ਟਰੰਪ ਤੇ ਜਿਨਪਿੰਗ ਵਿਚਾਲੇ ਦੁਵੱਲੀ ਗੱਲਬਾਤ ਖ਼ਤਮ, ਤਾਈਵਾਨ-ਈਰਾਨ, AI, ਵਪਾਰ ਸਣੇ ਕਈ ਮੁੱਦਿਆਂ ''ਤੇ ਹੋਈ ਚਰਚਾ

Friday, Sep 25, 2026 - 07:42 AM (IST)

ਟਰੰਪ ਤੇ ਜਿਨਪਿੰਗ ਵਿਚਾਲੇ ਦੁਵੱਲੀ ਗੱਲਬਾਤ ਖ਼ਤਮ, ਤਾਈਵਾਨ-ਈਰਾਨ, AI, ਵਪਾਰ ਸਣੇ ਕਈ ਮੁੱਦਿਆਂ ''ਤੇ ਹੋਈ ਚਰਚਾ

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਾਲੇ ਵ੍ਹਾਈਟ ਹਾਊਸ ਵਿਖੇ ਇੱਕ ਮਹੱਤਵਪੂਰਨ ਦੁਵੱਲੀ ਬੈਠਕ ਹੋਈ। ਚੀਨੀ ਰਾਸ਼ਟਰਪਤੀ ਦੇ ਅਮਰੀਕਾ ਦੌਰੇ ਦੌਰਾਨ ਹੋਈ ਇਸ ਬੈਠਕ ਵਿੱਚ ਦੋਵਾਂ ਨੇਤਾਵਾਂ ਨੇ ਤਾਈਵਾਨ, ਈਰਾਨ, ਆਰਟੀਫਿਸ਼ੀਅਲ ਇੰਟੈਲੀਜੈਂਸ (AI), ਨਵੇਂ ਵਪਾਰਕ ਸਮਝੌਤਿਆਂ ਅਤੇ ਵਿਸ਼ਵ ਖੇਤਰੀ ਮੁੱਦਿਆਂ 'ਤੇ ਵਿਸਥਾਰਪੂਰਵਕ ਗੱਲਬਾਤ ਕੀਤੀ। 

ਤਾਈਵਾਨ ਅਤੇ ਵਿਸ਼ਵ ਮੁਹਿੰਮਾਂ 'ਤੇ ਚਰਚਾ 

ਬੈਠਕ ਦੌਰਾਨ ਤਾਈਵਾਨ ਦਾ ਮੁੱਦਾ ਮੁੱਖ ਤੌਰ 'ਤੇ ਉੱਭਰ ਕੇ ਸਾਹਮਣੇ ਆਇਆ। ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਟਰੰਪ ਨੂੰ 'ਤਾਈਵਾਨ ਦੀ ਆਜ਼ਾਦੀ' ਦਾ ਵਿਰੋਧ ਕਰਨ ਦੀ ਅਪੀਲ ਕੀਤੀ। ਇਸ ਤੋਂ ਇਲਾਵਾ, ਦੋਵਾਂ ਆਗੂਆਂ ਨੇ ਮੱਧ ਪੂਰਬ (ਮੀਡਲ ਈਸਟ), ਯੂਕ੍ਰੇਨ ਸੰਕਟ ਅਤੇ ਕੋਰੀਆਈ ਪ੍ਰਾਇਦੀਪ ਦੇ ਹਾਲਾਤਾਂ 'ਤੇ ਵੀ ਵਿਚਾਰ-ਵਟਾਂਦਰਾ ਕੀਤਾ।

'ਰੇਸ ਹੋਵੇ, ਰੈਸਲਿੰਗ ਨਹੀਂ', AI ਅਤੇ ਵਪਾਰਕ ਸਹਿਯੋਗ 'ਤੇ ਗੱਲਬਾਤ

ਗੱਲਬਾਤ ਦੌਰਾਨ ਜਿਨਪਿੰਗ ਨੇ ਕਿਹਾ ਕਿ ਅਮਰੀਕਾ ਅਤੇ ਚੀਨ ਵਿਚਾਲੇ "ਰੇਸ ਹੋਣੀ ਚਾਹੀਦੀ ਹੈ, ਰੇਸਲਿੰਗ ਨਹੀਂ"। ਉਨ੍ਹਾਂ ਦੋਵਾਂ ਦੇਸ਼ਾਂ ਦੇ ਨਵੇਂ ਵਪਾਰਕ ਸਮਝੌਤਿਆਂ ਨੂੰ ਗਲੋਬਲ ਆਰਥਿਕਤਾ ਲਈ ਇੱਕ ਬਹੁਤ ਚੰਗੀ ਖ਼ਬਰ ਦੱਸਿਆ। ਆਰਟੀਫਿਸ਼ੀਅਲ ਇੰਟੈਲੀਜੈਂਸ (AI) ਬਾਰੇ ਚਰਚਾ ਕਰਦਿਆਂ ਉਨ੍ਹਾਂ ਕਿਹਾ ਕਿ ਭਾਵੇਂ ਦੋਵੇਂ ਦੇਸ਼ ਇਸ ਐਡਵਾਂਸ ਤਕਨਾਲੋਜੀ ਵਿੱਚ ਪ੍ਰਤੀਦਵੰਦੀ ਹਨ, ਪਰ ਵਿਸ਼ਵ ਹਿੱਤਾਂ ਅਤੇ ਵਿਕਾਸ ਲਈ ਆਪਸੀ ਸਹਿਯੋਗ ਦੇ ਵੱਡੇ ਕਾਰਨ ਮੌਜੂਦ ਹਨ। ਦੋਵਾਂ ਦੇਸ਼ਾਂ ਨੇ ਸਾਲ 2026 ਵਿੱਚ ਹੋਣ ਵਾਲੀ ਏਪੇਕ (APEC) ਬੈਠਕ ਅਤੇ ਜੀ-20 (G-20) ਸੰਮੇਲਨ ਵਿੱਚ ਇੱਕ-ਦੂਜੇ ਦਾ ਸਹਿਯੋਗ ਕਰਨ ਦੀ ਵੀ ਪੁਸ਼ਟੀ ਕੀਤੀ।

PunjabKesari

ਨਵੇਂ ਹੈਲੀਪੈਡ ਦਾ ਦੌਰਾ ਅਤੇ 'ਮਰੀਨ ਵਨ' ਦੀ ਸਵਾਰੀ 

ਬੈਠਕ ਤੋਂ ਬਾਅਦ ਰਾਸ਼ਟਰਪਤੀ ਟਰੰਪ ਨੇ ਸ਼ੀ ਜਿਨਪਿੰਗ ਨੂੰ ਵ੍ਹਾਈਟ ਹਾਊਸ ਦੇ ਨਵੇਂ ਹੈਲੀਪੈਡ ਦਾ ਦੌਰਾ ਕਰਵਾਇਆ ਅਤੇ ਦੋਵਾਂ ਨੇ 'ਮਰੀਨ ਵਨ' ਹੈਲੀਕਾਪਟਰ ਵਿੱਚ ਹਵਾਈ ਸਵਾਰੀ ਵੀ ਕੀਤੀ। ਟਰੰਪ ਨੇ ਬੈਠਕ ਨੂੰ ਸ਼ਾਨਦਾਰ ਦੱਸਦਿਆਂ ਜਿਨਪਿੰਗ ਦੀ ਤਾਰੀਫ਼ ਵੀ ਕੀਤੀ। ਚੀਨੀ ਰਾਸ਼ਟਰਪਤੀ ਦੇ ਸਨਮਾਨ ਵਿੱਚ ਵ੍ਹਾਈਟ ਹਾਊਸ ਵਿਖੇ ਇੱਕ ਵਿਸ਼ੇਸ਼ 'ਸਟੇਟ ਡਿਨਰ' ਦਾ ਆਯੋਜਨ ਵੀ ਕੀਤਾ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News