ਬੋਰਿਸ ਜਾਨਸਨ ਦੇ ਸਾਬਕਾ ਸਹਿਯੋਗੀ ਨੇ ਉਨ੍ਹਾਂ ''ਤੇ ਲਾਏ ਕਈ ਦੋਸ਼
Saturday, Apr 24, 2021 - 10:52 PM (IST)
ਲੰਡਨ-ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੇ ਸਾਬਕਾ ਚੋਟੀ ਦੇ ਸਹਿਯੋਗੀ ਅਤੇ ਮੁੱਖ ਰਣਨੀਤਿਕ ਸਲਾਹਕਾਰ ਰਹੇ ਡੋਮਿਨਿਕ ਕਮਿੰਗਸ ਨੇ ਪ੍ਰਧਾਨ ਮੰਤਰੀ 'ਤੇ ਸਖਤ ਦੋਸ਼ ਲਾਏ ਹਨ। ਬ੍ਰਿਟਿਸ਼ ਪੀ.ਐੱਮ. ਦਫਤਰ ਨੇ ਉਨ੍ਹਾਂ 'ਤੇ ਜਾਨਸਨ ਅਤੇ ਵੈਕਿਉਮ ਕਲੀਨਰ ਉਦਮੀ ਜੈਮਸ ਡਾਇਸਨ ਦਰਮਿਆਨ ਆਦਾਨ-ਪ੍ਰਦਾਨ ਵਾਲੇ ਵਿਵਾਦਿਤ ਸੰਦੇਸ਼ਾਂ ਨੂੰ ਲੀਕ ਕਰਨ ਦਾ ਦੋਸ਼ ਲਾਇਆ ਸੀ ਜਿਸ ਤੋਂ ਬਾਅਦ ਕਮਿੰਗਸ ਦੀ ਇਹ ਪ੍ਰਤੀਕਿਰਿਆ ਸਾਹਮਣੇ ਆਈ ਹੈ। ਸ਼ੁੱਕਰਵਾਰ ਨੂੰ ਪ੍ਰਕਾਸ਼ਿਤ ਲੰਬੇ ਬਲਾਗ 'ਚ ਕਮਿੰਗਸ ਨੇ ਸੰਦੇਸ਼ਾਂ ਨੂੰ ਲੀਕ ਕਰਨ ਤੋਂ ਇਨਕਾਰ ਕੀਤਾ ਅਤੇ ਉਨ੍ਹਾਂ ਦੇ ਦਫਤਰ ਦੌਰਾਨ ਜਾਨਸਨ ਵੱਲੋਂ ਚੁੱਕੇ ਗਏ ਕੁਝ ਕਦਮਾਂ ਨੂੰ 'ਬੇਵਕੂਫੀ ਅਤੇ ਅਨੈਤਿਕ' ਦੱਸਦੇ ਹੋਏ ਉਨ੍ਹਾਂ ਦਾ ਖੁਲਾਸਾ ਕੀਤਾ।
ਇਹ ਵੀ ਪੜ੍ਹੋ-ਦੁਨੀਆ ਦੇ ਅਜਿਹੇ 7 ਸ਼ਹਿਰ ; ਜਿਥੇ ਹੁੰਦੀਆਂ ਨੇ ਇਸ਼ਾਰਿਆਂ 'ਚ ਗੱਲਾਂ, ਕਿਤੇ ਨੌਕਰੀ ਤੋਂ ਵੀ ਸੌਖੀ ਮਿਲਦੀ ਹੈ Girlfriend
ਆਪਣੇ ਬਲਾਗ ਦਾ ਅੰਤ ਉਨ੍ਹਾਂ ਨੇ ਉਨ੍ਹਾਂ ਦੀ 'ਸਮੱਰਥਾ ਅਤੇ ਅਖੰਡਤਾ' 'ਤੇ ਸਵਾਲ ਚੁੱਕਦੇ ਹੋਏ ਕੀਤਾ। ਪ੍ਰਧਾਨ ਮੰਤਰੀ ਦਫਤਰ ਨੇ ਕਿਸੇ ਵੀ ਤਰ੍ਹਾਂ ਦੇ ਅਨੁਚਿਤ ਵਤੀਰੇ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਸਾਰੇ 'ਚੋਣ ਜ਼ਾਬਤੇ' ਅਤੇ ਪਾਰਦਰਸ਼ਤਾ ਮਾਪਦੰਡਾਂ ਦਾ ਪਾਲਣ ਕੀਤਾ ਹੈ। ਕਮਿੰਗਸ ਨੇ ਲਿਖਿਆ ਕਿ ਇਹ ਦੇਖਣਾ ਦੁਖਦ ਹੈ ਕਿ ਪ੍ਰ੍ਧਾਨ ਮੰਤਰੀ ਅਤੇ ਉਨ੍ਹਾਂ ਦਾ ਦਫਤਰ ਸਮਰਥਾ ਅਤੇ ਅਖੰਡਤਾ ਦੇ ਮਾਪਦੰਡਾਂ, ਜਿਨ੍ਹਾਂ ਦਾ ਇਹ ਦੇਸ਼ ਹੱਕਦਾਰ ਹੈ, ਨਾਲ ਇਨ੍ਹਾਂ ਹੇਠਾਂ ਡਿੱਗ ਗਏ ਹਨ।
ਇਹ ਵੀ ਪੜ੍ਹੋ-ਸਵਿਟਜ਼ਰਲੈਂਡ 'ਚ ਮਿਲਿਆ ਭਾਰਤੀ ਕੋਵਿਡ-19 ਵੈਰੀਐਂਟ ਦਾ ਪਹਿਲਾਂ ਮਾਮਲਾ, ਵਧਾਈ ਗਈ ਸਖਤੀ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।