ਬੰਗਲਾਦੇਸ਼ ਦੇ ਸਾਬਕਾ ਰਾਸ਼ਟਰਪਤੀ ਇਰਸ਼ਾਦ ਦਾ ਦਿਹਾਂਤ

07/14/2019 2:53:42 PM

ਢਾਕਾ— ਬੰਗਲਾਦੇਸ਼ ਦੇ ਸਾਬਕਾ ਫੌਜ ਮੁਖੀ ਤਾਨਾਸ਼ਾਹ ਹੁਸੈਨ ਮੁਹੰਮਦ ਇਰਸ਼ਾਦ ਦਾ ਐਤਵਾਰ ਨੂੰ ਢਾਕਾ ਦੇ ਇਕ ਹਸਪਤਾਲ 'ਚ ਦਿਹਾਂਤ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਉਹ 91 ਸਾਲ ਦੇ ਸਨ। ਉਨ੍ਹਾਂ ਦੇ ਪਰਿਵਾਰ 'ਚ ਉਨ੍ਹਾਂ ਦੀ ਪਤਨੀ ਰੌਸ਼ਨ ਇਰਸ਼ਾਦ, ਇਕ ਬੇਟਾ ਤੇ ਦੋ ਗੋਦ ਲਏ ਬੇਟੇ ਹਨ।

ਜਾਤੀਵਾਦੀ ਪਾਰਟੀ ਦੇ ਮੁਖੀ ਤੇ ਸੰਸਦ 'ਚ ਵਿਰੋਧੀ ਨੇਤਾ ਇਰਸ਼ਾਦ ਨੂੰ 22 ਜੂਨ ਨੂੰ ਜੁਆਇੰਟ ਮਿਲਟਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਇੰਟਰ ਸਰਵਿਸ ਪਬਲਿਕ ਰਿਲੇਸ਼ਨ ਦਾ ਕਹਿਣਾ ਹੈ ਕਿ ਐਤਵਾਰ ਸਵੇਰੇ ਕਰੀਬ 8 ਵਜੇ ਸਾਬਕਾ ਰਾਸ਼ਟਰਪਤੀ ਨੇ ਆਖਰੀ ਸਾਹ ਲਿਆ। ਉਹ ਪਿਛਲੇ 9 ਦਿਨ ਤੋਂ ਹਸਪਤਾਲ ਦੇ ਆਈਸੀਯੂ 'ਚ ਵੈਂਟੀਲੇਟਰ 'ਤੇ ਸਨ। ਰਾਸ਼ਟਰਪਤੀ ਅਬਦੁਲ ਹਾਮਿਦ, ਪ੍ਰਧਾਨ ਮੰਤਰੀ ਸ਼ੇਖ ਹਸੀਨਾ ਤੇ ਸੰਸਦ ਦੇ ਪ੍ਰਧਾਨ ਸ਼ਿਰਿਨ ਚਿਯੁਧੁਏ ਨੇ ਇਰਸ਼ਾਦ ਦੇ ਦਿਹਾਂਤ 'ਤੇ ਦੁੱਖ ਪ੍ਰਗਟਾਇਆ ਤੇ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕੀਤੀ। ਇਰਸ਼ਾਦ 1982 'ਚ ਸੱਤਾਪਲਟ ਤੋਂ ਬਾਅਦ ਰਾਸ਼ਟਰਪਤੀ ਬਣੇ ਸਨ ਤੇ 8 ਸਾਲ ਤੱਕ ਇਸ ਅਹੁਦੇ 'ਤੇ ਰਹੇ।


Baljit Singh

Content Editor

Related News