ਦੱਖਣੀ ਕੋਰੀਆ ਦੇ ਜੰਗਲਾਂ 'ਚ ਲੱਗੀ ਅੱਗ, ਹਜ਼ਾਰਾਂ ਲੋਕ ਹੋਏ ਆਪਣੇ ਘਰ ਛੱਡਣ ਨੂੰ ਮਜਬੂਰ
Saturday, Mar 05, 2022 - 02:23 AM (IST)
ਸਿਓਲ-ਦੱਖਣੀ ਕੋਰੀਆ ਦੇ ਪੂਰਬੀ ਤੱਟ ਖੇਤਰ 'ਚ ਫੈਲੀ ਜੰਗਲ 'ਚ ਅੱਗ ਲੱਗਣ ਕਾਰਨ ਸ਼ੁੱਕਰਵਾਰ ਨੂੰ ਹਜ਼ਾਰਾਂ ਲੋਕ ਆਪਣੇ ਘਰਾਂ ਨੂੰ ਛੱਡ ਕੇ ਚਲੇ ਗਏ। ਇਸ ਨਾਲ ਇਕ ਪ੍ਰਮਾਣੂ ਊਰਜਾ ਪਲਾਂਟ 'ਤੇ ਅਸਥਾਈ ਰੂਪ ਨਾਲ ਖਤਰਾ ਪੈਦਾ ਹੋ ਗਿਆ। ਸ਼ੁੱਕਰਵਾਰ ਸ਼ਾਮ ਤੱਕ ਕਰੀਬ 1,000 ਫਾਇਰਫਾਈਟਰਾਂ ਨੇ ਤੇਜ਼ ਹਵਾਵਾਂ ਦਰਮਿਆਨ ਅੱਗ ਬੁਝਾਉਣ ਲਈ ਸਖ਼ਤ ਮੁਸ਼ਕਤ ਕਰਦੇ ਰਹੇ ਅਤੇ ਉਨ੍ਹਾਂ ਦਾ ਧਿਆਨ ਅੱਗ ਨੂੰ ਸਮਚਿਓਕ ਸ਼ਹਿਰ ਦੇ ਨੇੜੇ ਤਰਲ ਕੁਦਰਤੀ ਗੈਸ ਕੇਂਦਰ ਤੱਕ ਪਹੁੰਚਣ ਤੋਂ ਰੋਕਣ 'ਤੇ ਕੇਂਦਰਿਤ ਰਿਹਾ।
ਇਹ ਵੀ ਪੜ੍ਹੋ : ਨਾਰਵੇ ਦੇ PM ਜੋਨਾਸ ਨੇ ਪ੍ਰਮਾਣੂ ਪਲਾਂਟ 'ਤੇ ਹਮਲੇ ਨੂੰ ਕਿਹਾ 'ਪਾਗਲਪਣ'
ਨੈਸ਼ਨਲ ਫਾਇਰ ਏਜੰਸੀ ਅਤੇ ਕੋਰੀਆ ਫੋਰੈਸਟ ਸਰਵਿਸ ਦੇ ਅਧਿਕਾਰੀਆਂ ਮੁਤਾਬਕ, ਅੱਗ ਨੇੜਲੇ ਉਲਜਿਨ ਕਾਊਂਟੀ 'ਚ ਇਕ ਪਹਾੜੀ ਖੇਤਰ 'ਚ ਸ਼ੁੱਕਰਵਾਰ ਸਵੇਰੇ ਲੱਗੀ ਅਤੇ ਇਸ ਨਾਲ ਘਟੋ-ਘੱਟ 22 ਮਕਾਨ ਅਤੇ 9 ਹੋਰ ਢਾਂਚੇ ਨੁਕਸਾਨੇ ਗਏ। ਨੈਸ਼ਨਲ ਫਾਇਰ ਏਜੰਸੀ ਦੇ ਇਕ ਅਧਿਕਾਰੀ ਲੀ ਜੇਈ-ਹੂਨ ਨੇ ਦੱਸਿਆ ਕਿ ਅੱਗ ਫੈਲਣ 'ਤੇ ਕਰੀਬ 4,000 ਲੋਕ ਆਪਣੇ ਘਰਾਂ ਨੂੰ ਛੱਡ ਕੇ ਚੱਲੇ ਗਏ ਪਰ ਸ਼ੁੱਕਰਵਾਰ ਸ਼ਾਮ ਤੱਕ 161 ਲੋਕ ਪਰਤ ਆਏ।
ਇਹ ਵੀ ਪੜ੍ਹੋ : ਯੂਕ੍ਰੇਨ ਨੂੰ ਰੱਖਿਆ ਸਪਲਾਈ ਕਰ ਰਿਹੈ ਜਾਪਾਨ
ਇਕ ਹੋਰ ਏਜੰਸੀ ਦੇ ਅਧਿਕਾਰੀ ਕਾਂਗ ਦੇਈ-ਹੂਨ ਨੇ ਦੱਸਿਆ ਕਿ ਅੱਗ ਸਮੁੰਦਰ ਦੇ ਕੰਢੇ ਸਥਿਤ ਪ੍ਰਮਾਣੂ ਊਰਜਾ ਪਲਾਂਟ ਦੇ ਘੇਰੇ ਤੱਕ ਫੈਲ ਗਈ ਜਿਸ ਨਾਲ ਆਪਰੇਟਰ ਨੂੰ 50 ਫੀਸਦੀ ਤੱਕ ਕੰਮ ਘੱਟ ਕਰਨਾ ਪਿਆ। ਪਲਾਂਟ 'ਤੇ ਸੈਂਕੜੇ ਫਾਇਰਫਾਈਟਰਾਂ ਨੂੰ ਤਾਇਨਾਤ ਕੀਤਾ ਗਿਆ ਅਤੇ ਅੱਗ 'ਤੇ ਕਾਬੂ ਪਾਇਆ ਗਿਆ। ਅਜੇ ਤੱਕ ਕਿਸੇ ਦੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।
ਇਹ ਵੀ ਪੜ੍ਹੋ : ਪ੍ਰਮਾਣੂ ਪਲਾਂਟ 'ਤੇ ਦਾਗੇ ਗਏ ਗੋਲੇ ਸਿਖਲਾਈ ਕੇਂਦਰ ਨਾਲ ਟਕਰਾਏ : UN ਏਜੰਸੀ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ