ਅਮਰੀਕਾ 'ਚ ਸਾਬਕਾ ਹਿੰਦੂ ਸੰਸਦ ਮੈਂਬਰ ਤੁਲਸੀ ਗਬਾਰਡ ਦੀ ਮਾਸੀ ਦਾ ਕਤਲ
Wednesday, Jun 05, 2024 - 12:16 PM (IST)
ਨਿਊਯਾਰਕ (ਰਾਜ ਗੋਗਨਾ)- ਬੀਤੇ ਦਿਨ ਅਮਰੀਕਾ ਵਿਚ ਸਾਬਕਾ ਹਿੰਦੂ ਸੰਸਦ ਮੈਂਬਰ ਤੁਲਸੀ ਗਬਾਰਡ ਦੀ ਮਾਸੀ ਕੈਰੋਲੀਨ ਦੀ ਹੱਤਿਆ ਕਰ ਦੇਣ ਦਾ ਮਾਮਲਾ ਸਾਹਮਣਾ ਸਾਹਮਣਾ ਆਇਆ ਹੈ। ਪੁਲਸ ਨੇ ਐਤਵਾਰ ਨੂੰ ਸਾਬਕਾ ਹਿੰਦੂ ਅਮਰੀਕੀ ਸੰਸਦ ਮੈਂਬਰ ਤੁਲਸੀ ਗਬਾਰਡ ਦੇ ਇੱਕ ਦੋਸਤ ਨੂੰ ਉਸਦੀ ਮਾਸੀ ਕੈਰੋਲਿਨ ਦੀ ਹੱਤਿਆ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਕੈਰੋਲਿਨ ਸਿਨਾਵੀਆਨਾ-ਗਬਾਰਡ (78) ਨੂੰ 25 ਮਈ ਨੂੰ ਮਾਰਿਆ ਗਿਆ ਸੀ। ਉਸ ਦੇ ਸਰੀਰ 'ਤੇ ਚਾਕੂ ਅਤੇ ਹਥੌੜੇ ਨਾਲ ਕੁੱਟਣ ਦੇ ਨਿਸ਼ਾਨ ਵੀ ਮਿਲੇ ਹਨ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ 'ਚ ਗੈਰਕਾਨੂੰਨੀ ਸਰਹੱਦ ਪਾਰ ਕਰਨ 'ਤੇ ਲੱਗੇਗੀ ਰੋਕ, ਬਾਈਡੇਨ ਨੇ ਆਦੇਸ਼ 'ਤੇ ਕੀਤੇ ਦਸਤਖ਼ਤ
ਪੁਲਸ ਨੇ ਕੈਰੋਲਿਨ ਦੇ ਦੋਸਤ ਪਾਪਲੀਆ ਸੀਆ ਫੇਗਲ ਨੂੰ 8 ਦਿਨਾ ਬਾਅਦ ਗ੍ਰਿਫ਼ਤਾਰ ਕਰ ਲਿਆ। ਪੁਲਸ ਦੀ ਸੂਚਨਾ ਅਨੁਸਾਰ ਕਤਲ ਤੋਂ ਪਹਿਲਾਂ ਕੈਰੋਲੀਨ ਅਤੇ ਪਾਪਾਲੀ ਵਿੱਚ ਤਿੱਖੀ ਬਹਿਸ ਹੋਈ ਸੀ। ਹਾਲਾਂਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਵਿਵਾਦ ਕਿਸ ਕਾਰਨ ਹੋਇਆ। ਸੂਤਰਾਂ ਮੁਤਾਬਕ ਦੋਵੇਂ ਕਾਫੀ ਚੰਗੇ ਦੋਸਤ ਸਨ। ਇਸ ਤੋਂ ਇਲਾਵਾ ਫੇਗਲ ਗਬਾਰਡ ਦਾ ਅਧਿਆਪਕ ਵੀ ਸੀ। ਪੁਲਸ ਨੇ ਪਾਪਾਲੀਆ ਸੀਆ ਫੇਗਲ ਨੂੰ ਕਤਲ ਦੇ ਦੋਸ਼ 'ਚ ਗ੍ਰਿਫ਼ਤਾਰ ਕਰ ਲਿਆ ਹੈ। ਗਬਾਰਡ ਦੇ ਪਰਿਵਾਰ ਨੇ ਕਿਹਾ ਕਿ ਉਹ ਸੰਯੁਕਤ ਰਾਜ ਵਿੱਚ ਪ੍ਰੋਫੈਸਰ ਬਣਨ ਵਾਲੀ ਪਹਿਲੀ ਸਮੋਆਨ ਔਰਤ ਸੀ। ਉਹ ਅਮਰੀਕਾ ਦੀ ਹਵਾਈ ਯੂਨੀਵਰਸਿਟੀ ਵਿੱਚ ਪੜ੍ਹਾਉਂਦੀ ਸੀ। ਇਸ ਤੋਂ ਇਲਾਵਾ ਉਹ ਇੱਕ ਲੇਖਕ ਅਤੇ ਵਾਤਾਵਰਣ ਕਾਰਕੁਨ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।