ਭੈਣ ਕਰਦੀ ਰਹੀ ਭਰਾ ਦੇ ਠੀਕ ਹੋਣ ਦੀਆਂ ਦੁਆਵਾਂ ਪਰ ਇਹ ਬਾਕਸਰ ਕਰ ਗਿਆ ''ਆਖਰੀ ਅਲਵਿਦਾ''

06/19/2017 3:35:49 PM

ਅਲਬਰਟਾ— ਇੱਥੋਂ ਦਾ ਸਾਬਕਾ ਯੂ.ਐੱਫ.ਸੀ. ਫਾਈਟਰ ਸ਼ੁੱਕਰਵਾਰ ਨੂੰ ਇਕ ਬਾਕਸਿੰਗ ਮੈਚ ਦੌਰਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ ਉਸ ਨੇ ਐਤਵਾਰ ਨੂੰ ਦਮ ਤੋੜ ਦਿੱਤਾ। ਟਿਮ ਹੈਗੁਈ ਨਾਂ ਦਾ 34 ਸਾਲਾ ਇਹ ਨੌਜਵਾਨ ਦਿਮਾਗ 'ਚ ਲੱਗੀ ਸੱਟ ਕਾਰਨ ਮੌਤ ਦੇ ਮੂੰਹ 'ਚ ਚਲਾ ਗਿਆ । ਉਸ ਦੇ ਵਿਰੋਧੀ ਫਾਈਟਰ ਐਡਮ ਬਰੇਡਵੁੱਡਡ ਨੇ ਖੇਡ ਦੌਰਾਨ ਉਸ ਨੂੰ ਬੁਰੀ ਤਰ੍ਹਾਂ ਨਾਲ ਜ਼ਖਮੀ ਕਰ ਦਿੱਤਾ ਸੀ। ਉਸ ਦੇ ਪਰਿਵਾਰ , ਦੋਸਤਾਂ ਤੇ ਫੈਨਜ਼ ਨੂੰ ਇਸ ਕਾਰਨ ਧੱਕਾ ਲੱਗਾ ਹੈ। ਸ਼ੁੱਕਰਵਾਰ ਨੂੰ ਜਦ ਉਹ ਜ਼ਖਮੀ ਹੋਇਆ ਤਾਂ ਉਸ ਦੀ ਭੈਣ ਨੇ ਫੇਸਬੁੱਕ 'ਤੇ ਇਹ ਗੱਲ ਸਾਂਝੀ ਕੀਤੀ ਸੀ ਤੇ ਉਸ ਦੇ ਠੀਕ ਹੋਣ ਲਈ ਪ੍ਰਾਰਥਨਾ ਕੀਤੀ ਸੀ। 

 

PunjabKesari
ਪਰਿਵਾਰ ਨੇ ਦੱਸਿਆ ਜਦ ਉਹ ਖੇਡਦਾ ਹੋਇਆ ਜ਼ਖਮੀ ਹੋ ਗਿਆ ਤਾਂ ਉਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਇੱਥੇ ਉਸ ਦੇ ਦਿਮਾਗ ਦਾ ਆਪਰੇਸ਼ਨ ਹੋਣਾ ਸੀ ਤੇ ਉਸ ਨੇ ਦਮ ਤੋੜ ਦਿੱਤਾ। ਜ਼ਿਕਰਯੋਗ ਹੈ ਕਿ ਉਸ ਨੇ 2016 'ਚ ਹੀ ਬਾਕਸਿੰਗ ਸ਼ੁਰੂ ਕੀਤੀ ਸੀ। ਉਹ ਪੱਛਮੀ ਕੈਨੇਡਾ 'ਚ ਬਾਕਸਿੰਗ ਦਾ ਉੱਚ ਖਿਡਾਰੀ ਰਿਹਾ  ਅਤੇ ਕੇ. ਓ. ਬਾਕਸਿੰਗ 'ਚ 9ਵੇਂ ਸਥਾਨ 'ਤੇ ਸੀ। ਲੋਕ ਸ਼ੁੱਕਰਵਾਰ ਨੂੰ ਖੇਡੀ ਗਈ ਇਸ ਖੇਡ ਦੀ ਜਾਂਚ ਕਰਨ ਲਈ ਕਹਿ ਰਹੇ ਹਨ।


Related News