ਸਾਬਕਾ ਐਮ.ਐਲ.ਏ. ਸਵ. ਗੁਰਬਖਸ਼ ਸਿੰਘ ਧਾਲੀਵਾਲ ਦੀ ਪਤਨੀ ਦਾ ਅਮਰੀਕਾ ''ਚ ਦਿਹਾਂਤ

Saturday, Feb 19, 2022 - 01:03 PM (IST)

ਸਾਬਕਾ ਐਮ.ਐਲ.ਏ. ਸਵ. ਗੁਰਬਖਸ਼ ਸਿੰਘ ਧਾਲੀਵਾਲ ਦੀ ਪਤਨੀ ਦਾ ਅਮਰੀਕਾ ''ਚ ਦਿਹਾਂਤ

ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਇੰਡੋ ਅਮੈਰਕਿਨ ਹੈਰੀਟੇਜ਼ ਫੋਰਮ ਫਰਿਜ਼ਨੋ ਦੇ ਪਹਿਲੇ ਪ੍ਰਧਾਨ ਅਤੇ ਹਲਕਾ ਨਿਹਾਲ ਸਿੰਘ ਵਾਲਾ ਦੇ ਸਾਬਕਾ MLA (1962-67) ਸਵ. ਗੁਰਬਖਸ਼ ਸਿੰਘ ਧਾਲੀਵਾਲ ਦੇ ਸਤਿਕਾਰਯੋਗ ਧਰਮ ਪਤਨੀ ਸਰਦਾਰਨੀ ਬਸੰਤ ਕੌਰ (96) ਲੰਘੇ ਸੋਮਵਾਰ ਇਸ ਫ਼ਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਆਖ ਗਏ ਹਨ। ਉਹ ਪਿਛਲੇ ਲੰਮੇ ਸਮੇਂ ਤੋਂ ਆਪਣੇ ਪੁੱਤਰਾਂ ਨਵਦੀਪ ਸਿੰਘ ਧਾਲੀਵਾਲ ਅਤੇ ਬਲਦੇਵ ਸਿੰਘ ਧਾਲੀਵਾਲ ਕੋਲ ਅਮਰੀਕਾ ਦੀ ਕੈਲੀਫੋਰਨੀਆ ਸਟੇਟ ਦੇ ਸੋਹਣੇ ਸ਼ਹਿਰ ਫਰਿਜ਼ਨੋ ਵਿਖੇ ਰਹਿ ਰਹੇ ਸਨ। 

ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ 'ਚ ਹਿੱਟ ਐਂਡ ਰਨ ਦੀ ਸ਼ਿਕਾਰ ਭਾਰਤੀ ਮੂਲ ਦੀ ਵਿਦਿਆਰਥਣ ਦੀ ਮੌਤ

ਉਹਨਾਂ ਦਾ ਪਿਛਲਾ ਪਿੰਡ ਧੂੜਕੋਟ ਰਣਸੀਂਹ, ਤਹਿਸੀਲ ਨਿਹਾਲ ਸਿੰਘ ਵਾਲਾ, ਜਿਲ੍ਹਾ ਮੋਗਾ ਵਿੱਚ ਪੈਂਦਾ ਹੈ। ਉਹਨਾਂ ਦਾ ਫਿਊਨਰਲ ਮਿਤੀ 26 ਫ਼ਰਵਰੀ ਦਿਨ ਸ਼ਨੀਵਾਰ ਨੂੰ ਸ਼ਾਮੀ 2 ਤੋਂ 4 ਵਜੇ ਦਰਮਿਆਨ ਸ਼ਾਂਤ ਭਵਨ ਫਿਊਨਰਲ ਹੋਂਮ ਫਾਊਲਰ (2800 E Clayton Ave Fowler ca 93625) ਵਿੱਖੇ  ਹੋਵੇਗਾ। ਉਪਰੰਤ ਭੋਗ ਗੁਰਦਵਾਰਾ ਸਿੰਘ ਸਭਾ ਫਰਿਜਨੋ (4827 N. Parkway Drive Fresno CA 93722 Fresno) ਵਿਖੇ ਪਵੇਗਾ। ਅਫ਼ਸੋਸ ਕਰਨ ਲਈ ਜਾਂ ਹੋਰ ਵਧੇਰੇ ਜਾਣਕਾਰੀ ਲਈ ਤੁਸੀ ਉਹਨਾਂ ਦੇ ਬੇਟੇ ਨਵਦੀਪ ਸਿੰਘ ਧਾਲੀਵਾਲ ਨਾਲ (559) 287-0822 , ਬੇਟੇ ਬਲਦੇਵ ਸਿੰਘ ਧਾਲੀਵਾਲ ਨਾਲ (559) 240-3868 ਜਾਂ ਉਹਨਾਂ ਦੀ ਪੋਤਰੀ ਸ਼ਰਨ ਧਾਲੀਵਾਲ ਨਾਲ (559)-974-8383 ‘ਤੇ ਸੰਪਰਕ ਕਰ ਸਕਦੇ ਹੋਂ। ਅਸੀਂ ਮਾਛੀਕੇ ਐਂਡ ਧਾਲੀਆਂ ਮੀਡੀਆ ਗਰੁੱਪ ਧਾਲੀਵਾਲ ਪਰਿਵਾਰ ਦੇ ਦੁੱਖ ਵਿੱਚ ਸ਼ਰੀਕ ਹਾਂ।


author

Vandana

Content Editor

Related News