ਭ੍ਰਿਸ਼ਟਾਚਾਰ ਮਾਮਲੇ ''ਚ ਫਰਾਂਸ ਦੇ ਸਾਬਕਾ ਰਾਸ਼ਟਰਪਤੀ ਨਿਕੋਲਸ ਸਰਕੋਜ਼ੀ ਨੂੰ 3 ਸਾਲ ਦੀ ਸਜ਼ਾ
Tuesday, Mar 02, 2021 - 12:15 AM (IST)
ਪੈਰਿਸ - ਫਰਾਂਸ ਦੇ ਸਾਬਕਾ ਰਾਸ਼ਟਰਪਤੀ ਨਿਕੋਲਸ ਸਰਕੋਜ਼ੀ ਅਤੇ ਉਨ੍ਹਾਂ ਦੇ 2 ਸਹਿਯੋਗੀਆਂ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ 3 ਸਾਲ ਦੀ ਸਜ਼ਾ ਹੋਈ ਹੈ। ਸਰਕੋਜ਼ੀ 'ਤੇ ਜੱਜ ਨੂੰ ਰਿਸ਼ਵਤ ਦੇਣ ਦਾ ਦੋਸ਼ ਹੈ। ਹਾਲਾਂਕਿ 3 ਸਾਲ ਦੀ ਸਜ਼ਾ ਵਿਚੋਂ 2 ਸਾਲ ਦੀ ਸਜ਼ਾ ਮੁਅੱਤਲ ਰਹੇਗੀ। ਅਜਿਹੇ ਵਿਚ ਉਨ੍ਹਾਂ ਨੂੰ ਇਕ ਸਾਲ ਹੀ ਜੇਲ ਵਿਚ ਗੁਜਾਰਣਾ ਹੋਵੇਗਾ। ਪਿਛਲੇ ਸਾਲ ਦੇ ਆਖਿਰ ਵਿਚ 10 ਦਿਨਾਂ ਤੱਕ ਇਸ ਮਾਮਲੇ ਦੀ ਸੁਣਵਾਈ ਚੱਲੀ ਸੀ। ਉਨ੍ਹਾਂ 'ਤੇ ਭ੍ਰਿਸ਼ਟਾਚਾਰ ਅਤੇ ਅਹੁਦੇ ਦੀ ਗਲਤ ਵਰਤੋਂ ਕਰਨ ਦਾ ਦੋਸ਼ ਹੈ।
ਸਰਕੋਜ਼ੀ ਦੇ ਵਕੀਲ ਅਤੇ ਉਨ੍ਹਾਂ ਦੇ ਪੁਰਾਣੇ ਦੋਸਤ ਥਿਏਰੀ ਹਰਜੋਗ ਅਤੇ ਰਿਟਾਇਰਡ ਮੈਜਿਸਟ੍ਰੇਟ ਗਿਲਬਰਟ ਐਜੀਬਰਟ ਨੇ ਵੀ ਖੁਦ 'ਤੇ ਲੱਗੇ ਦੋਸ਼ਾਂ ਨੂੰ ਖਾਰਿਜ ਕੀਤਾ ਹੈ। ਇਨ੍ਹਾਂ ਨੂੰ ਵੀ 3 ਸਾਲ ਦੀ ਸਜ਼ਾ ਸੁਣਾਈ ਗਈ ਹੈ। ਸਰਕੋਜ਼ੀ 2012 ਵਿਚ ਰਾਸ਼ਟਰਪਤੀ ਚੋਣਾਂ ਦੌਰਾਨ ਬਲੈਕ-ਮਨੀ ਦੀ ਵਰਤੋਂ ਦੇ ਦੋਸ਼ ਵਿਚ 13 ਹੋਰ ਲੋਕਾਂ ਨਾਲ ਇਸ ਮਹੀਨੇ ਇਕ ਹੋਰ ਮਾਮਲੇ ਦਾ ਸਾਹਮਣਾ ਕਰਨਗੇ।
2007 ਤੋਂ 2012 ਵਿਚਾਲੇ ਫਰਾਂਸ ਦੇ ਰਾਸ਼ਟਰਪਤੀ ਸਨ
ਨਿਕੋਲਸ ਸਰਕੋਜ਼ੀ 2007 ਤੋਂ 2012 ਵਿਚਾਲੇ ਫਰਾਂਸ ਦੇ ਰਾਸ਼ਟਰਪਤੀ ਸਨ। 66 ਸਾਲਾਂ ਦੇ ਸਰਕੋਜ਼ੀ 'ਤੇ ਦੋਸ਼ ਲੱਗਾ ਸੀ ਕਿ ਉਨ੍ਹਾਂ ਨੇ 2014 ਵਿਚ ਇਕ ਸੀਨੀਅਰ ਮੈਜਿਸਟ੍ਰੇਟ ਤੋਂ ਜਾਣਕਾਰੀ ਦੇ ਬਦਲੇ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ ਸੀ। ਦਰਅਸਲ ਸਰਕੋਜ਼ੀ ਖਿਲਾਫ ਇਲੈਕਸ਼ਨ ਕੈਂਪੇਨ ਵਿਚ ਨਿਯਮ ਤੋਂ ਜ਼ਿਆਦਾ ਪੈਸੇ ਖਰਚ ਕਰਨ ਦਾ ਦੋਸ਼ ਸੀ। ਉਨ੍ਹਾਂ ਇਸ ਮਾਮਲੇ ਦੀ ਸੁਣਵਾਈ ਕਰ ਰਹੇ ਜੱਜ ਤੋਂ ਕੁਝ ਜਾਣਕਾਰੀ ਮੰਗੀ ਸੀ। ਇਸ ਦੇ ਏਵਜ਼ ਵਿਚ ਉਨ੍ਹਾਂ ਨੂੰ ਵੱਡੀ ਪੋਸਟ ਦਾ ਆਫਰ ਦਿੱਤਾ ਸੀ।
ਦੂਜੇ ਸਾਬਕਾ ਰਾਸ਼ਟਰਪਤੀ ਨੂੰ ਮਿਲੀ ਸਜ਼ਾ
ਸਰਕੋਜ਼ੀ ਫਰਾਂਸ ਦੇ ਦੂਜੇ ਰਾਸ਼ਟਰਪਤੀ ਹਨ ਜਿਨ੍ਹਾਂ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਸਜ਼ਾ ਮਿਲੀ ਹੈ। ਇਸ ਤੋਂ ਪਹਿਲਾਂ 2011 ਵਿਚ ਸਾਬਕਾ ਰਾਸ਼ਟਰਪਤੀ ਜਾਕ ਚਿਰਕ ਨੂੰ ਭ੍ਰਿਸ਼ਟਾਚਾਰ ਦੇ ਇਕ ਮਾਮਲੇ ਵਿਚ 2 ਸਾਲ ਦੀ ਸਜ਼ਾ ਹੋਈ ਸੀ। ਹਾਲਾਂਕਿ ਚਿਰਕ ਜਿਸ ਵੇਲੇ ਪੈਰਿਸ ਦੇ ਮੇਅਰ ਸਨ ਉਦੋਂ ਉਨ੍ਹਾਂ 'ਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਸਨ।
Related News
ਡਰਾਈਵਿੰਗ ਲਾਇਸੈਂਸ ਨਿਯਮਾਂ 'ਚ ਵੱਡੀ ਤਬਦੀਲੀ: 40 ਤੋਂ 60 ਸਾਲ ਵਾਲਿਆਂ ਨੂੰ ਮਿਲੀ ਵੱਡੀ ਰਾਹਤ, ਹੁਣ ਮੈਡੀਕਲ ਸਰਟੀਫਿਕੇ
