ਪਾਕਿ ਦੇ ਸਾਬਕਾ PM ਨੇ ਇਮਰਾਨ ''ਤੇ ਸੈਨੇਟ ਦੀ ਸੀਟ 70 ਕਰੋੜ ਰੁਪਏ ''ਚ ਵੇਚਣ ਦਾ ਲਾਇਆ ਦੋਸ਼

Friday, Mar 12, 2021 - 02:17 AM (IST)

ਪਾਕਿ ਦੇ ਸਾਬਕਾ PM ਨੇ ਇਮਰਾਨ ''ਤੇ ਸੈਨੇਟ ਦੀ ਸੀਟ 70 ਕਰੋੜ ਰੁਪਏ ''ਚ ਵੇਚਣ ਦਾ ਲਾਇਆ ਦੋਸ਼

ਲਾਹੌਰ-ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਵਿਰੋਧੀ ਪਾਰਟੀ ਦੇ ਸੀਨੀਅਰ ਨੇਤਾ ਸ਼ਾਹਿਦ ਖਾਕਾਨ ਅੱਬਾਸੀ ਨੇ ਪ੍ਰਧਾਨ ਮੰਤਰੀ ਇਮਰਾਨ ਖਾਨ 'ਤੇ ਬਲੂਚਿਸਤਾਨ ਦੇ ਇਕ ਉਦਯੋਗਪਤੀ ਨੂੰ ਸੈਨੇਟ ਦਾ ਮੈਂਬਰ ਬਣਾਉਣ ਲਈ 70 ਕਰੋੜ ਪਾਕਿਸਤਾਨੀ ਰੁਪਏ ਲੈਣ ਦਾ ਦੋਸ਼ ਲਾਇਆ ਹੈ। ਮੁੱਖ ਵਿਰੋਧੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.-ਐੱਨ.) ਦੇ ਸੀਨੀਅਰ ਮੀਤ ਪ੍ਰਧਾਨ ਅੱਬਾਸੀ ਨੇ ਦੋਸ਼ ਲਾਇਆ ਕਿ ਮੁਹੰਮਦ ਅਬਦੁੱਲ ਕਾਦਿਰ ਨੇ ਤਿੰਨ ਮਾਰਚ ਨੂੰ ਹੋਈ ਸੈਨੇਟ ਦੀ ਚੋਣ ਆਜ਼ਾਦ ਵਜੋਂ ਲੜੀ ਸੀ ਅਤੇ ਉਨ੍ਹਾਂ ਨੂੰ ਸ਼ੱਤਾਧਾਰੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਪਾਰਟੀ ਅਤੇ ਹੋਰ ਪਾਰਟੀਆਂ ਦੀਆਂ ਵੋਟਾਂ ਮਿਲੀਆਂ।

ਇਹ ਵੀ ਪੜ੍ਹੋ -ਕੋਵੈਕਸ ਯੋਜਨਾ 'ਚ 22 ਅਫਰੀਕੀ ਦੇਸ਼ਾਂ ਨੂੰ ਮਿਲ ਚੁੱਕੀ ਹੈ ਕੋਰੋਨਾ ਵੈਕਸੀਨ

ਪੀ.ਟੀ.ਆਈ. ਦੇ ਸੰਸਦ ਮੈਂਬਰਾਂ ਨੇ ਖਾਨ ਦੇ ਹੁਕਮ 'ਤੇ ਕਾਦਿਰ ਨੂੰ ਵੋਟ ਦਿੱਤੀ ਜਿਨ੍ਹਾਂ ਨੂੰ ਉਸ ਤੋਂ 70 ਕਰੋੜ ਪਾਕਿਸਤਾਨੀ ਰੁਪਏ ਮਿਲੇ ਸਨ। ਅੱਬਾਸੀ ਨੇ ਬੁੱਧਵਾਰ ਨੂੰ ਕਿਹਾ ਕਿ ਖਾਨ ਨੂੰ ਸੈਨੇਟ ਦੀ ਟਿਕਟ ਵੇਚਣ ਲਈ ਜਵਾਬਦੇਹੀ ਹੋਣੀ ਹੋਵੇਗੀ। ਇਥੇ ਤੱਕ ਕਿ ਸੱਤਾਧਾਰੀ ਪਾਰਟੀ ਦੇ ਮੈਂਬਰ ਵੀ ਕਹਿ ਰਹੇ ਹਨ ਕਿ ਇਸ ਵਿਅਕਤੀ (ਕਾਦਿਰ) ਨੂੰ ਸੈਨੇਟ ਦਾ ਮੈਂਬਰ ਹੀ ਇਸ ਲਈ ਬਣਾਇਆ ਗਿਆ ਹੈ ਕਿਉਂਕਿ ਉਨ੍ਹਾਂ ਨੇ ਖਾਨ ਨੂੰ ਪੈਸੇ ਦਿੱਤੇ ਹਨ।

ਇਹ ਵੀ ਪੜ੍ਹੋ -ਮਿਆਂਮਾਰ 'ਚ ਸੁਰੱਖਿਆ ਫੋਰਸਾਂ ਨੇ ਪ੍ਰਦਰਸ਼ਨਕਾਰੀਆਂ 'ਤੇ ਚਲਾਈਆਂ ਗੋਲੀਆਂ, 10 ਹੋਰ ਲੋਕਾਂ ਦੀ ਹੋਈ ਮੌਤ

ਅੱਬਾਸੀ ਨੇ ਚੋਣ ਕਮਿਸ਼ਨ ਤੋਂ ਪ੍ਰਧਾਨ ਮੰਤਰੀ ਵੱਲੋਂ ਉਦਯੋਗਪਤੀ ਨੂੰ ਸੈਨੇਟ ਦੀ ਸੀਟ ਵੇਚਣ ਦਾ ਨੋਟਿਸ ਲੈਣ ਦੀ ਅਪੀਲ ਕੀਤੀ। ਦਿਲਚਸਪ ਹੈ ਕਿ ਕਾਦਿਰ ਨੇ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਸੈਨੇਟ ਦੀ ਚੋਣ ਜਿੱਤੀ ਜਿਸ ਤੋਂ ਬਾਅਦ ਖਾਨ ਨੇ ਉਨ੍ਹਾਂ ਦਾ ਪਾਕਿਸਤਾਨ ਤਹਿਰੀਕ-ਏ-ਇਨਸਾਫ 'ਚ ਸਵਾਗਤ ਕੀਤਾ। ਹਾਲਾਂਕਿ ਪਾਰਟੀ ਦਾ ਬਲੂਚਿਸਤਾਨ ਲੀਡਰਸ਼ਿਪ ਅਤੇ ਜੋਨਲ ਮੁਖੀ ਇਸ ਦਾ ਸਖਤ ਵਿਰੋਧ ਕਰ ਰਹੇ ਸਨ।

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News