ਜਿਊਂਦਾ ਰਹਿਣਾ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ ਅਤੇ ਇਨ੍ਹਾਂ ਦੀ ਕਹਾਣੀ ਇਤਿਹਾਸ ਦੇ ਪੰਨਿਆਂ ਵਿਚ ਦਰਜ ਹੋਵੇਗੀ। ਇਹ 4 ਬੱਚੇ ਸੇਸਨਾ ਦੇ ਉਸ ਸਿੰਗਲ ਇੰਜਣ ਵਾਲੇ ਜਹਾਜ਼ ਵਿਚ ਸਵਾਰ 6 ਯਾਤਰੀਆਂ ਵਿਚ ਸਨ, ਜੋ ਇਕ ਮਈ ਨੂੰ ਇੰਜਣ ਵਿਚ ਖ਼ਰਾਬੀ ਕਰਨਾ ਹਾਦਸਾਗ੍ਰਸਤ ਹੋ ਗਿਆ ਸੀ। ਇਸ ਹਾਦਸੇ ਦੇ ਬਾਅਦ ਜਹਾਜ਼ ਦਾ ਰਾਡਾਰ ਨਾਲੋਂ ਸੰਪਰਕ ਟੁੱਟ ਗਿਆ ਸੀ ਅਤੇ ਸਰਕਾਰ ਨੇ ਯਾਤਰੀਆਂ ਨੂੰ ਬਚਾਉਣ ਲਈ ਵੱਡੇ ਪੈਮਾਨੇ 'ਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਸੀ। ਤਲਾਸ਼ੀ ਮੁਹਿੰਮ ਦੌਰਾਨ ਬਚਾਅ ਕਰਮੀਆਂ ਨੂੰ 16 ਮਈ ਨੂੰ ਐਮਾਜ਼ਾਨ ਦੇ ਸੰਘਣੇ ਜੰਗਲਾਂ ਵਿਚ ਜਹਾਜ਼ ਦਾ ਮਲਬਾ ਮਿਲਿਆ ਸੀ। ਮਲਬੇ ਵਿਚੋਂ ਜਹਾਜ਼ ਵਿਚ ਸਵਾਰ ਪਾਇਲਟ ਅਤੇ 2 ਹੋਰ ਬਾਲਗਾਂ ਦੀਆਂ ਲਾਸ਼ਾਂ ਵੀ ਬਰਾਮਦ ਹੋਈਆਂ ਸਨ ਪਰ ਇਸ ਵਿਚ ਸਵਾਰ 4 ਬੱਚਿਆਂ ਦਾ ਪਤਾ ਨਹੀਂ ਲਗਾਇਆ ਜਾ ਸਕਿਆ ਸੀ।
ਇਹ ਵੀ ਪੜ੍ਹੋ: OMG! ਸੀਰੀਅਲ ਵੇਖ ਰਹੀ ਪਤਨੀ ਨੇ ਨਹੀਂ ਬੰਦ ਕੀਤਾ TV ਤਾਂ ਮਾਰ ਦਿੱਤੀ ਗੋਲੀ
ਇਸ ਤੋਂ ਬਾਅਦ, ਕੋਲੰਬੀਆ ਦੀ ਫੌਜ ਨੇ 4, 9, 11 ਅਤੇ 13 ਸਾਲ ਦੇ ਬੱਚਿਆਂ ਦੀ ਭਾਲ ਲਈ 150 ਸੈਨਿਕਾਂ ਨੂੰ ਖੋਜੀ ਕੁੱਤਿਆਂ ਨਾਲ ਜੰਗਲ ਵਿੱਚ ਭੇਜਿਆ। ਕਬਾਇਲੀ ਭਾਈਚਾਰਿਆਂ ਦੇ ਦਰਜਨਾਂ ਮੈਂਬਰਾਂ ਨੇ ਵੀ ਤਲਾਸ਼ੀ ਮੁਹਿੰਮ ਵਿੱਚ ਸਹਿਯੋਗ ਦਿੱਤਾ। ਸ਼ੁੱਕਰਵਾਰ ਨੂੰ ਫੌਜ ਨੇ ਟਵਿੱਟਰ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ, ਜਿਸ 'ਚ ਕੰਬਲ ਲੈ ਕੇ ਬੈਠੇ ਇਹ ਬੱਚੇ ਫੌਜੀਆਂ ਅਤੇ ਕਬਾਇਲੀ ਵਲੰਟੀਅਰਾਂ ਨਾਲ ਨਜ਼ਰ ਆ ਰਹੇ ਹਨ। ਇੱਕ ਤਸਵੀਰ ਵਿੱਚ ਇੱਕ ਸਿਪਾਹੀ ਇਨ੍ਹਾਂ ਵਿੱਚੋਂ ਸਭ ਤੋਂ ਛੋਟੇ ਬੱਚੇ ਨੂੰ ਬੋਤਲ ਨਾਲ ਦੁੱਧ ਪਿਲਾਉਂਦਾ ਨਜ਼ਰ ਆ ਰਿਹਾ ਹੈ।
ਇਹ ਵੀ ਪੜ੍ਹੋ: ਪੰਜਾਬੀ ਪਰਿਵਾਰ 'ਤੇ ਲਟਕੀ ਕੈਨੇਡਾ ਤੋਂ ਡਿਪੋਰਟ ਦੀ ਤਲਵਾਰ, 13 ਜੂਨ ਤੱਕ ਦੇਸ਼ ਛੱਡਣ ਦੇ ਆਦੇਸ਼
ਬਾਅਦ ਵਿੱਚ, ਹਵਾਈ ਸੈਨਾ ਨੇ ਇੱਕ ਵੀਡੀਓ ਟਵੀਟ ਕੀਤੀ ਜਿਸ ਵਿੱਚ ਸੈਨਿਕ ਬੱਚਿਆਂ ਨੂੰ ਹੈਲੀਕਾਪਟਰ ਵਿੱਚ ਚੜ੍ਹਾਉਂਦੇ ਹੋਏ ਦਿਖਾਈ ਦੇ ਰਹੇ ਹਨ। ਇਸ 'ਚ ਲਿਖਿਆ ਕਿ ਹੈਲੀਕਾਪਟਰ ਬੱਚਿਆਂ ਨੂੰ ਲੈ ਕੇ ਸੈਨ ਜੋਸ ਡੇਲ ਗੁਆਵੀਆਰ ਲਈ ਰਵਾਨਾ ਹੋਇਆ। ਸਰਚ ਆਪਰੇਸ਼ਨ ਦੌਰਾਨ ਫੌਜ ਨੇ ਇਸ ਉਮੀਦ ਵਿੱਚ ਜੰਗਲਾਂ ਵਿੱਚ ਵੱਖ-ਵੱਖ ਥਾਵਾਂ 'ਤੇ ਖਾਣੇ ਦੇ ਪੈਕੇਟ ਸੁੱਟੇ ਸਨ ਕਿ ਇਹ ਬੱਚੇ ਭੋਜਨ ਕਰ ਸਕਣਗੇ ਅਤੇ ਇਨ੍ਹਾਂ ਨੂੰ ਜਿਊਂਦੇ ਰਹਿਣ ਵਿਚ ਮਦਦ ਮਿਲੇਗੀ। ਇੰਨਾ ਹੀ ਨਹੀਂ, ਫ਼ੌਜੀਆਂ ਨੇ 4 ਬੱਚਿਆਂ ਦੀ ਦਾਦੀ ਵੱਲੋਂ ਰਿਕਾਰਡ ਕੀਤਾ ਸੰਦੇਸ਼ ਚਲਾਉਂਦੇ ਸਨ, ਜਿਸ ਵਿੱਚ ਉਨ੍ਹਾਂ ਨੇ ਉਨ੍ਹਾਂ ਨੂੰ ਇਕੱਠੇ ਰਹਿਣ ਅਤੇ ਹਿੰਮਤ ਨਾ ਹਾਰਨ ਲਈ ਕਿਹਾ ਸੀ। ਤਲਾਸ਼ੀ ਮੁਹਿੰਮ ਦੌਰਾਨ, ਬਚਾਅ ਕਰਮੀਆਂ ਨੂੰ ਜੰਗਲ ਵਿੱਚ ਛੋਟੇ-ਛੋਟੇ ਸੁਰਾਗ, ਜਿਵੇਂ ਕਿ ਬੱਚਿਆਂ ਦੇ ਪੈਰਾਂ ਦੇ ਨਿਸ਼ਾਨ, ਦੁੱਧ ਦੀ ਇੱਕ ਬੋਤਲ, ਡਾਇਪਰ ਅਤੇ ਫਲਾਂ ਦੇ ਟੁਕੜੇ ਮਿਲੇ, ਜਿਸ ਕਾਰਨ ਉਨ੍ਹਾਂ ਨੂੰ ਵਿਸ਼ਵਾਸ ਹੋ ਗਿਆ ਕਿ ਬੱਚੇ ਅਜੇ ਵੀ ਜ਼ਿੰਦਾ ਹਨ। ਪੈਟਰੋ ਨੇ ਕਿਹਾ, “ਜੰਗਲ ਨੇ ਉਨ੍ਹਾਂ (ਬੱਚਿਆਂ) ਨੂੰ ਬਚਾਇਆ। ਉਹ ਜੰਗਲ ਦੇ ਬੱਚੇ ਹਨ ਅਤੇ ਹੁਣ ਉਹ ਸਾਰੇ ਕੋਲੰਬੀਆ ਦੇ ਵੀ ਬੱਚੇ ਹਨ।'
ਇਹ ਵੀ ਪੜ੍ਹੋ: ਸੰਸਦ 'ਚ ਪਹਿਲੀ ਵਾਰ ਮਹਿਲਾ MP ਨੇ ਆਪਣੇ ਪੁੱਤ ਨੂੰ ਪਿਆਇਆ ਦੁੱਧ, ਤਾੜੀਆਂ ਨਾਲ ਗੂੰਜਿਆ ਸਦਨ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।