ਫਰਾਂਸ ਦੇ ਜੰਗਲਾਂ 'ਚ ਲੱਗੀ ਭਿਆਨਕ ਅੱਗ, 10 ਹਜ਼ਾਰ ਲੋਕਾਂ ਨੂੰ ਕੱਢਿਆ ਗਿਆ ਸੁਰੱਖਿਅਤ

Friday, Jul 15, 2022 - 03:51 PM (IST)

ਪੈਰਿਸ (ਏਜੰਸੀ)- ਫਰਾਂਸ ਦੇ ਦੱਖਣ-ਪੱਛਮੀ ਹਿੱਸੇ ਵਿੱਚ ਦੋ ਵੱਡੇ ਜੰਗਲਾਂ ਵਿੱਚ ਲੱਗੀ ਅੱਗ ਕਾਰਨ ਇਨ੍ਹਾਂ ਇਲਾਕਿਆਂ ਵਿੱਚੋਂ 10 ਹਜ਼ਾਰ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ। ਬੀ.ਐੱਫ.ਐੱਮ.ਟੀ.ਵੀ ਨਿਊਜ਼ ਚੈਨਲ ਨੇ ਸ਼ੁੱਕਰਵਾਰ ਨੂੰ ਆਪਣੀ ਰਿਪੋਰਟ ਵਿੱਚ ਕਿਹਾ ਕਿ ਭਿਆਨਕ ਗਰਮੀ ਕਾਰਨ ਜੰਗਲਾਂ ਵਿੱਚ ਅੱਗ ਲੱਗਣ ਕਾਰਨ ਮੰਗਲਵਾਰ ਨੂੰ ਕਮਿਊਨਸ ਲੈਂਡਿਰਾਸ ਅਤੇ ਲਾ ਟੇਸਟੇ-ਡੀ-ਬੁਚ ਦਾ 5,300 ਹੈਕਟੇਅਰ ਖੇਤਰ ਅੱਗ ਦੀ ਲਪੇਟ ਵਿੱਚ ਆ ਗਿਆ।

ਇਹ ਵੀ ਪੜ੍ਹੋ: ਯੂਕ੍ਰੇਨ ਦੇ ਵਿਨਿਤਸਿਆ ’ਚ ਰੂਸੀ ਮਿਜ਼ਾਈਲ ਹਮਲੇ ’ਚ 21 ਲੋਕਾਂ ਦੀ ਮੌਤ, ਤਸਵੀਰਾਂ 'ਚ ਵੇਖੋ ਤਬਾਹੀ ਦਾ ਮੰਜ਼ਰ

PunjabKesari

ਅੱਗ ਬੁਝਾਊ ਸੇਵਾ ਨੇ ਲੈਂਡਿਰਾਸ ਵਿੱਚ ਅੱਗ 'ਤੇ ਕਾਬੂ ਪਾ ਲਿਆ, ਜਦੋਂ ਕਿ ਲਾ ਟੇਸਟ-ਡੀ-ਬੂਚ ਵਿੱਚ ਸਥਿਤੀ ਨਾਜ਼ੁਕ ਬਣੀ ਹੋਈ ਹੈ, ਕਿਉਂਕਿ ਅੱਗ ਲਗਾਤਾਰ ਫੈਲਦੀ ਜਾ ਰਹੀ ਹੈ ਅਤੇ ਕਾਬੂ ਤੋਂ ਬਾਹਰ ਹੁੰਦੀ ਜਾ ਰਹੀ ਹੈ। ਨਿਊਜ਼ ਚੈਨਲ ਮੁਤਾਬਕ ਮੰਗਲਵਾਰ ਰਾਤ ਨੂੰ ਪਿਲਾਟ ਦੇ ਟਿੱਲੇ ਨੇੜੇ ਸਥਿਤ 5 ਕੈਂਪਾਂ ਤੋਂ ਕਰੀਬ 6,000 ਲੋਕਾਂ ਨੂੰ ਕੱਢਿਆ ਗਿਆ ਅਤੇ ਵੀਰਵਾਰ ਨੂੰ ਕਾਜ਼ੌਕਸ ਪਿੰਡ ਤੋਂ ਹੋਰ 4000 ਲੋਕਾਂ ਨੂੰ ਕੱਢਿਆ ਗਿਆ। ਜ਼ਿਕਰਯੋਗ ਹੈ ਕਿ ਗਿਰੋਂਦੇ ਵਿਭਾਗ ਦੇ ਅਧਿਕਾਰੀਆਂ ਨੇ ਪਿਛਲੇ ਹਫ਼ਤੇ ਰੈੱਡ ਫੋਰੈਸਟ ਫਾਇਰ ਅਲਰਟ ਘੋਸ਼ਿਤ ਕੀਤਾ ਸੀ। ਕਰੀਬ 1000 ਫਾਇਰ ਫਾਈਟਰਜ਼ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਤੇਜ਼ ਹਵਾ ਅਤੇ ਮੁਸ਼ਕਲ ਖੇਤਰ ਕਾਰਨ ਉਨ੍ਹਾਂ ਨੂੰ ਅੱਗ 'ਤੇ ਕਾਬੂ ਪਾਉਣ 'ਚ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਹ ਵੀ ਪੜ੍ਹੋ: ਬ੍ਰਿਟਿਸ਼ PM ਦੇ ਅਹੁਦੇ ਦੀ ਦੌੜ : ਦੂਜੇ ਪੜਾਅ 'ਚ ਜਿੱਤ ਨਾਲ ਸੁਨਕ ਦੀ ਪਕੜ ਹੋਈ ਹੋਰ ਮਜ਼ਬੂਤ ​

PunjabKesari

 


cherry

Content Editor

Related News