ਬ੍ਰਿਟੇਨ ਦੇ ਸਾਬਕਾ ਉਪ ਪ੍ਰਧਾਨ ਮੰਤਰੀ ਜੌਹਨ ਪ੍ਰੈਸਕੋਟ ਦਾ 86 ਸਾਲ ਦੀ ਉਮਰ ''ਚ ਦੇਹਾਂਤ

Thursday, Nov 21, 2024 - 04:34 PM (IST)

ਬ੍ਰਿਟੇਨ ਦੇ ਸਾਬਕਾ ਉਪ ਪ੍ਰਧਾਨ ਮੰਤਰੀ ਜੌਹਨ ਪ੍ਰੈਸਕੋਟ ਦਾ 86 ਸਾਲ ਦੀ ਉਮਰ ''ਚ ਦੇਹਾਂਤ

ਲੰਡਨ (ਏਜੰਸੀ)- ਬ੍ਰਿਟੇਨ ਦੇ ਸਾਬਕਾ ਉਪ ਪ੍ਰਧਾਨ ਮੰਤਰੀ ਜੌਹਨ ਪ੍ਰੈਸਕੋਟ ਦਾ 86 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਪਰਿਵਾਰਕ ਸੂਤਰਾਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਅਲਜ਼ਾਈਮਰ ਰੋਗ ਤੋਂ ਪੀੜਤ ਪ੍ਰੈਸਕੋਟ ਦਾ ਬੁੱਧਵਾਰ ਨੂੰ ਇੱਕ ਕੇਅਰ ਹੋਮ ਵਿੱਚ ਦਿਹਾਂਤ ਹੋ ਗਿਆ ਅਤੇ ਉਸ ਸਮੇਂ ਉਨ੍ਹਾਂ ਕੋਲ ਰਿਸ਼ਤੇਦਾਰ ਵੀ ਮੌਜੂਦ ਸਨ।

ਇਹ ਵੀ ਪੜ੍ਹੋ: ਧੀ ਨੇ ਪਿਤਾ ਦੀ ਆਖਰੀ ਇੱਛਾ ਕੀਤੀ ਪੂਰੀ, ਅਸਥੀਆਂ 'ਤੇ ਉਗਾਇਆ ਭੰਗ ਦਾ ਬੂਟਾ ਤੇ ਫਿਰ...

ਪਰਿਵਾਰ ਨੇ ਕਿਹਾ ਕਿ ਪ੍ਰੈਸਕੋਟ ਨੇ "ਆਪਣੀ ਜ਼ਿੰਦਗੀ ਦੂਜਿਆਂ ਦੇ ਜੀਵਨ ਨੂੰ ਸੁਧਾਰਨ, ਸਮਾਜਿਕ ਨਿਆਂ ਲਈ ਲੜਨ ਅਤੇ ਵਾਤਾਵਰਣ ਦੀ ਸੁਰੱਖਿਆ ਲਈ ਬਿਤਾਈ।" ਪ੍ਰੈਸਕੋਟ 1997 ਤੋਂ 2007 ਦਰਮਿਆਨ ਟੋਨੀ ਬਲੇਅਰ ਦੀ ਸਰਕਾਰ ਵਿੱਚ ਉਪ ਪ੍ਰਧਾਨ ਮੰਤਰੀ ਰਹੇ। ਉਨ੍ਹਾਂ ਦੀਆਂ ਮਾਣਮੱਤੀਆਂ ਪ੍ਰਾਪਤੀਆਂ ਵਿੱਚੋਂ ਇੱਕ 1997 ਵਿੱਚ ਇਤਿਹਾਸਕ ਕਿਯੋਟੋ ਪ੍ਰੋਟੋਕੋਲ ਜਲਵਾਯੂ ਪਰਿਵਰਤਨ ਸਮਝੌਤੇ 'ਤੇ ਉਸ ਸਮੇਂ ਦੇ ਅਮਰੀਕੀ ਉਪ ਰਾਸ਼ਟਰਪਤੀ ਅਲ ਗੋਰ ਨਾਲ ਕੰਮ ਕਰਨਾ ਸੀ। ਉਨ੍ਹਾਂ ਦੇ ਪਰਿਵਾਰ ਵਿਚ ਉਨ੍ਹਾਂ ਦੀ ਪਤਨੀ ਪੌਲੀਨ ਅਤੇ ਪੁੱਤਰ ਜੋਨਾਥਨ ਅਤੇ ਡੇਵਿਡ ਹਨ।

ਇਹ ਵੀ ਪੜ੍ਹੋ: ਇਨਫਲੂੰਸਰ ਮੈਰੀ ਨੇ ਬਿਨਾਂ ਕੱਪੜਿਆਂ ਦੇ ਆਸਮਾਨ 'ਚ ਕੀਤੀ ਸਕਾਈਡਾਈਵਿੰਗ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News