ਦਾਊਦ ਇਬਰਾਹਿਮ ਨਾਲ ਜੁੜੀ ਵੱਡੀ ਖ਼ਬਰ, ਦਿੱਗਜ ਸਾਬਕਾ ਕ੍ਰਿਕਟਰ ਨੂੰ ਕੀਤਾ ਗਿਆ House Arrest!

Tuesday, Dec 19, 2023 - 06:15 AM (IST)

ਦਾਊਦ ਇਬਰਾਹਿਮ ਨਾਲ ਜੁੜੀ ਵੱਡੀ ਖ਼ਬਰ, ਦਿੱਗਜ ਸਾਬਕਾ ਕ੍ਰਿਕਟਰ ਨੂੰ ਕੀਤਾ ਗਿਆ House Arrest!

ਇੰਟਰਨੈਸ਼ਨਲ ਡੈਸਕ: ਭਾਰਤ 'ਚ ਲੋੜੀਂਦੇ ਅੰਡਰਵਰਲਡ ਡਾਨ ਦਾਊਦ ਇਬਰਾਹਿਮ ਨੂੰ ਲੈ ਕੇ ਪਾਕਿਸਤਾਨ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਪਾਕਿਸਤਾਨ ਵਿਚ ਐਤਵਾਰ ਦੇਰ ਰਾਤ ਇਕ ਅਣਪਛਾਤੇ ਵਿਅਕਤੀ ਨੇ ਦਾਊਦ ਇਬਰਾਹਿਮ ਨੂੰ ਜ਼ਹਿਰ ਦੇ ਦਿੱਤਾ। ਇਸ ਤੋਂ ਬਾਅਦ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਦਾਊਦ ਦਾ ਕਰਾਚੀ ਦੇ ਇਕ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਪਾਕਿਸਤਾਨ ਵਿਚ ਪਿਛਲੇ ਕਈ ਘੰਟਿਆਂ ਤੋਂ ਇੰਟਰਨੈੱਟ ਸੇਵਾਵਾਂ ਵੀ ਬੰਦ ਸਨ। ਕਈ ਘੰਟਿਆਂ ਬਾਅਦ ਸੋਮਵਾਰ ਰਾਤ 8 ਵਜੇ ਦੇ ਕਰੀਬ ਇੰਟਰਨੈੱਟ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ।

ਇਹ ਖ਼ਬਰ ਵੀ ਪੜ੍ਹੋ - UK 'ਚ ਲਾਪਤਾ ਹੋਇਆ ਸਿੱਖ ਵਿਦਿਆਰਥੀ, ਭਾਜਪਾ ਆਗੂ ਨੇ ਵਿਦੇਸ਼ ਮੰਤਰਾਲੇ ਤੋਂ ਕੀਤੀ ਮਦਦ ਦੀ ਅਪੀਲ

ISI ਤੇ ਉੱਚ ਅਧਿਕਾਰੀਆਂ ਵਿਚਾਲੇ ਚੱਲੀ ਲੰਬੀ ਮੀਟਿੰਗ

ਇਸ ਦੇ ਨਾਲ ਹੀ ਪਾਕਿਸਤਾਨ ਦੀ ਖੁਫ਼ੀਆ ਏਜੰਸੀ ISI ਦੇ ਦਫ਼ਤਰ 'ਚ ISI ਅਤੇ ਪਾਕਿਸਤਾਨ ਦੇ ਉੱਚ ਅਧਿਕਾਰੀਆਂ ਦੀ ਬੈਠਕ ਹੋਈ। ਜਾਣਕਾਰੀ ਮੁਤਾਬਕ ਇਹ ਮੁਲਾਕਾਤ ਕਈ ਘੰਟੇ ਚੱਲੀ। ਪਾਕਿਸਤਾਨ ਦੀ ਖੁਫੀਆ ਏਜੰਸੀ ਹੁਣ ਤੱਕ ਇਹ ਪਤਾ ਲਗਾਉਣ 'ਚ ਨਾਕਾਮ ਰਹੀ ਹੈ ਕਿ ਦਾਊਦ ਨੂੰ ਜ਼ਹਿਰ ਦੇਣ ਵਾਲਾ ਅਣਪਛਾਤਾ ਵਿਅਕਤੀ ਕੌਣ ਸੀ।

ਇਹ ਖ਼ਬਰ ਵੀ ਪੜ੍ਹੋ - ਪੰਜਾਬੀ ਟਰੱਕ ਡਰਾਈਵਰ ਨੂੰ ਕੈਨੇਡਾ ਤੋਂ ਕੀਤਾ ਜਾਵੇਗਾ ਡਿਪੋਰਟ! 16 ਖਿਡਾਰੀਆਂ ਦੀ ਜਾਨ ਲੈਣ ਦਾ ਦੋਸ਼

ਜਾਵੇਦ ਮਿਆਂਦਾਦ ਨੂੰ ਕੀਤਾ ਗਿਆ House Arrest!

PunjabKesari

ਪਾਕਿਸਤਾਨੀ ਪੱਤਰਕਾਰ ਆਰਜ਼ੂ ਕਾਜ਼ਮੀ ਨੇ ਦਾਅਵਾ ਕੀਤਾ ਹੈ ਕਿ ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਜਾਵੇਦ ਮਿਆਂਦਾਦ ਨੂੰ ਘਰ ਵਿਚ ਨਜ਼ਰਬੰਦ ਕਰ ਦਿੱਤਾ ਗਿਆ ਹੈ। ਜਾਵੇਦ ਦਾਊਦ ਦਾ ਕਰੀਬੀ ਦੱਸਿਆ ਜਾਂਦਾ ਹੈ। ਆਰਜ਼ੂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਪਾਕਿਸਤਾਨ ਵਿਚ ਕਈ ਘੰਟਿਆਂ ਤੋਂ ਇੰਟਰਨੈੱਟ ਬੰਦ ਸੀ। ਕਰੀਬ 12 ਘੰਟੇ ਬਾਅਦ ਇੰਟਰਨੈੱਟ ਮੁੜ ਚਾਲੂ ਕਰ ਦਿੱਤਾ ਗਿਆ ਹੈ। ਉਸ ਨੇ ਦੱਸਿਆ ਕਿ ਦਾਊਦ ਦੀ ਹਾਲਤ ਨਾਜ਼ੁਕ ਹੈ ਅਤੇ ਉਹ ਕਰਾਚੀ ਦੇ ਇਕ ਹਸਪਤਾਲ ਵਿਚ ਦਾਖ਼ਲ ਹੈ। ਹਾਲਾਂਕਿ ਅਜੇ ਤੱਕ ਹਸਪਤਾਲ ਦਾ ਨਾਂ ਸਾਹਮਣੇ ਨਹੀਂ ਆਇਆ ਹੈ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਅਨੋਖ਼ੀ ਚੋਰੀ! ਰਾਤੋ-ਰਾਤ 'ਗਾਇਬ' ਹੋਇਆ Reliance Jio ਦਾ ਟਾਵਰ

ਦੱਸ ਦਈਏ ਕਿ ਆਈ.ਐੱਸ.ਆਈ. ਸਮਰਥਤ ਦਾਊਦ 12 ਮਾਰਚ 1993 ਦੇ ਲੜੀਵਾਰ ਧਮਾਕਿਆਂ ਦਾ ਮਾਸਟਰਮਾਈਂਡ ਹੈ, ਜਿਸ ਵਿਚ 257 ਲੋਕ ਮਾਰੇ ਗਏ ਸਨ ਅਤੇ 713 ਹੋਰ ਜ਼ਖ਼ਮੀ ਹੋਏ ਸਨ ਅਤੇ ਕਈ ਕਰੋੜ ਦੀ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ ਗਿਆ ਸੀ। ਸੂਤਰਾਂ ਮੁਤਾਬਕ ਮੁੰਬਈ ਪੁਲਸ ਅੰਡਰਵਰਲਡ ਡਾਨ ਦੇ ਹਸਪਤਾਲ 'ਚ ਭਰਤੀ ਹੋਣ ਬਾਰੇ ਉਸ ਦੇ ਰਿਸ਼ਤੇਦਾਰਾਂ ਤੋਂ ਹੋਰ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰ ਰਹੀ ਹੈ। ਭਾਰਤੀ ਅਧਿਕਾਰੀ ਦਾਊਦ ਦੀ ਭਾਲ ਕਰ ਰਹੇ ਹਨ। ਉਹ ਕਰਾਚੀ ਵਿਚ ਰਹਿੰਦਾ ਹੈ ਅਤੇ ਅਕਸਰ ਖਾੜੀ ਦੇਸ਼ਾਂ ਦੀ ਯਾਤਰਾ ਕਰਦਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


 


author

Anmol Tagra

Content Editor

Related News