ਫਲੋਰੀਡਾ ਸਕੂਲ ਗੋਲੀਬਾਰੀ: FBI ਨੂੰ ਪਹਿਲਾਂ ਤੋਂ ਸੀ ਇਸ ਘਟਨਾ ਦੀ ਜਾਣਕਾਰੀ

02/17/2018 11:21:06 AM

ਪਾਰਕਲੈਂਡ (ਭਾਸ਼ਾ)— ਅਮਰੀਕਾ ਵਿਚ ਫਲੋਰੀਡਾ ਦੇ ਪਾਰਕਲੈਂਡ ਦੇ ਹਾਈ ਸਕੂਲ ਵਿਚ ਹੋਈ ਗੋਲੀਬਾਰੀ ਦੀ ਘਟਨਾ ਦੇ ਬਾਰੇ ਵਿਚ ਫੈਡਰਲ ਜਾਂਚ ਬਿਊਰੋ (ਐਫ. ਬੀ. ਆਈ) ਨੂੰ ਪਹਿਲਾਂ ਤੋਂ ਹੀ ਇਸ ਦੀ ਜਾਣਕਾਰੀ ਸੀ ਪਰ ਉਹ ਇਸ ਮਾਮਲੇ ਵਿਚ ਕਾਰਵਾਈ ਕਰਨ ਵਿਚ ਅਸਫਲ ਰਿਹਾ। ਗੋਲੀਬਾਰੀ ਦੀ ਇਹ ਘਟਨਾ ਮਿਆਮੀ ਤੋਂ ਲੱਗਭਗ 72 ਕਿਲੋਮੀਟਰ ਉਤਰ ਵਿਚ ਪਾਰਕਲੈਂਡ ਦੇ ਮਾਰਜਰੀ ਸਟੋਨਮੈਨ ਡਗਲਸ ਹਾਈ ਸਕੂਲ ਵਿਚ 14 ਫਰਵਰੀ ਦੀ ਹੈ। ਜਿੱਥੇ ਇਕ 19 ਸਾਲਾਂ ਸਕੂਲ ਦੇ ਸਾਬਕਾ ਵਿਦਿਆਰਥੀ ਨੇ ਅੰਨ੍ਹੇਵਾਹ ਗੋਲੀਬਾਰੀ ਕੀਤੀ, ਜਿਸ ਕਾਰਨ 17 ਲੋਕਾਂ ਦੀ ਮੌਤ ਹੋ ਗਈ।

PunjabKesari

ਐਫ. ਬੀ. ਆਈ ਨੇ ਇਕ ਬਿਆਨ ਵਿਚ ਕਿਹਾ, '5 ਜਨਵਰੀ ਨੂੰ ਨਿਕੋਲਸ ਕਰੂਜ ਦੇ ਇਕ ਕਰੀਬੀ ਸਾਥੀ ਨੇ ਐਫ. ਬੀ. ਆਈ ਦੀ ਪਬਲਿਕ ਐਕਸਸ ਟਿਪਲਾਈਨ 'ਤੇ ਕਰੂਜ ਦੇ ਬਾਰੇ ਵਿਚ ਚਿੰਤਾ ਜ਼ਾਹਰ ਕੀਤੀ ਸੀ। ਕੋਲਰ ਨੇ ਕਰੂਜ ਦੀ ਗਨ ਓਨਰਸ਼ਿਪ ਦੇ ਬਾਰੇ ਵਿਚ ਲੋਕਾਂ ਨੂੰ ਮਾਰਨ ਦੇ ਬਾਰੇ ਵਿਚ, ਅਜੀਬ ਰਵੱਈਏ ਅਤੇ ਸੋਸ਼ਲ ਮੀਡੀਆ 'ਤੇ ਅਜੀਬ ਪੋਸਟਾਂ ਦੇ ਬਾਰੇ ਵਿਚ ਐਫ. ਬੀ. ਆਈ ਨੂੰ ਦੱਸਿਆ ਸੀ। ਨਾਲ ਹੀ ਐਫ. ਬੀ. ਆਈ ਨੂੰ ਇਹ ਵੀ ਚਿਤਾਵਨੀ ਦਿੱਤੀ ਕਿ ਕਰੂਜ ਸਕੂਲ ਵਿਚ ਗੋਲੀਬਾਰੀ ਵਰਗੇ ਹਮਲੇ ਨੂੰ ਵੀ ਅੰਜਾਮ ਦੇ ਸਕਦਾ ਹੈ। ਐਫ. ਬੀ. ਆਈ ਨੇ ਮੰਨਿਆ ਕਿ ਉਨ੍ਹਾਂ ਨੇ ਸੂਚਨਾ ਨੂੰ ਸਹੀ ਨਹੀਂ ਸਮਝਿਆ ਅਤੇ ਇਸ ਮਾਮਲੇ ਵਿਚ ਜ਼ਰੂਰੀ ਕਾਰਵਾਈ ਨਹੀਂ ਕੀਤੀ। ਕਰੂਜ ਨੇ ਏਆਰ-15 ਸਟਾਈਲ ਦੀ ਰਾਈਫਲ ਨਾਲ ਗੋਬੀਬਾਰੀ ਕੀਤੀ ਸੀ ਜੋ ਉਸ ਨੇ ਕਾਨੂੰਨੀ ਰੂਪ ਤੋਂ ਖਰੀਦੀ ਸੀ। ਕਰੂਜ ਦਾ ਰਵੱਈਆ ਪਿਛਲੇ ਕਈ ਦਿਨਾਂ ਤੋਂ ਸਹੀ ਨਹੀਂ ਸੀ ਅਤੇ ਉਸ ਨੂੰ ਪਿਛਲੇ ਸਾਲ ਸਕੂਲੋਂ ਕੱਢ ਦਿੱਤਾ ਗਿਆ ਸੀ।

PunjabKesari
ਫਲੋਰੀਡਾ ਪੁਲਸ ਨੇ ਕਿਹਾ, ਹਮਲਾਵਰ ਵਿਦਿਆਰਥੀ ਗੋਲੀਬਾਰੀ ਦੀ ਘਟਨਾ ਨੂੰ ਅੰਜਾਮ ਦੇ ਕੇ ਕੁੱਝ ਖਾਣ ਲਈ ਮੈਕਡਾਨਲਡ ਚਲਾ ਗਿਆ। ਮੈਕਡਾਨਲਡ ਵਿਚ ਉਸ ਨੇ ਇਕ ਹੈਮਬਰਗਰ ਆਰਡਰ ਕੀਤਾ। ਰੈਸਟੋਰੈਂਟ ਵਿਚ ਉਹ ਕੁੱਝ ਦੇਰ ਬੈਠਾ ਵੀ ਅਤੇ ਫਿਰ ਉਥੋਂ ਪੈਦਲ ਨਿਕਲ ਗਿਆ। ਹਮਲਾਵਰ ਸਾਬਕਾ ਵਿਦਿਆਰਥੀ ਨੇ ਸਕੂਲ ਤੱਕ ਪਹੁੰਚਣ ਲਈ ਇਕ ਉਬੇਰ ਕੈਬ ਬੁੱਕ ਕੀਤੀ ਸੀ, ਜਿਸ ਦੇ ਡਰਾਈਵਰ ਨੂੰ ਅੱਗੇ ਹੋਣ ਵਾਲੀ ਘਟਨਾ ਦੇ ਬਾਰੇ ਵਿਚ ਪਤਾ ਨਹੀਂ ਸੀ।' ਪੁਲਸ ਨੇ ਕਿਹਾ ਕਿ ਕਰੂਜ ਨੇ ਇਕ ਕਾਲਾ ਬੈਗ ਟੰਗਿਆ ਹੋਇਆ ਸੀ, ਜੋ ਗੋਲੀਆਂ ਨਾਲ ਭਰਿਆ ਹੋਇਆ ਸੀ। ਸਕੂਲ ਪਹੁੰਚ ਕੇ ਉਸ ਨੇ ਏਆਰ-15 ਰਾਈਫਲ ਆਪਣੇ ਹੱਥ ਵਿਚ ਲੈ ਲਈ ਅਤੇ ਕਈ ਕਲਾਸਾਂ ਵਿਚ ਜਾ ਕੇ ਗੋਲੀਬਾਰੀ ਕੀਤੀ ਅਤੇ ਜਦੋਂ ਸਕੂਲ ਵਿਚ ਭੱਜਦੌੜ ਮਚ ਗਈ, ਤਾਂ ਉਹ ਬੈਗ ਅਤੇ ਰਾਈਫਲ ਨੂੰ ਕੋਰੀਡੋਰ ਵਿਚ ਹੀ ਛੱਡ ਕੇ ਦੌੜ ਗਿਆ। ਇਸ ਦੌਰਾਨ ਅਮਰੀਕਾ ਦੇ ਅਟਾਰਨੀ ਜਨਰਲ ਜੈਫ ਸੇਸ਼ੰਸ ਨੇ ਕਿਹਾ ਕਿ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਉਨ੍ਹਾਂ ਨੇ ਐਫ. ਬੀ. ਆਈ ਦੀ ਕਾਰਵਾਈ ਦੀ ਸਮੀਖਿਆ ਕਰਨ ਨੂੰ ਕਿਹਾ ਹੈ। ਐਫ. ਬੀ. ਆਈ ਦੇ ਨਿਦੇਸ਼ਕ ਕ੍ਰਿਸਟੋਫਰ ਰੇਅ ਨੇ ਇਕ ਬਿਆਨ ਵਿਚ ਕਿਹਾ, 'ਘਟਨਾ ਨੂੰ ਲੈ ਕੇ ਅਸੀਂ ਪੀੜਤ ਪਰਿਵਾਰਾਂ ਨਾਲ ਗੱਲਬਾਤ ਕੀਤੀ ਹੈ ਅਤੇ ਇਸ ਮਾਮਲੇ 'ਤੇ ਉਨ੍ਹਾਂ ਨਾਲ ਆਪਣੀ ਹਮਦਰਦੀ ਪ੍ਰਗਟ ਕੀਤੀ ਹੈ।'

PunjabKesari


Related News