ਸਿੰਗਾਪੁਰ ’ਚ ਭਾਰਤੀ ਮੂਲ ਦੇ ਸਾਬਕਾ ਅਧਿਕਾਰੀ ਨੂੰ ਰਿਸ਼ਵਤ ਲੈਣ ਦੇ ਅਪਰਾਧ ’ਚ ਹੋਈ ਜੇਲ
Sunday, May 07, 2023 - 01:19 PM (IST)
ਸਿੰਗਾਪੁਰ (ਭਾਸ਼ਾ)– ਸਿੰਗਾਪੁਰ ਦੇ ਚਾਂਗੀ ਹਵਾਈ ਅੱਡਾ ਸਮੂਹ (ਸੀ. ਏ. ਜੀ.) ਦੇ ਇਕ ਸਾਬਕਾ ਸਹਾਇਕ ਅਧਿਕਾਰੀ ਨੂੰ ਅਯੋਗ ਮੁਲਾਜ਼ਮਾਂ ਨੂੰ ‘ਏਅਰਸਾਈਡ ਡਰਾਈਵਿੰਗ ਪਰਮਿਟ’ (ਏ. ਡੀ. ਪੀ.) ਜਾਰੀ ਕਰਨ ਦੇ ਬਦਲੇ ਰਿਸ਼ਵਤ ਲੈਣ ਦੇ ਅਪਰਾਧ ’ਚ ਸ਼ੁੱਕਰਵਾਰ ਨੂੰ 3 ਸਾਲ ਤੇ 2 ਮਹੀਨੇ ਦੀ ਜੇਲ ਦੀ ਸਜ਼ਾ ਸੁਣਾਈ ਗਈ।
‘ਦਿ ਸਟ੍ਰੇਟ ਟਾਈਮਸ’ ’ਚ ਪ੍ਰਕਾਸ਼ਿਤ ਖ਼ਬਰ ’ਚ ਇਹ ਜਾਣਕਾਰੀ ਸਾਹਮਣੇ ਆਈ ਹੈ। ਏ. ਡੀ. ਪੀ. ਪਰਮਿਟ ਹੋਲਡਰ ਨੂੰ ਟੈਕਸੀਵੇ ਤੇ ਰਨਵੇ ਨੂੰ ਛੱਡ ਕੇ ‘ਏਅਰਸਾਈਡ’ ਦੇ ਕਿਸੇ ਵੀ ਹਿੱਸੇ ’ਤੇ ਚੋਣਵੇਂ ਵਾਹਨਾਂ ਨੂੰ ਚਲਾਉਣ ਦੀ ਇਜਾਜ਼ਤ ਦਿੰਦਾ ਹੈ। ‘ਏਅਰਸਾਈਡ’ ’ਚ ਪਾਸਪੋਰਟ ਤੇ ਕਸਟਮ ਕੰਟਰੋਲ ਜ਼ੋਨ ਨੂੰ ਛੱਡ ਕੇ ਹਵਾਈ ਅੱਡਾ ਟਰਮੀਨਲ ਦੇ ਬਾਕੀ ਸਾਰੇ ਹਿੱਸੇ ਆਉਂਦੇ ਹਨ, ਜਿਨ੍ਹਾਂ ’ਚ ਹੈਂਗਰ ਤੇ ਕਾਰਗੋ ਲੋਡਿੰਗ ਖੇਤਰ ਵੀ ਸ਼ਾਮਲ ਹੈ।
ਇਹ ਖ਼ਬਰ ਵੀ ਪੜ੍ਹੋ : ਨਿਊਜ਼ੀਲੈਂਡ 'ਚ ਔਰਤ ਨਾਲ ਕੁੱਟਮਾਰ ਕਰਨ ਦੇ ਦੋਸ਼ 'ਚ ਭਾਰਤੀ ਮੂਲ ਦੇ ਵਿਅਕਤੀ ਨੂੰ ਸਜ਼ਾ
ਖ਼ਬਰ ਮੁਤਾਬਕ ਪ੍ਰੇਮ ਕੁਮਾਰ ਜੈ ਕੁਮਾਰ (42) 6 ਅਕਤੂਬਰ, 2015 ਤੋਂ 25 ਦਸੰਬਰ, 2017 ਤੱਕ ਸੀ. ਏ. ਜੀ. ’ਚ ਕੰਮ ਕਰ ਰਹੇ ਸਨ। ਇਸ ਦੌਰਾਨ ਉਸ ਨੇ ਸੀ. ਏ. ਜੀ. ਦੇ ਡਾਇਰੈਕਟਰ ਡਿਯਾਂਗ ਯਾਓ ਦੇ ਕਰੀਬੀ ਮੁਲਾਜ਼ਮਾਂ ਨੂੰ ਏ. ਡੀ. ਪੀ. ਜਾਰੀ ਕੀਤੇ, ਇਹ ਜਾਣਦੇ ਹੋਏ ਵੀ ਕਿ ਉਨ੍ਹਾਂ ਨੇ ਜ਼ਰੂਰੀ ਲਿਖਤ ਤੇ ਪ੍ਰਾਯੋਗਿਕ ਪ੍ਰੀਖਿਆ ਪਾਸ ਨਹੀਂ ਕੀਤੀ ਹੈ।
ਖ਼ਬਰ ਦੇ ਮੁਤਾਬਕ ਏ. ਡੀ. ਪੀ. ਜਾਰੀ ਕਰਨ ਲਈ ਜੈ ਕੁਮਾਰ ਨੇ ਯਾਓ ਸਮੇਤ ਹੋਰ ਲੋਕਾਂ ਤੋਂ 4400 ਸਿੰਗਾਪੁਰੀ ਡਾਲਰ ਦੀ ਰਿਸ਼ਵਤ ਲਈ। ਇਸ ’ਚ ਦੱਸਿਆ ਗਿਆ ਹੈ ਕਿ ਅਪਰਾਧ ਦੇ ਸਮੇਂ ਜੈ ਕੁਮਾਰ ਸਿੰਗਾਪੁਰ ਰਸਦ ਸਮਰਥਨ ਵਿਭਾਗ ’ਚ ਡਾਇਰੈਕਟਰ ਦੇ ਅਹੁਦੇ ’ਤੇ ਕੰਮ ਕਰ ਰਿਹਾ ਸੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।