ਜਾਨਲੇਵਾ ਬਣਿਆ ਗੋਰੀਆਂ ਦਾ ਅਕਰਸ਼ਕ ਦਿਖਾਈ ਦੇਣ ਦਾ ਸ਼ੌਕ

10/05/2018 9:56:16 PM

ਨਵੀਂ ਦਿੱਲੀ— ਯੂਰਪ 'ਚ ਗੋਰੀਆਂ ਔਰਤਾਂ ਦਾ ਬ੍ਰਾਜ਼ੀਲੀਅਨ ਬਟ ਲਿਫਟ (ਬੀ. ਬੀ. ਐੈੱਲ.) ਸਰਜਰੀ ਰਾਹੀਂ ਸੈਕਸੀ ਦਿਖਾਈ ਦੇਣ ਦਾ ਸ਼ੌਕ ਜਾਨਲੇਵਾ ਸਾਬਤ ਹੋ ਰਿਹਾ ਹੈ । ਹਾਲ ਹੀ 'ਚ ਇਸ ਸਰਜਰੀ ਕਾਰਨ ਯੂਕੇ. 'ਚ ਹੋਈ ਦੂਜੀ ਮੌਤ ਤੋਂ ਬਾਅਦ ਦਿ ਬ੍ਰਿਟਿਸ਼ ਐਸੋਸੀਏਸ਼ਨ ਆਫ ਅਸਥੈਟਿਕ ਪਲਾਸਟਿਕ ਸਰਜਨਸ (ਬਾਪਸ) ਨੇ ਯੂ. ਕੇ. ਨੂੰ ਇਸ ਸਰਜਰੀ 'ਤੇ ਬੈਨ ਲਾਉਣ ਦੀ ਸਲਾਹ ਦਿੱਤੀ ਹੈ।
ਇਸ ਸਰਜਰੀ 'ਤੇ 300 ਪੌਂਡ ਦਾ ਖਰਚ ਆਉਂਦਾ ਹੈ, ਜੋ ਕਿ ਭਾਰਤੀ ਕਰੰਸੀ 'ਚ ਲਗਭਗ 3 ਲੱਖ ਰੁਪਏ ਬਣਦੀ ਹੈ। ਸਰਜਰੀ ਤੋਂ ਬਾਅਦ ਦਾ ਖਰਚ ਲਗਭਗ 10 ਹਜ਼ਾਰ ਪੌਂਡ ਹੈ ਪਰ ਜੇ ਸਰਜਰੀ 'ਚ ਗੜਬੜੀ ਹੋ ਜਾਵੇ ਤਾਂ ਉਸ ਦੇ ਇਲਾਜ 'ਤੇ 13 ਹਜ਼ਾਰ ਪੌਂਡ ਤੱਕ ਦਾ ਖਰਚ ਹੋ ਜਾਂਦਾ ਹੈ ਅਤੇ ਇਸ ਸਰਜਰੀ ਦੌਰਾਨ 3 ਹਜ਼ਾਰ ਲੋਕਾਂ 'ਚੋਂ ਇਕ ਵਿਅਕਤੀ ਦੀ ਮੌਤ ਵੀ ਹੋ ਜਾਂਦੀ ਹੈ । ਇਸ ਲਿਹਾਜ ਨਾਲ ਇਹ ਦੁਨੀਆ ਦੀ ਸਭ ਤੋਂ ਖਤਰਨਾਕ ਪਲਾਸਟਿਕ ਸਰਜਰੀ ਹੈ, ਇਸ ਦੇ ਬਾਵਜੂਦ ਔਰਤ' 'ਚ ਕਿਮ ਕਾਰਦਾਸ਼ੀਆਂ ਵਰਗੀ ਲੁਕ ਦਿਖਾਉਣ ਦੀ ਚਾਹਤ 'ਚ ਇਸ ਸਰਜਰੀ ਦੇ ਪ੍ਰਤੀ ਦੀਵਾਨਗੀ ਵਧਦੀ ਜਾ ਰਹੀ ਹੈ।
ਕਿਵੇਂ ਹੁੰਦੀ ਹੈ ਸਰਜਰੀ
ਇਸ ਸਰਜਰੀ 'ਚ ਔਰਤਾਂ ਦੇ ਸਰੀਰ ਦੇ ਇਕ ਹਿੱਸੇ ਦੀ ਵਾਧੂ ਚਰਬੀ ਕੱਢ ਕੇ ਉਸ ਦੇ ਚੂਲਿਆਂ 'ਚ ਟ੍ਰਾਂਸਪਲਾਂਟ ਕੀਤੀ ਜਾਂਦੀ ਹੈ । ਇਸ ਨਾਲ ਚੂਲੇ ਬਿਹਤਰ ਸ਼ੇਪ 'ਚ ਨਜ਼ਰ ਆਉਂਦੇ ਹਨ । ਜੇ ਸਰੀਰ 'ਚ ਚਰਬੀ ਨਹੀਂ ਹੈ ਤਾਂ ਸਰਜਨ ਸਿਲੀਕਾਨ ਭਰਦੇ ਹਨ । ਸਰਜਰੀ ਤੋਂ ਬਾਅਦ ਦਰਦ ਦੇ ਨਾਲ-ਨਾਲ ਉਨ੍ਹਾਂ ਨੂੰ ਕਈ ਚੀਜ਼ਾਂ ਦਾ ਧਿਆਨ ਵੀ ਰੱਖਣਾ ਪੈਂਦਾ ਹੈ । 3 ਹਫਤਿਆਂ ਤੱਕ ਸਿੱਧੇ ਪੱਟ ਦੇ ਸਹਾਰੇ ਬੈਠਣ ਦੀ ਮਨਾਹੀ ਹੁੰਦੀ ਹੈ । ਮਾਹਿਰਾਂ ਮੁਤਾਬਕ ਸਰਜਰੀ ਕਰਨ ਵਾਲੇ ਟ੍ਰੇਂਡ ਅਤੇ ਮਾਹਿਰ ਹੋਣੇ ਜ਼ਰੂਰੀ ਹਨ, ਜੇ ਚਰਬੀ ਨੂੰ ਮਾਸਪੇਸ਼ੀਆਂ ਦੇ ਟਿਸ਼ੂ ਅਤੇ ਬਟ ਦੇ ਹੇਠਲੇ ਹਿੱਸੇ 'ਚ ਡੂੰਘਾਈ ਤੱਕ ਭਰਿਆ ਜਾਵੇ ਤਾਂ ਇਹ ਖਤਰਨਾਕ ਸਾਬਤ ਹੁੰਦਾ ਹੈ ।
ਮੈਨੂੰ ਲੱਗਦਾ ਹੈ ਕਿ ਯੂਕੇ. 'ਚ ਹਰ ਤਰ੍ਹਾਂ ਦੇ ਬੀ. ਬੀ. ਐੱਲ. ਦੇ ਆਪ੍ਰੇਸ਼ਨ ਰੋਕ ਦੇਣੇ ਚਾਹੀਦੇ ਹਨ । ਹਾਲਾਂਕਿ ਸਾਨੂੰ ਇਸ ਗੱਲ ਦਾ ਧਿਆਨ ਰੱਖਣਾ ਪਵੇਗਾ ਕਿ ਜੇ ਅਸੀਂ ਇਸ ਨੂੰ ਯੂਕੇ. 'ਚ ਰੋਕਦੇ ਹਾਂ ਤਾਂ ਲੋਕ ਵਿਦੇਸ਼ਾਂ 'ਚ ਵੀ ਇਸ ਸਰਜਰੀ ਲਈ ਜਾ ਸਕਦੇ ਹਨ । ਲੋਕਾਂ ਨੂੰ ਵਿਦੇਸ਼ਾਂ 'ਚ ਇਸ ਸਰਜਰੀ 'ਤੇ ਹੋਣ ਵਾਲਾ ਘੱਟ ਖਰਚਾ ਵੀ ਆਕਰਸ਼ਿਤ ਕਰ ਸਕਦਾ ਹੈ ਪਰ ਇਹ ਖਤਰੇ ਭਰਿਆ ਹੈ ।


Related News