ਕੋਰੋਨਾ ਤੋਂ ਪੀੜਤ ਪਤੀ-ਪਤਨੀ ਨੇ ਸਿਰਫ 6 ਮਿੰਟਾਂ 'ਚ ਤੋੜਿਆ ਦਮ
Saturday, Apr 04, 2020 - 07:54 PM (IST)
ਵਾਸ਼ਿੰਗਟਨ— ਕੋਰੋਨਾ ਵਾਇਰਸ ਨਾਲ ਪੂਰੀ ਦੁਨੀਆ 'ਚ ਹੁਣ ਤਕ ਹਜ਼ਾਰਾਂ ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਮਰੀਕਾ 'ਚ ਵੀ ਕੋਵਿਡ-19 ਦੇ ਮਾਮਲੇ ਤੇਜੀ ਨਾਲ ਵਧਦੇ ਜਾ ਰਹੇ ਹਨ। ਅਮਰੀਕਾ ਦੇ ਫਲੋਰਿਡਾ ਸ਼ਹਿਰ 'ਚ ਇਕ ਜੋੜੇ ਦੀ ਮੌਤ ਇਸੇ ਜਾਨਲੇਵਾ ਵਾਇਰਸ ਦੇ ਚੱਲਦੇ ਸਿਰਫ 6 ਮਿੰਟ 'ਚ ਹੋਈ।
ਸੀ.ਐੱਨ.ਐੱਨ. ਦੀ ਰਿਪੋਰਟ ਮੁਤਾਬਕ ਫਲੋਰਿਡਾ ਦੇ ਰਹਿਣ ਵਾਲੇ ਸਟੁਅਰਟ ਬੇਕਰ (74) ਅਤੇ ਉਨ੍ਹਾਂ ਦੀ ਪਤਨੀ ਐਡ੍ਰੀਆਨ ਬੇਕਰ (72) ਦੀ ਐਤਵਾਰ ਨੂੰ ਕੋਰੋਨਾ ਵਾਇਰਸ ਦੀ ਚਪੇਟ 'ਚ ਆਉਣ ਤੋਂ ਬਾਅਦ ਮੌਤ ਹੋ ਗਈ। ਦੋਵਾਂ ਦੀ ਸ਼ਾਦੀ ਨੂੰ 51 ਸਾਲ ਹੋ ਚੁੱਕੇ ਸਨ। ਰਿਪੋਰਟ 'ਚ ਦੱਸਿਆ ਗਿਆ ਹੈ ਕਿ ਪਤੀ ਪਤਨੀ ਮਾਰਚ ਦੇ ਮੱਧ ਤਕ ਬਿਲਕੁਲ ਠੀਕ ਸਨ। ਇਸ ਤੋਂ ਬਾਅਦ ਪਹਿਲਾਂ ਸਟੁਅਰਟ ਇਸ ਮਹਾਮਾਰੀ ਦੀ ਚਪੇਟ 'ਚ ਆਏ ਅਤੇ ਬਾਅਦ 'ਚ ਉਨ੍ਹਾਂ ਦੀ ਪਤਨੀ ਵੀ ਇਸ ਵਾਇਰਸ ਦੀ ਸ਼ਿਕਾਰ ਹੋ ਗਈ।
ਪੜ੍ਹੋ ਇਹ ਵੀ ਖਾਸ ਖਬਰ : ਕੋਵਿਡ-19 : ਦੁਬਈ 'ਚ ਵੀ ਲਾਗੂ ਹੋਇਆ ਲਾਕਡਾਊਨ
ਸਟੁਅਰਟ ਦੀ ਹਾਲਤ ਪਹਿਲਾਂ ਜ਼ਿਆਦਾ ਖਰਾਬ ਸੀ ਇਸ ਲਈ ਉਨ੍ਹਾਂ ਨੂੰ ਆਈ.ਸੀ.ਯੂ. 'ਚ ਰੱਖਿਆ ਗਿਆ ਸੀ, ਜਦਕਿ ਪਤਨੀ ਨੂੰ ਘਰ 'ਚ ਹੀ ਆਈਸੋਲੇਟ ਰਹਿਣ ਦੀ ਸਲਾਹ ਦਿੱਤੀ ਗਈ ਸੀ ਪਰ ਬਾਅਦ 'ਚ ਉਨ੍ਹਾਂ ਨੂੰ ਵੀ ਉਸੇ ਹਪਤਾਲ 'ਚ ਦਾਖਲ ਕਰ ਦਿੱਤਾ ਗਿਆ, ਜਿਥੇ ਉਨਾਂ ਦੇ ਪਤੀ ਦਾਖਲ ਸਨ। ਆਖਰੀ ਸਮੇਂ 'ਚ ਦੋਵੇਂ ਹੀ ਵੈਂਟੀਲੇਟਰ 'ਤੇ ਸਨ। ਬੀਤੇ ਐਤਵਾਰ ਨੂੰ ਦੋਨਾਂ ਨੇ ਹੀ ਸਿਰਫ 6 ਮਿੰਟ 'ਚ ਆਪਣੀ ਜਾਨ ਗੁਆ ਦਿੱਤੀ। ਇਸ ਦੀ ਪੁਸ਼ਟੀ ਖੁਦ ਉਨ੍ਹਾਂ ਦੇ ਬੇਟੇ ਬਡੀ ਬੇਕਰ ਨੇ ਟਵੀਟ 'ਤੇ ਇਕ ਵੀਡੀਓ ਦੇ ਜ਼ਰੀਏ ਦਿੱਤੀ।
ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਦੇ ਚੱਲਦੇ ਹੁਣ ਤਕ ਪੂਰੀ ਦੁਨੀਆ 'ਚ ਮੌਤ ਦਾ ਅੰਕੜਾ 60 ਹਜ਼ਾਰ ਦੇ ਕਰੀਬ ਹੈ। ਭਾਰਤ 'ਚ ਵੀ ਇਸ ਦੇ 2900 ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ 'ਚ 77 ਦੀ ਮੌਤ ਹੋ ਚੁੱਕੀ ਹੈ।
ਪੜ੍ਹੋ ਇਹ ਵੀ ਖਾਸ ਖਬਰ : ਅਮਰੀਕਾ ਨੇ ਕੋਰੋਨਾ ਦਬਾਅ ’ਚ ਭਾਰਤੀ ਡਾਕਟਰ ਗ੍ਰੈਜੂਏਟਾਂ ਲਈ ਦਰਵਾਜ਼ੇ ਖੋਲ੍ਹੇ