ਕੰਗਾਲ ਪਾਕਿਸਤਾਨ 'ਚ ਭੋਜਨ ਦੀ ਘਾਟ ਬਣੀ ਵੱਡੀ ਆਫ਼ਤ, ਲੁੱਟ-ਖੋਹ 'ਚ 3 ਲੋਕਾਂ ਦੀ ਮੌਤ (ਵੀਡੀਓ)

Tuesday, Jan 10, 2023 - 12:55 PM (IST)

ਕੰਗਾਲ ਪਾਕਿਸਤਾਨ 'ਚ ਭੋਜਨ ਦੀ ਘਾਟ ਬਣੀ ਵੱਡੀ ਆਫ਼ਤ, ਲੁੱਟ-ਖੋਹ 'ਚ 3 ਲੋਕਾਂ ਦੀ ਮੌਤ (ਵੀਡੀਓ)

ਇਸਲਾਮਾਬਾਦ (ਇੰਟ.)- ਕੰਗਾਲ ਪਾਕਿਸਤਾਨ ਦੀ ਆਰਥਿਕ ਹਾਲਤ ਉਂਝ ਹੀ ਖਰਾਬ ਹਨ। ਹੁਣ ਉਥੇ ਭੋਜਨ ਦਾ ਸੰਕਟ ਵੀ ਵਧ ਗਿਆ ਹੈ। ਉਥੇ ਹਾਲਾਤ ਇਹ ਹੋ ਗਏ ਹਨ ਕਿ ਗਰੀਬਾਂ ਨੂੰ 2 ਵਕਤ ਦੀ ਰੋਟੀ ਵੀ ਨਸੀਬ ਨਹੀਂ ਹੋ ਰਹੀ ਹੈ। ਮਹਿੰਗਾਈ ਦੀ ਮਾਰ ਨਾਲ ਪਾਕਿਸਤਾਨ ਦੀ ਜਨਤਾ ਦੁਖੀ ਹੈ। ਸ਼ਾਹਬਾਜ਼ ਸ਼ਰੀਫ ਸਰਕਾਰ ਸੱਤਾ ਸੰਭਾਲਣ ਤੋਂ ਬਾਅਦ ਤੋਂ ਕੋਈ ਵੀ ਵੱਡੀ ਮਦਦ ਪਾਕਿਸਤਾਨ ਦੇ ਗਰੀਬ ਲੋਕਾਂ ਨੂੰ ਨਹੀਂ ਦੇ ਸਕੀ ਹੈ। ਸਥਿਤੀ ਉਦੋਂ ਹੋਰ ਵਿਗੜ ਗਈ ਜਦੋਂ ਭੋਜਨ ਦੀ ਭਾਰੀ ਘਾਟ ਕਾਰਨ ਇਸਲਾਮਾਬਾਦ ਅਤੇ ਦੇਸ਼ ਦੇ ਕਈ ਹਿੱਸਿਆਂ ਵਿੱਚ ਦੰਗੇ ਹੋਏ ਅਤੇ ਭੋਜਨ ਦੀ ਲੁੱਟ ਨੂੰ ਲੈ ਕੇ ਮਚੀ ਭਜਦੌੜ ਵਿੱਚ 3 ਲੋਕਾਂ ਦੀ ਮੌਤ ਹੋ ਗਈ। 

ਇਹ ਵੀ ਪੜ੍ਹੋ: ਪਾਕਿ 'ਚ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋਇਆ ਆਟਾ, 3100 'ਚ ਵਿਕ ਰਹੀ ਹੈ 20 ਕਿੱਲੋ ਦੀ ਥੈਲੀ

 

ਨੇਪਾਲ ਕੋਰਸਪੋਡੈਂਟ ਦੀ ਰਿਪੋਰਟ ਮੁਤਾਬਕ ਪਾਕਿਸਤਾਨ ਦੇ ਵੱਖ-ਵੱਖ ਸ਼ਹਿਰਾਂ ਵਿੱਚ ਅਨਾਜ ਨੂੰ ਲੈ ਕੇ ਝਗੜੇ ਸ਼ੁਰੂ ਹੋ ਗਏ ਹਨ। ਰਿਪੋਰਟਾਂ ਦੇ ਅਨੁਸਾਰ, ਬਹੁਤ ਸਾਰੇ ਸਿਆਸਤਦਾਨਾਂ ਅਤੇ ਉਨ੍ਹਾਂ ਦੇ ਨਜ਼ਦੀਕੀ ਸਹਿਯੋਗੀਆਂ ਨੇ ਵਾਧੂ ਪੈਸੇ ਕਮਾਉਣ ਲਈ ਭੋਜਨ ਸਪਲਾਈ ਦੀ ਜਮ੍ਹਾਖੋਰੀ ਕੀਤੀ ਹੈ, ਜਦੋਂ ਕਿ ਲੋਕ ਬੁਨਿਆਦੀ ਜ਼ਰੂਰਤਾਂ ਲਈ ਕਤਾਰਾਂ ਵਿੱਚ ਹਨ। ਨੇਪਾਲ ਕੋਰਸਪੌਡੈਂਟ ਨੇ ਰਿਪੋਰਟ ਦਿੱਤੀ ਹੈ ਕਿ ਇਹ ਸ਼ਰਮ ਦੀ ਗੱਲ ਹੈ ਕਿ ਪਾਕਿਸਤਾਨ ਦੇ ਮੰਤਰੀ ਜਨਤਕ ਚਿੰਤਾਵਾਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਸਿਰਫ਼ 285 ਮੀਲ ਦੂਰ ਇਕ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਨਿੱਜੀ ਜੈੱਟ ਵਿੱਚ ਪਰਿਵਾਰ ਅਤੇ ਦੋਸਤਾਂ ਨਾਲ ਆਨੰਦ ਲੈ ਰਹੇ ਹਨ। ਦੱਸ ਦਈਏ ਕਿ ਪਾਕਿਸਤਾਨ 'ਚ ਖਾਧ ਪਦਾਰਥਾਂ ਦੀ ਮਹਿੰਗਾਈ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਖਾਸ ਤੌਰ 'ਤੇ ਸਾਲ 2022 ਵਿਚ ਆਏ ਹੜ੍ਹਾਂ ਤੋਂ ਬਾਅਦ ਖੁਰਾਕੀ ਮਹਿੰਗਾਈ ਦੀ ਹਾਲਤ ਹੋਰ ਗੰਭੀਰ ਹੋ ਗਈ ਹੈ।

ਇਹ ਵੀ ਪੜ੍ਹੋ: ਅਮਰੀਕਾ 'ਚ ਭਾਰਤੀ ਪਿਓ ਦਾ ਕਾਰਾ, 9 ਸਾਲਾ ਪੁੱਤ ਨੂੰ ਦਿੱਤੀ ਦਰਦਨਾਕ ਮੌਤ

 

ਆਟਾ ਹੀ ਇੰਨਾ ਮਹਿੰਗਾ ਹੋ ਗਿਆ ਹੈ ਕਿ ਉਹ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਗਿਆ ਹੈ। ਕਰਾਚੀ ਵਿੱਚ ਆਟਾ 140 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ 160 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਵਿਕ ਰਿਹਾ ਹੈ। ਇਸਲਾਮਾਬਾਦ ਅਤੇ ਪੇਸ਼ਾਵਰ 'ਚ 10 ਕਿਲੋ ਆਟੇ ਦਾ ਬੈਗ 1500 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਹਿਸਾਬ ਨਾਲ ਵਿਕ ਰਿਹਾ ਹੈ, ਜਦਕਿ 20 ਕਿਲੋਗ੍ਰਾਮ ਆਟੇ ਦਾ ਬੈਗ 2800 ਰੁਪਏ 'ਚ ਵਿਕ ਰਿਹਾ ਹੈ। ਪੰਜਾਬ ਸੂਬੇ ਵਿੱਚ ਮਿੱਲ ਮਾਲਕਾਂ ਨੇ ਆਟੇ ਦੀ ਕੀਮਤ 160 ਰੁਪਏ ਪ੍ਰਤੀ ਕਿਲੋਗ੍ਰਾਮ ਵਧਾ ਦਿੱਤੀ ਹੈ। ਬਲੋਚਿਸਤਾਨ ਦੇ ਖੁਰਾਕ ਮੰਤਰੀ ਜ਼ਮਰਕ ਅਚਕਜ਼ਈ ਨੇ ਕਿਹਾ ਹੈ ਕਿ ਸੂਬੇ ਵਿੱਚ ਕਣਕ ਦਾ ਭੰਡਾਰ "ਪੂਰੀ ਤਰ੍ਹਾਂ ਖ਼ਤਮ" ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਬਲੋਚਿਸਤਾਨ ਨੂੰ ਤੁਰੰਤ 400,000 ਬੋਰੀ ਕਣਕ ਦੀ ਲੋੜ ਹੈ ਅਤੇ ਚੇਤਾਵਨੀ ਦਿੱਤੀ ਕਿ ਨਹੀਂ ਤਾਂ ਸੰਕਟ ਹੋਰ ਡੂੰਘਾ ਹੋ ਸਕਦਾ ਹੈ। ਇਸੇ ਤਰ੍ਹਾਂ, ਖੈਬਰ ਪਖਤੂਨਖਵਾ ਹੁਣ ਤੱਕ ਦੇ ਸਭ ਤੋਂ ਭੈੜੇ ਆਟੇ ਦੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ, ਕਿਉਂਕਿ 20 ਕਿਲੋਗ੍ਰਾਮ ਆਟੇ ਦਾ ਇੱਕ ਬੈਗ 3100 ਰੁਪਏ ਵਿੱਚ ਵੇਚਿਆ ਜਾ ਰਿਹਾ ਹੈ। 

ਇਹ ਵੀ ਪੜ੍ਹੋ: ਅਮਰੀਕਾ: 15 ਵਾਹਨਾਂ ਦੀ ਭਿਆਨਕ ਟੱਕਰ, 2 ਲੋਕਾਂ ਦੀ ਮੌਤ, ਵੇਖੋ ਵੀਡੀਓ


author

cherry

Content Editor

Related News