ਇਮਰਾਨ ਦਾ ਦਾਅਵਾ, ਸਰਕਾਰ ਨੂੰ ਡੇਗਣ ਪਿੱਛੇ ਵਿਦੇਸ਼ੀ ਸਾਜਿਸ਼
Wednesday, Mar 30, 2022 - 05:36 PM (IST)
ਇਸਲਾਮਾਬਾਦ (ਵਾਰਤਾ)- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਕਿ ਉਨ੍ਹਾਂ ਦੀ ਸਰਕਾਰ ਨੂੰ ਡੇਗਣ ਪਿੱਛੇ ਵਿਦੇਸ਼ੀ ਸਾਜ਼ਿਸ਼ ਸੀ ਅਤੇ ਉਹ ਜਲਦੀ ਹੀ ਇਸ ਮਾਮਲੇ ਦੀ ਜਨਤਕ ਤੌਰ 'ਤੇ ਪੁਸ਼ਟੀ ਕਰਨ ਲਈ ਇੱਕ ਪੱਤਰ ਜਾਰੀ ਕਰਨਗੇ। ਖਾਨ ਨੇ ਕਿਹਾ ਕਿ ਲੋਕਤੰਤਰ 'ਚ ਸਿਆਸੀ ਸੰਕਟ ਕੋਈ ਨਵੀਂ ਗੱਲ ਨਹੀਂ ਹੈ ਪਰ ਮੇਰੀ ਸਰਕਾਰ ਖ਼ਿਲਾਫ਼ ਬੇਭਰੋਸਗੀ ਮਤਾ ਵਿਦੇਸ਼ੀ ਸਾਜ਼ਿਸ਼ ਹੈ। ਸਾਡੇ ਰਾਸ਼ਟਰੀ ਹਿੱਤਾਂ ਖ਼ਿਲਾਫ਼ ਬਾਹਰੀ ਤਾਕਤਾਂ ਦੇ ਇਸ਼ਾਰੇ 'ਤੇ ਦੇਸ਼ ਨੂੰ ਚਲਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਵਿਦੇਸ਼ੀਆਂ ਨੂੰ ਇਹ ਪਸੰਦ ਨਹੀਂ ਹੈ ਕਿ ਸਾਡੀ ਸਰਕਾਰ ਵਿਚ ਦੇਸ਼ ਇੰਨਾ ਵਧੀਆ ਪ੍ਰਦਰਸ਼ਨ ਕਿਵੇਂ ਕਰ ਸਕਦੀ ਹੈ।
ਪੜ੍ਹੋ ਇਹ ਅਹਿਮ ਖ਼ਬਰ- ਕਾਂਗੋ ਹੈਲੀਕਾਪਟਰ ਹਾਦਸੇ 'ਚ ਮਾਰੇ ਗਏ 6 ਪਾਕਿ ਸ਼ਾਂਤੀ ਰੱਖਿਅਕ, ਇਮਰਾਨ ਖਾਨ ਨੇ ਪ੍ਰਗਟਾਇਆ ਦੁਖ
ਮੇਰੇ ਕੋਲ ਇਸ ਦਾ ਸਬੂਤ ਹੈ ਜੋ ਮੈਂ ਸੀਨੀਅਰ ਪੱਤਰਕਾਰਾਂ ਨਾਲ ਸਾਂਝੇ ਕਰਾਂਗਾ। ਮੈਂ ਆਪਣੀ ਸਰਕਾਰ ਵਿਰੁੱਧ ਵਿਦੇਸ਼ੀ ਸਾਜ਼ਿਸ਼ ਦਾ ਪਰਦਾਫਾਸ਼ ਕਰਦਾ ਰਹਾਂਗਾ। ਗੌਰਤਲਬ ਹੈ ਕਿ ਸੱਤਾਧਾਰੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਦੀ ਪ੍ਰਮੁੱਖ ਸਹਿਯੋਗੀ ਮੁਤਾਹਿਤ ਕੌਮੀ ਮੂਵਮੈਂਟ ਪਾਕਿਸਤਾਨ (ਐਮਕਿਊਐਮ) ਦੀ ਮੁੱਖ ਵਿਰੋਧੀ ਪਾਰਟੀ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਵਿਚਕਾਰ ਸਹਿਯੋਗ ਲਈ ਸਮਝੌਤਾ ਹੋਇਆ ਹੈ। ਇਸ ਮਗਰੋਂ ਇਮਰਾਨ ਸਰਕਾਰ ਦੀ ਵਿਦਾਇਗੀ ਪੱਕੀ ਮੰਨੀ ਜਾ ਰਹੀ ਹੈ।