ਅਮਰੀਕਾ ਦੇ ਸਾਬਕਾ ਸੰਸਦ ਮੈਂਬਰ ਹੈਰੀ ਰੀਡ ਦਾ ਦੇਹਾਂਤ
Wednesday, Dec 29, 2021 - 01:55 PM (IST)
ਅਮਰੀਕਾ (ਏ.ਪੀ.) : ਅਮਰੀਕਾ ਦੇ ਸਾਬਕਾ ਸੰਸਦ ਮੈਂਬਰ ਅਤੇ ਨੇਵਾਡਾ ਤੋਂ ਸਭ ਤੋਂ ਲੰਬੇ ਸਮੇਂ ਤੱਕ ਕਾਂਗਰਸ ਦੇ ਮੈਂਬਰ ਰਹੇ ਹੈਰੀ ਰੀਡ ਦਾ ਦੇਹਾਂਤ ਹੋ ਗਿਆ ਹੈ। ਉਹ 82 ਸਾਲ ਦੇ ਸਨ। ਸਾਬਕਾ ਸੰਸਦ ਦੀ ਪਤਨੀ ਲੈਂਡਰਾ ਰੀਡ ਨੇ ਇਕ ਬਿਆਨ ’ਚ ਕਿਹਾ, ‘‘ਹੈਰੀ ਨੇ ਮੰਗਲਵਾਰ ਨੂੰ ਆਖਰੀ ਸਾਹ ਲਿਆ। ਉਸ ਸਮੇਂ ਪਰਿਵਾਰ ਦੇ ਸਾਰੇ ਮੈਂਬਰ ਮੌਜੂਦ ਸਨ। ਉਹ ਪਿਛਲੇ ਚਾਰ ਸਾਲਾਂ ਤੋਂ ਪੈਨਕ੍ਰੀਆਟਿਕ ਕੈਂਸਰ ਤੋਂ ਪੀੜਤ ਸਨ।
ਇਹ ਵੀ ਪੜ੍ਹੋ : ਐਲਨ ਮਸਕ 'ਤੇ ਭੜਕਿਆ ਚੀਨ, UN ਨੂੰ ਸਪੇਸਐਕਸ ਸੈਟੇਲਾਈਟ ਬਾਰੇ ਕੀਤੀ ਸ਼ਿਕਾਇਤ
ਉਸਨੇ ਕਿਹਾ, "ਹੈਰੀ ਇੱਕ ਸਮਰਪਿਤ ਪਰਿਵਾਰਕ ਆਦਮੀ ਅਤੇ ਇੱਕ ਵਫ਼ਾਦਾਰ ਦੋਸਤ ਸੀ। ਅਸੀਂ ਪਿਛਲੇ ਕੁਝ ਸਾਲਾਂ ਦੌਰਾਨ ਬਹੁਤ ਸਾਰੇ ਲੋਕਾਂ ਤੋਂ ਮਿਲੇ ਸਮਰਥਨ ਦੀ ਸ਼ਲਾਘਾ ਕਰਦੇ ਹਾਂ। ਅਸੀਂ ਡਾਕਟਰਾਂ ਅਤੇ ਨਰਸਾਂ ਦੇ ਵੀ ਧੰਨਵਾਦੀ ਹਾਂ ਜਿਨ੍ਹਾਂ ਨੇ ਹੈਰੀ ਦੀ ਦੇਖਭਾਲ ਕੀਤੀ। ਲੈਂਡਰਾ ਨੇ ਦੱਸਿਆ ਕਿ ਹੈਰੀ ਦੇ ਅੰਤਿਮ ਸੰਸਕਾਰ ਨਾਲ ਜੁੜੀ ਜਾਣਕਾਰੀ ਆਉਣ ਵਾਲੇ ਦਿਨਾਂ ’ਚ ਸਾਂਝੀ ਕੀਤੀ ਜਾਵੇਗੀ। ਵਾਸ਼ਿੰਗਟਨ ’ਚ 34 ਸਾਲ ਦੇ ਕਰੀਅਰ ’ਚ ਸਾਬਕਾ ਰਾਸ਼ਟਰਪਤੀ ਜਾਰਜ ਡਲਬਯੂ ਬੂਸ਼ ਅਤੇ ਬਰਾਕ ਓਬਾਮਾ ਦੇ ਕਾਰਜਕਾਲ ’ਚ ਹੈਰੀ ਨੇ ਅਹਿਮ ਭੂਮਿਕਾ ਨਿਭਾਈ ਹੈ। ਹੈਰੀ ਨਾਲ ਹੋਏ ਇਕ ਹਾਦਸੇ ’ਚ ਉਨ੍ਹਾਂ ਦੀ ਇਕ ਅੱਖ ਦੀ ਰੌਸ਼ਨੀ ਜਾਣ ਤੋਂ ਬਾਅਦ 2016 ’ਚ ਰਾਜਨੀਤੀ ਨੂੰ ਅਲਵਿਦਾ ਕਹਿ ਦਿੱਤਾ ਸੀ। ਹੈਰੀ ਨੂੰ ਮਈ 2018 ’ਚ ਪੈਨਕ੍ਰੀਆਟਿਕ ਕੈਂਸਰ ਹੋ ਗਿਆ ਸੀ ਅਤੇ ਉਦੋਂ ਤੋਂ ਹੀ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ।