ਅਮਰੀਕਾ : ਕੋਲੋਰਾਡੋ ਦੇ ਜੰਗਲਾਂ ’ਚ ਲੱਗੀ ਅੱਗ ਨਾਲ ਸੈਂਕੜੇ ਘਰ ਸੜ ਕੇ ਸੁਆਹ (ਵੀਡੀਓ)
Friday, Dec 31, 2021 - 04:07 PM (IST)
ਡੈਨਵਰ (ਅਮਰੀਕਾ) (ਏ. ਪੀ.)-ਅਮਰੀਕਾ ਦੇ ਡੈਨਵਰ ’ਚ ਕੋਲੋਰਾਡੋ ਦੇ ਜੰਗਲ ’ਚ ਲੱਗੀ ਅੱਗ ਦੇ ਫੈਲਣ ਕਾਰਨ ਲੱਗਭਗ 580 ਘਰ, ਇਕ ਹੋਟਲ ਅਤੇ ਇਕ ਸ਼ਾਪਿੰਗ ਸੈਂਟਰ ਸੜ ਕੇ ਸੁਆਹ ਹੋ ਗਏ ਹਨ। ਆਸ-ਪਾਸ ਦੇ ਇਲਾਕਿਆਂ ਤੋਂ ਹਜ਼ਾਰਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਹੈ। ਬੋਲਡਰ ਕਾਉਂਟੀ ਦੇ ਸ਼ੈਰਿਫ ਜੋ ਪੇਲੇ ਨੇ ਕਿਹਾ ਕਿ ਇਕ ਵਿਅਕਤੀ ਦੇ ਜ਼ਖ਼ਮੀ ਹੋਣ ਦੀ ਸੂਚਨਾ ਮਿਲੀ ਹੈ। ਪੂਰੇ ਖੇਤਰ ’ਚ 105 ਮੀਲ ਪ੍ਰਤੀ ਘੰਟੇ (169 ਕਿਲੋਮੀਟਰ ਪ੍ਰਤੀ ਘੰਟਾ) ਦੀ ਰਫ਼ਤਾਰ ਨਾਲ ਹਵਾ ਚੱਲਣ ਨਾਲ ਅੱਗ ਤੇਜ਼ੀ ਨਾ ਫੈਲਣ ਕਾਰਨ ਕਈ ਹੋਰ ਲੋਕਾਂ ਦੇ ਜ਼ਖ਼ਮੀ ਹੋਣ ਦੇ ਖਦਸ਼ੇ ਨੂੰ ਵੀ ਉਨ੍ਹਾਂ ਨੈ ਖਾਰਿਜ ਨਹੀਂ ਕੀਤਾ। ਤਕਰੀਬਨ 2.5 ਵਰਗ ਮੀਲ (6.5 ਵਰਗ ਕਿਲੋਮੀਟਰ) ’ਚ ਫੈਲੀ ਇਸ ਜੰਗਲ ਦੀ ਅੱਗ ਨੇ ਇਲਾਕੇ ਦੇ ਕਈ ਹਿੱਸਿਆਂ ਨੂੰ ਧੂੰਏਂ ਨਾਲ ਭਰ ਦਿੱਤਾ ਅਤੇ ਆਸਮਾਨ ’ਚ ਅੱਗ ਦੀਆਂ ਲਪਟਾਂ ਉੱਠਦੀਆਂ ਵੇਖੀਆਂ ਗਈਆਂ। ਲੱਗਭਗ 21,000 ਦੀ ਆਬਾਦੀ ਵਾਲੇ ਲੁਈਸਵਿਲੇ ਸ਼ਹਿਰ ਨੂੰ ਖਾਲੀ ਕਰਨ ਦਾ ਹੁਕਮ ਦਿੱਤਾ ਗਿਆ ਸੀ।
Big Breaking : ਭਿਆਨਕ ਅੱਗ 'ਚ ਸੈਂਕੜੇ ਘਰ ਸੜ ਕੇ ਹੋਏ ਖਾਕ, ਐਲਾਨੀ ਗਈ EmergencyBig Breaking : ਭਿਆਨਕ ਅੱਗ 'ਚ ਸੈਂਕੜੇ ਘਰ ਸੜ ਕੇ ਹੋਏ ਖਾਕ, ਐਲਾਨੀ ਗਈ Emergency
Posted by JagBani on Friday, December 31, 2021
ਇਸ ਤੋਂ ਪਹਿਲਾਂ ਸੁਪੀਰੀਅਰ ਨੂੰ ਖਾਲੀ ਕਰਨ ਦੇ ਆਦੇਸ਼ ਦਿੱਤੇ ਗਏ ਸਨ, ਜਿਸ ਦੀ ਆਬਾਦੀ ਲੱਗਭਗ 13,000 ਹੈ। ਇਹ ਗੁਆਂਢੀ ਸ਼ਹਿਰ ਡੈਨਵਰ ਤੋਂ ਲੱਗਭਗ 20 ਮੀਲ (32 ਕਿਲੋਮੀਟਰ) ਦੂਰੀ ’ਤੇ ਸਥਿਤ ਹਨ। ਇਹ ਅੱਗ ਵੀਰਵਾਰ ਨੂੰ ਕੋਲੋਰਾਡੋ ਦੇ ਜੰਗਲ ’ਚ ਲੱਗਣੀ ਸ਼ੁਰੂ ਹੋਈ ਸੀ। ਇਸ ਦੌਰਾਨ ਬੁਲਾਰੇ ਕੈਲੀ ਕ੍ਰਿਸਟੇਨਸਨ ਨੇ ਕਿਹਾ ਕਿ ਅੱਗ ਵਿਚ ਝੁਲਸਣ ਵਾਲੇ ਛੇ ਲੋਕਾਂ ਦਾ ਯੂਸੀਹੈਲਥ ਬਰੂਮਫੀਲਡ ਹਸਪਤਾਲ ’ਚ ਇਲਾਜ ਕੀਤਾ ਜਾ ਰਿਹਾ ਹੈ। ਯੂ.ਐੱਸ. ਹਾਈਵੇਅ-36 ਦੇ ਇਕ ਹਿੱਸੇ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ।