ਤਣਾਅ ਦਰਮਿਆਨ ਤਾਈਵਾਨ ਪਹੁੰਚੇ ਅਮਰੀਕਾ ਦੇ ਸਾਬਕਾ ਚੋਟੀ ਦੇ ਰੱਖਿਆ ਅਧਿਕਾਰੀ

Wednesday, Mar 02, 2022 - 02:20 AM (IST)

ਤਣਾਅ ਦਰਮਿਆਨ ਤਾਈਵਾਨ ਪਹੁੰਚੇ ਅਮਰੀਕਾ ਦੇ ਸਾਬਕਾ ਚੋਟੀ ਦੇ ਰੱਖਿਆ ਅਧਿਕਾਰੀ

ਤਾਈਪੇ-ਅਮਰੀਕਾ ਦੇ ਸਾਬਕਾ ਰੱਖਿਆ ਅਧਿਕਾਰੀਆਂ ਦਾ ਇਕ ਵਫ਼ਦ ਮੰਗਲਵਾਰ ਨੂੰ ਤਾਈਵਾਨ ਪਹੁੰਚਿਆ, ਜੋ ਇਥੇ ਚੀਨ ਦਾ ਖ਼ਤਰਾ ਵਧਣ ਦੇ ਖ਼ਦਸ਼ੇ ਦਰਮਿਆਨ ਦੋਵਾਂ ਪੱਖਾਂ ਦਰਮਿਆਨ ਗੱਲਬਾਤ ਨੂੰ ਤੇਜ਼ ਕਰਨ ਦਾ ਸੰਕੇਤ ਹੈ। 'ਜੁਆਇੰਟ ਚੀਫ਼ ਆਫ਼ ਸਟਾਫ਼' ਦੇ ਸਾਬਕਾ ਪ੍ਰਧਾਨ ਮਾਈਕਲ ਮੁਲੇਨ ਪੰਜ ਮੈਂਬਰੀ ਵਫ਼ਦ ਦੀ ਅਗਵਾਈ ਕਰ ਰਹੇ ਹਨ।

ਇਹ ਵੀ ਪੜ੍ਹੋ : ਪ੍ਰਮਾਣੂ ਚਿਤਾਵਨੀ ਦੇ ਪੱਧਰ ਨੂੰ ਬਦਲਣ ਦੀ ਕੋਈ ਲੋੜ ਨਹੀਂ ਦਿਸਦੀ : ਨਾਟੋ

ਇਹ ਵਫ਼ਦ ਦੋ ਦਿਨ ਦੇ ਦੌਰੇ ਦੌਰਾਨ ਤਾਈਵਾਨ ਦੇ ਰਾਸ਼ਟਰਪਤੀ ਸਾਈ ਇੰਗ ਵੇਨ ਅਤੇ ਹੋਰ ਅਧਿਕਾਰੀਆਂ ਨਾਲ ਮੁਲਾਕਾਤ ਕਰੇਗਾ। ਹਵਾਈ ਅੱਡੇ 'ਤੇ ਮੁਲੇਨ ਅਤੇ ਵਫ਼ਦ ਦੇ ਮੈਂਬਰਾਂ ਦੀ ਅਗਵਾਈ ਵਿਦੇਸ਼ ਮੰਤਰੀ ਜੇਸੋਫ ਵੂ ਨੇ ਕੀਤੀ। ਵੇਨ ਦੇ ਦਫ਼ਤਰ ਨੇ ਦੱਸਿਆ ਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਵਫ਼ਦ ਨੂੰ ਨਿਯੁਕਤ ਕੀਤਾ ਹੈ ਅਤੇ ਇਸ ਯਾਤਰਾ ਨਾਲ ਵੱਖ-ਵੱਖ ਖੇਤਰਾਂ 'ਚ ਤਾਈਵਾਨ-ਅਮਰੀਕਾ ਦਰਮਿਆਨ ਸਹਿਯੋਗ ਦੇ ਮੁੱਦਿਆਂ 'ਤੇ ਵਿਚਾਰਾਂ ਦਾ ਡੂੰਘਾ ਆਦਾਨ-ਪ੍ਰਦਾਨ ਹੋ ਸਕੇਗਾ।

ਇਹ ਵੀ ਪੜ੍ਹੋ : EU ਦਾ ਹਿੱਸਾ ਬਣਿਆ ਯੂਕ੍ਰੇਨ, ਯੂਰਪੀਅਨ ਯੂਨੀਅਨ ਨੇ ਸਰਬਸੰਮਤੀ ਨਾਲ ਅਰਜ਼ੀ ਨੂੰ ਦਿੱਤੀ ਮਨਜ਼ੂਰੀ

ਦਫ਼ਤਰ ਵੱਲੋਂ ਜਾਰੀ ਬਿਆਨ ਮੁਤਾਬਕ, ਤਾਈਵਾਨ ਨੂੰ ਉਮੀਦ ਹੈ ਕਿ ਦੋਵੇਂ ਪੱਖ ਤਾਈਵਾਨ-ਅਮਰੀਕੀ ਰਿਸ਼ਤਿਆਂ ਦੀ ਪ੍ਰਗਤੀ ,ਸੰਯੁਕਤ ਰੂਪ ਨਾਲ ਖੇਤਰੀ ਸ਼ਾਂਤੀ ਅਤੇ ਸਥਿਰਤਾ ਬਣਾਏ ਰੱਖਣਗੇ ਅਤੇ ਸੰਯੁਕਤ ਰੂਪ ਨਾਲ ਗਲੋਬਲ ਸ਼ਾਂਤੀ ਅਤੇ ਖੁਸ਼ਹਾਲੀ ਲਈ ਯੋਗਦਾਨ ਦਿੰਦੇ ਰਹਿਣਗੇ। ਵਿਦੇਸ਼ ਮੰਤਰਾਲਾ ਨੇ ਦੱਸਿਆ ਕਿ ਇਸ ਵਫ਼ਦ ਤੋਂ ਇਲਾਵਾ ਅਮਰੀਕਾ ਦੇ ਸਾਬਕਾ ਵਿਦੇਸ਼ ਮੰਤਰੀ ਮਾਈਕ ਪੋਂਪੀਓ ਬੁੱਧਵਾਰ ਨੂੰ ਤਾਈਵਾਨ ਪਹੁੰਚਣਗੇ।

ਇਹ ਵੀ ਪੜ੍ਹੋ : ਬੰਦਰਗਾਹਾਂ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ 'ਚ ਰੂਸ, ਖਾਰਕੀਵ 'ਚ ਹਮਲੇ ਕੀਤੇ ਤੇਜ਼

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 


author

Karan Kumar

Content Editor

Related News