ਭਵਿੱਖ ''ਚ ਹੋਰ ਵੀ ਮਹਾਮਾਰੀ ਦੇ ਸਕਦੀ ਹੈ ਦਸਤਕ : WHO
Sunday, Dec 27, 2020 - 11:46 PM (IST)
ਮਾਸਕੋ (ਭਾਸ਼ਾ)-ਵਿਸ਼ਵ ਸਿਹਤ ਸੰਸਥਾ (ਡਬਲਿਊ.ਐੱਚ.ਓ.) ਦੇ ਮਹਾ ਨਿਰਦੇਸ਼ਕ ਤੇਦ੍ਰੋਸ ਅਧਨੋਮ ਨੇ ਕਿਹਾ ਹੈ ਕਿ ਭਵਿੱਖ ਵਿਚ ਹੋਰ ਵੀ ਮਹਾਮਾਰੀ ਦਸਤਕ ਦੇ ਸਕਦੀ ਹੈ। ਦੁਨੀਆ ਨੂੰ ਹੁਣ ਤੋਂ ਹੀ ਇਸ ਲਈ ਤਿਆਰ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਿਛਲੇ 12 ਮਹੀਨਿਆਂ ਵਿਚ ਦੁਨੀਆ ਨੇ ਬਹੁਤ ਉਤਰਾਅ-ਚੜਾਅ ਵੇਖੇ ਹਨ। ਕੋਰੋਨਾ ਵਾਇਰਸ ਮਹਾਮਾਰੀ ਦੇ ਸ਼ੁਰੂ ਹੋਣ ਤੋਂ ਪਹਿਲਾਂ ਬਸੰਤ ਰੁੱਤ ਵਿਚ ਕਈ ਸਮੀਖਿਆਵਾਂ ਹੋਈਆਂ ਅਤੇ ਰਿਪੋਰਟਾਂ ਆਈਆਂ। ਇਨ੍ਹਾਂ ਵਿਚ ਕਿਹਾ ਗਿਆ ਸੀ ਕਿ ਦੁਨੀਆ ਇਸ ਤਰ੍ਹਾਂ ਦੇ ਸੰਕਟ ਲਈ ਤਿਆਰ ਨਹੀਂ ਹੈ।
ਇਹ ਵੀ ਪੜ੍ਹੋ -ਨਵਾਜ਼ ਸ਼ਰੀਫ ਨਾਲ ਬਗਾਵਤ ਕੀਤੀ ਹੁੰਦੀ ਤਾਂ ਸ਼ਾਹਬਾਜ਼ ਪਾਕਿ ਦੇ ਹੁੰਦੇ ਪ੍ਰਧਾਨ ਮੰਤਰੀ : ਮਰੀਅਮ
ਤੇਦ੍ਰੋਸ ਨੇ ਕਿਹਾ ਕਿ ਸਭ ਦੇਸ਼ਾਂ ਨੂੰ ਆਪਣੀ ਸਮਰੱਥਾ ਮੁਤਾਬਕ ਤਿਆਰੀਆਂ ਵਿਚ ਲੱਗ ਜਾਣਾ ਚਾਹੀਦਾ ਹੈ। ਤਿਆਰੀਆਂ ਦਾ ਮਤਲਬ ਸਿਰਫ ਸਿਹਤ ਵਿਭਾਗ ਵਿਚ ਨੌਕਰੀ ਨਹੀਂ ਸਗੋਂ ਸਭ ਜ਼ਰੂਰੀ ਸਰਕਾਰੀ ਅਤੇ ਸਮਾਜਿਕ ਦ੍ਰਿਸ਼ਟੀਕੋਨਾਂ ਨੂੰ ਉਤਸ਼ਾਹਿਤ ਕਰਨਾ ਹੈ। ਇਤਿਹਾਸ ਨੇ ਸਾਨੂੰ ਦੱਸਿਆ ਹੈ ਕਿ ਇਹ ਆਖਰੀ ਮਹਾਮਾਰੀ ਨਹੀਂ ਹੈ। ਇਹ ਜੀਵਨ ਦੀ ਸੱਚਾਈ ਹੈ।
ਇਹ ਵੀ ਪੜ੍ਹੋ -ਅਮਰੀਕਾ ਦੇ ਮੈਸਾਚੁਸੇਟਸ ’ਚ ਗੋਲੀਬਾਰੀ, ਇਕ ਦੀ ਮੌਤ ਤੇ ਪੰਜ ਜ਼ਖਮੀ