ਦੱਖਣੀ ਅਫਰੀਕਾ ''ਚ ਕੋਰੋਨਾ ਵਾਇਰਸ ਦੇ ਭਾਰਤੀ ਵੈਰੀਐਂਟ ਦੇ ਚਾਰ ਮਾਮਲੇ ਆਏ ਸਾਹਮਣੇ
Sunday, May 09, 2021 - 11:15 PM (IST)
ਜੋਹਾਨਿਸਬਰਗ-ਦੱਖਣੀ ਅਫਰੀਕਾ 'ਚ ਕੋਰੋਨਾ ਵਾਇਰਸ ਦੇ ਭਾਰਤੀ ਵੈਰੀਐਂਟ ਦੇ ਚਾਰ ਮਾਮਲੇ ਸਾਹਮਣੇ ਆਏ ਹਨ। ਸਿਹਤ ਮੰਤਰੀ ਜਵੇਲੀ ਮਖੀਜ ਨੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤੀ ਵੈਰੀਐਂਟ ਦੇ ਪਾਏ ਜਾਣ ਨੂੰ ਲੈ ਕੇ ਡਰਨ ਦੀ ਲੋੜ ਨਹੀਂ ਹੈ ਕਿਉਂਕਿ ਇਹ ਸਾਰੇ ਇਥੇ ਇਕਾਂਤਵਾਸ 'ਚ ਸਨ। ਮਖੀਜ ਨੇ ਸ਼ਨੀਵਾਰ ਨੂੰ ਇਕ ਬਿਆਨ 'ਚ ਕਿਹਾ ਕਿ ਦੇਸ਼ 'ਚ ਵਾਇਰਸ ਦੇ ਭਾਰਤੀ ਵੈਰੀਐਂਟ (ਬੀ.1.617.2) ਦੇ ਚਾਰ ਮਾਮਲੇ ਸਾਹਮਣੇ ਆਏ ਜਿਨ੍ਹਾਂ 'ਚ ਦੋ ਮਾਮਲੇ ਗਵਾਤੇਂਗ ਅਤੇ ਦੋ ਕਵਾਜੁਲੁ ਨਟਾਲ ਸੂਬੇ 'ਚ ਸਾਹਮਣੇ ਆਏ ਹਨ।
ਇਹ ਵੀ ਪੜ੍ਹੋ-ਕੋਰੋਨਾ ਦਾ UK ਤੇ ਇੰਡੀਆ ਵੈਰੀਐਂਟ ਇਕ ਬਰਾਬਰ, ਸਟੱਡੀ 'ਚ ਹੋਇਆ ਖੁਲਾਸਾ
ਇਨ੍ਹਾਂ ਸਾਰਿਆਂ ਨੇ ਹਾਲ ਹੀ 'ਚ ਭਾਰਤ ਦੀ ਯਾਤਰਾ ਕੀਤੀ ਸੀ। ਚਾਰੋਂ ਇਨਫੈਕਟਿਡ ਲੋਕਾਂ ਨੂੰ ਇਕਾਂਤਵਾਸ 'ਚ ਰੱਖਿਆ ਗਿਆ ਹੈ। ਇਨ੍ਹਾਂ ਦੇ ਸੰਪਰਕ 'ਚ ਆਏ ਲੋਕਾਂ ਦਾ ਪਤਾ ਲਾਇਆ ਜਾ ਰਿਹਾ ਹੈ ਤਾਂ ਕਿ ਵਾਇਰਸ ਦੇ ਇਸ ਵੈਰੀਐਂਟ ਦੇ ਕਹਿਰ ਦੀ ਰੋਕਥਾਮ ਕੀਤੀ ਜਾ ਸਕੇ। ਸਿਹਤ ਮੰਤਰੀ ਨੇ ਕਿਹਾ ਕਿ ਅਸੀਂ ਇਹ ਦੁਹਰਾਉਂਦੇ ਹਾਂ ਕਿ ਡਰਨ ਦੀ ਲੋੜ ਨਹੀਂ ਹੈ ਕਿਉਂਕਿ ਜਨਤਕ ਸਿਹਤ ਪ੍ਰਕਿਰਿਆ ਦੇ ਆਧਾਰ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।
ਇਹ ਵੀ ਪੜ੍ਹੋ-ਲੈਬਾਰਟਰੀ 'ਚ ਕਈ ਹੋਰ ਵਾਇਰਸ ਬਣਾ ਰਿਹੈ ਇਹ ਦੇਸ਼, ਕੋਰੋਨਾ ਵੀ ਇਸ ਨੇ ਹੀ ਫੈਲਾਇਆ : ਖੁਲਾਸਾ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।