ਇੰਡੋਨੇਸ਼ੀਆ ਦੇ ਸਾਬਕਾ ਉਪ ਰਾਸ਼ਟਰਪਤੀ ਹਮਜ਼ਾ ਹਾਜ਼ ਦਾ 84 ਸਾਲ ਦੀ ਉਮਰ 'ਚ ਦਿਹਾਂਤ

Thursday, Jul 25, 2024 - 07:22 AM (IST)

ਇੰਡੋਨੇਸ਼ੀਆ ਦੇ ਸਾਬਕਾ ਉਪ ਰਾਸ਼ਟਰਪਤੀ ਹਮਜ਼ਾ ਹਾਜ਼ ਦਾ 84 ਸਾਲ ਦੀ ਉਮਰ 'ਚ ਦਿਹਾਂਤ

ਜਕਾਰਤਾ (ਭਾਸ਼ਾ) : ਇੰਡੋਨੇਸ਼ੀਆ ਦੇ ਸਾਬਕਾ ਉਪ ਰਾਸ਼ਟਰਪਤੀ ਹਮਜ਼ਾ ਹਾਜ਼ ਦਾ 84 ਸਾਲ ਦੀ ਉਮਰ ਵਿਚ ਮੱਧ ਜਕਾਰਤਾ 'ਚ ਉਨ੍ਹਾਂ ਦੇ ਘਰ ਵਿਚ ਦਿਹਾਂਤ ਹੋ ਗਿਆ। ਹਾਜ਼ ਦੀ ਬੁੱਧਵਾਰ ਸਵੇਰੇ ਮੌਤ ਹੋ ਗਈ। ਸਿਨਹੂਆ ਸਮਾਚਾਰ ਏਜੰਸੀ ਦੀ ਰਿਪੋਰਟ ਮੁਤਾਬਕ, ਉਨ੍ਹਾਂ 2001 ਤੋਂ 2004 ਤੱਕ ਸਾਬਕਾ ਰਾਸ਼ਟਰਪਤੀ ਮੇਗਾਵਤੀ ਸੁਕਰਨੋਪੁਤਰੀ ਦੇ ਅਧੀਨ ਦੇਸ਼ ਦੇ ਉਪ ਰਾਸ਼ਟਰਪਤੀ ਵਜੋਂ ਸੇਵਾ ਕੀਤੀ ਸੀ।

ਇਹ ਵੀ ਪੜ੍ਹੋ : ਡ੍ਰੈਗਨ ਦੀ ਨਵੀਂ ਯੋਜਨਾ : China ਹੁਣ ਧਰਤੀ ਤੇ ਚੰਦਰਮਾ ਵਿਚਾਲੇ ਬਣਾ ਰਿਹੈ 'Superhighway'

ਇਸ ਦੌਰਾਨ ਰਾਸ਼ਟਰਪਤੀ ਜੋਕੋ ਵਿਡੋਡੋ ਨੇ ਸਾਬਕਾ ਉਪ ਰਾਸ਼ਟਰਪਤੀ ਹਮਜ਼ਾ ਹਾਜ਼ ਦੀ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਕੇਂਦਰੀ ਜਕਾਰਤਾ ਵਿਚ ਅੰਤਿਮ ਸੰਸਕਾਰ ਘਰ ਵਿਚ ਉਨ੍ਹਾਂ ਨੂੰ ਅੰਤਿਮ ਸ਼ਰਧਾਂਜਲੀ ਵੀ ਭੇਟ ਕੀਤੀ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News