ਬਰਾਮਦ ਨਾ ਵਧਣ ''ਤੇ ਮੁੜ IMF ਤੋਂ ਮਦਦ ਲੈਣ ਲਈ ਮਜ਼ਬੂਰ ਹੋਵਾਂਗੇ : ਇਮਰਾਨ

01/12/2022 10:47:26 AM

ਇਸਲਾਮਾਬਾਦ (ਵਾਰਤਾ): ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਹੈ ਕਿ ਜੇਕਰ ਦੇਸ਼ ਦਾ ਨਿਰਯਾਤ ਤੇਜ਼ੀ ਨਾਲ ਨਾ ਵਧਿਆ ਤਾਂ ਉਨ੍ਹਾਂ ਦੀ ਸਰਕਾਰ ਫਿਰ ਤੋਂ ਅੰਤਰਰਾਸ਼ਟਰੀ ਮੁਦਰਾ ਫੰਡ (ਆਈ.ਐੱਮ.ਐੱਫ.) ਤੋਂ ਮਦਦ ਲੈਣ ਲਈ ਮਜਬੂਰ ਹੋਵੇਗੀ। ਅਖ਼ਬਾਰ ਡਾਨ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਪ੍ਰਧਾਨ ਮੰਤਰੀ ਇਮਰਾਨ ਨੇ ਉਪਰੋਕਤ ਗੱਲ ਰਾਵਲਪਿੰਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਵੱਲੋਂ ਆਯੋਜਿਤ 14ਵੇਂ ਇੰਟਰਨੈਸ਼ਨਲ ਚੈਂਬਰ ਸਮਿਟ 2022 ਦੇ ਉਦਘਾਟਨੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਕਹੀ। 

ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਜ਼ੋਰ ਦੇ ਕੇ ਕਿਹਾ ਕਿ ਨਿਰਯਾਤ ਅਤੇ ਵਧੀ ਹੋਈ ਟੈਕਸ ਉਗਰਾਹੀ ਦੇਸ਼ ਦੀ ਆਰਥਿਕਤਾ ਨੂੰ ਅੱਗੇ ਵਧਾਉਣ ਵਾਲੇ ਮੁੱਖ ਕਾਰਕ ਹਨ ਅਤੇ ਉਨ੍ਹਾਂ ਦੀ ਸਰਕਾਰ ਦੇਸ਼ ਦੇ ਨਿਰਯਾਤ ਨੂੰ ਹੁਲਾਰਾ ਦੇਣ ਲਈ ਬਰਾਮਦਕਾਰਾਂ, ਨਿਵੇਸ਼ਕਾਂ ਅਤੇ ਵਪਾਰੀਆਂ ਨੂੰ ਦਰਪੇਸ਼ ਰੁਕਾਵਟਾਂ ਨੂੰ ਦੂਰ ਕਰਨ ਲਈ ਸਖ਼ਤ ਕੋਸ਼ਿਸ਼ ਕਰ ਰਹੀ ਹੈ। ਉਹਨਾਂ ਨੇ ਸਕੈਂਡੇਨੇਵੀਅਨ ਦੇਸ਼ਾਂ ਦੀ ਤਰ੍ਹਾਂ ਪਾਕਿਸਤਾਨ ਵਿੱਚ ਟੈਕਸ ਸੱਭਿਆਚਾਰ ਵਿਕਸਤ ਕਰਨ 'ਤੇ ਵੀ ਜ਼ੋਰ ਦਿੱਤਾ, ਜਿਸ ਵਿੱਚ ਟੈਕਸ ਅਨੁਪਾਤ ਸਭ ਤੋਂ ਵੱਧ ਹੈ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਇਸ ਸਾਲ ਪਾਕਿਸਤਾਨ ਵਿੱਚ ਛੇ ਹਜ਼ਾਰ ਅਰਬ ਰੁਪਏ ਦਾ ਰਿਕਾਰਡ ਟੈਕਸ ਮਾਲੀਆ ਇਕੱਠਾ ਹੋਇਆ ਹੈ। 

ਪੜ੍ਹੋ ਇਹ ਅਹਿਮ ਖਬਰ - ਬ੍ਰਿਟੇਨ ਦੇ ਐਡਮਿਰਲ ਦਾ ਦਾਅਵਾ, ਜਦੋਂ ਚਾਹੇ ਦੁਨੀਆ ਦਾ 'ਇੰਟਰਨੈੱਟ' ਬਲੈਕਆਊਟ ਕਰ ਸਕਦੈ ਰੂਸ

ਇਮਰਾਨ ਖਾਨ ਦੇ ਯਤਨ 'ਆਰਥਿਕਤਾ ਸੁਧਾਰ' ਲਈ ਜਾਰੀ ਹਨ। ਉਹਨਾਂ ਨੇ ਕਿਹਾ ਕਿ ਕੋਵਿਡ-19 ਦੇ ਪ੍ਰਭਾਵ ਅਤੇ 'ਆਯਾਤ ਮਹਿੰਗਾਈ' (ਅੰਤਰਰਾਸ਼ਟਰੀ ਬਾਜ਼ਾਰ ਵਿੱਚ ਭੋਜਨ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ) ਅਤੇ ਵਿਰਾਸਤ ਵਿੱਚ ਮਿਲੀ ਆਰਥਿਕ ਸੰਕਟ ਦੇ ਬਾਵਜੂਦ, ਸਾਰੇ ਆਰਥਿਕ ਸੂਚਕਾਂ ਵਿੱਚ ਉੱਪਰ ਵੱਲ ਰੁਝਾਨ ਦਿਖਾਇਆ ਗਿਆ ਹੈ। ਪ੍ਰਧਾਨ ਮੰਤਰੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਸਰਕਾਰ ਕੋਰੋਨਾ ਵਾਇਰਸ ਨਾਲ ਨਜਿੱਠਣ ਅਤੇ ਕਾਰੋਬਾਰਾਂ ਨੂੰ ਖੁੱਲ੍ਹਾ ਰੱਖਣ ਲਈ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਵਾਂਗ ਚੁੱਕੇ ਗਏ ਕਦਮਾਂ ਦੀ ਪਾਲਣਾ ਕਰ ਰਹੀ ਹੈ।


Vandana

Content Editor

Related News