ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ ਦੀ ਹਾਲਤ ਨਾਜ਼ੁਕ

06/24/2024 4:18:46 PM

ਢਾਕਾ (ਵਾਰਤਾ)- ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀਐੱਨਪੀ) ਦੇ ਜਨਰਲ ਸਕੱਤਰ ਫਖਰੂਲ ਇਸਲਾਮ ਆਲਮਗੀਰ ਨੇ ਕਿਹਾ ਕਿ ਪਾਰਟੀ ਪ੍ਰਧਾਨ ਅਤੇ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆਦ ਨੂੰ ਉੱਚਿਤ ਇਲਾਜ ਲਈ ਵਿਦੇਸ਼ ਜਾਣ ਦੀ ਮਨਜ਼ੂਰੀ ਨਾ ਮਿਲਣ ਕਾਰਨ ਉਨ੍ਹਾਂ ਦੀ ਹਾਲਤ ਕਾਫ਼ੀ ਨਾਜ਼ੁਕ ਬਣੀ ਹੋਈ ਹੈ। ਢਾਕਾ ਟ੍ਰਿਬਿਊਨ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਆਲਮਗੀਰ ਨੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ 'ਤੇ ਨਿੱਜੀ ਅਤੇ ਸਿਆਸੀ ਬਦਲਾਖੋਰੀ ਕਾਰਨ ਜਾਣਬੁੱਝ ਕੇ ਜ਼ਿਆ ਨੂੰ ਵਿਦੇਸ਼ 'ਚ ਉੱਨਤ ਮੈਡੀਕਲ ਇਲਾਜ ਤੋਂ ਵਾਂਝੇ ਕਰਨ ਦਾ ਦੋਸ਼ ਲਗਾਇਆ ਹੈ, ਜਿਸ ਦਾ ਮਕਸਦ ਉਨ੍ਹਾਂ ਨੂੰ ਮੌਤ ਦੇ ਮੂੰਹ 'ਚ ਧੱਕਣਾ ਹੈ। ਆਲਮਗੀਰ ਨੇ ਐਤਵਾਰ ਨੂੰ ਇਕ ਧਾਰਮਿਕ ਸਭਾ 'ਚ ਕਿਹਾ,''ਇਹ ਸਾਡੀ ਬਦਕਿਸਮਤੀ ਹੈ ਕਿ ਸਾਡੀ ਨੇਤਾ ਖਾਲਿਦਾ ਜ਼ਿਆ ਨੂੰ ਉੱਚਿਤ ਇਲਾਜ ਲਈ ਵਿਦੇਸ਼ ਜਾਣ ਦੀ ਮਨਜ਼ੂਰੀ ਨਹੀਂ ਮਿਲਣ ਕਾਰਨ ਉਨ੍ਹਾਂ ਦੀ ਹਾਲਤ ਨਾਜ਼ੁਕ ਹੋ ਗਈ ਹੈ।'' ਉਨ੍ਹਾਂ ਨੇ ਹਸੀਨਾ ਦੇ ਸ਼ਾਸਨ ਨੂੰ ਦਮਨਕਾਰੀ ਫਾਸੀਵਾਦੀ ਸਰਕਾਰ ਦੱਸਦੇ ਹੋਏ ਆਲਮਗੀਰ ਨੇ ਕਿਹਾ ਕਿ ਪੂਰੀ ਤਰ੍ਹਾਂ ਨਾਲ ਕੈਦ 'ਚ ਹੈ ਅਤੇ ਜੇਲ੍ਹ 'ਚ ਹੀ ਹੈ।

ਉਨ੍ਹਾਂ ਕਿਹਾ ਕਿ ਜ਼ਿਆ ਪੁਰਾਣੀ ਢਾਕਾ ਸੈਂਟਰਲ ਜੇਲ੍ਹ 'ਚ ਰਹਿਣ ਦੌਰਾਨ ਬੀਮਾਰ ਹੋ ਗਈ ਸੀ ਪਰ ਉਨ੍ਹਾਂ ਨੂੰ ਉੱਥੇ ਕੋਈ ਡਾਕਟਰੀ ਇਲਾਜ ਪ੍ਰਦਾਨ ਨਹੀਂ ਕੀਤਾ ਗਿਆ। ਆਲਮਗੀਰ ਨੇ ਬੀਐੱਨਪੀ ਮੁਖੀ ਦੀ ਸਰੀਰਕ ਸਥਿਤੀ ਨੂੰ ਚਿੰਤਾਜਨਕ ਦੱਸਦੇ ਹੋਏ ਕਿਹਾ ਕਿ ਉਹ ਬਹੁਤ ਦਰਦ ਝੱਲ ਰਹੀ ਹੈ ਅਤੇ ਹੁਣ ਜ਼ਿੰਦਗੀ ਅਤੇ ਮੌਤ ਦੇ ਚੌਰਾਹੇ 'ਤੇ ਖੜ੍ਹੀ ਹੈ। ਉਨ੍ਹਾਂ ਨੇ ਵਿਰੋਧੀ ਨੇਤਾਵਾਂ ਅਤੇ ਵਰਕਰਾਂ ਨੂੰ ਸੁਸ਼੍ਰੀ ਜ਼ਿਆ ਦੇ ਜਲਦ ਸਿਹਤਮੰਦ ਹੋਣ ਲਈ ਪੂਰੇ ਦਿਲੋਂ ਪ੍ਰਾਰਥਨਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ,''ਸਾਨੂੰ ਨਾ ਸਿਰਫ਼ ਉਨ੍ਹਾਂ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ ਸਗੋਂ ਉਨ੍ਹਾਂ ਦੇ ਚੰਗੇ ਇਲਾਜ ਲਈ ਜੋ ਕੁਝ ਵੀ ਕਰ ਸਕਦੇ ਹਾਂ, ਉਹ ਵੀ ਕਰਨਾ ਚਾਹੀਦਾ।'' ਰਿਪੋਰਟ ਅਨੁਸਾਰ ਸੁਸ਼੍ਰੀ ਜ਼ਿਆ ਦੀ ਉਨ੍ਹਾਂ ਦੇ ਘਰ 'ਫਿਰੋਜ਼ਾ' 'ਚ ਸਿਹਤ ਅਚਾਨਕ ਵਿਗੜਣ ਕਾਰਨ ਸ਼ਨੀਵਾਰ ਤੜਕੇ ਕਰੀਬ 3.30 ਵਜੇ ਐਂਬੂਲੈਂਸ ਤੋਂ ਐਵਰਕੇਅਰ ਹਸਪਤਾਲ ਲਿਜਾਇਆ ਗਿਆ। ਉਨ੍ਹਾਂ ਨੂੰ ਤੁਰੰਤ ਸੀਸੀਯੂ 'ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਮੈਡੀਕਲ ਬੋਰਡ ਦੀ ਦੇਖਰੇਖ 'ਚ ਉਨ੍ਹਾਂ ਦਾ ਇਲਾਜ ਸ਼ੁਰੂ ਹੋਇਆ। ਸਾਬਕਾ ਪ੍ਰਧਾਨ ਮੰਤਰੀ (79) ਲੰਬੇ ਸਮੇਂ ਤੋਂ ਲੀਵਰ ਸਿਰੋਸਿਸ, ਗਠੀਆ, ਸ਼ੂਗਰ ਅਤੇ ਕਿਡਨੀ, ਫੇਫੜੇ ਅਤੇ ਦਿਲ ਅਤੇ ਅੱਖਾਂ ਨਾਲ ਜੁੜੀਆਂ ਸਮੱਸਿਆਵਾਂ ਸਮੇਤ ਕਈ ਬੀਮਾਰੀਆਂ ਨਾਲ ਜੂਝ ਰਹੀ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇                             

https://whatsapp.com/channel/0029Va94hsaHAdNVur4L170e


DIsha

Content Editor

Related News