ਵਿਅਤਨਾਮ ''ਚ ਹੜ੍ਹ ਕਾਰਨ 7 ਲੋਕਾਂ ਦੀ ਮੌਤ

Thursday, Sep 12, 2019 - 08:16 PM (IST)

ਵਿਅਤਨਾਮ ''ਚ ਹੜ੍ਹ ਕਾਰਨ 7 ਲੋਕਾਂ ਦੀ ਮੌਤ

ਹਨੋਈ— ਵਿਅਤਨਾਮ ਦੇ ਉੱਤਰੀ ਖੇਤਰ 'ਚ ਭਾਰੀ ਵਰਖਾ ਤੋਂ ਬਾਅਦ ਆਏ ਹੜ੍ਹ ਕਾਰਨ 7 ਲੋਕਾਂ ਦੀ ਮੌਤ ਹੋ ਗਈ। ਵਿਅਤਨਾਮ ਦੇ ਰਾਸ਼ਟਰੀ ਆਪਦਾ ਬਚਾਅ ਤੇ ਕੰਟਰੋਲ ਵਿਭਾਗ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਹੜ੍ਹ ਕਾਰਨ ਪੰਜ ਲੋਕ ਜ਼ਖਮੀ ਹੋਏ ਹਨ ਤੇ ਇਕ ਵਿਅਕਤੀ ਇਸ ਦੌਰਾਨ ਲਾਪਤਾ ਹੈ। ਮਰਨ ਵਾਲੇ 7 ਲੋਕਾਂ 'ਚ ਥਾਈ ਗੁਏਨ ਸੂਬੇ ਦੇ ਚਾਰ ਤੇ ਟੁਯੇਨ ਕਾਂਗ ਸੂਬੇ ਦੇ ਤਿੰਨ ਲੋਕ ਸ਼ਾਮਲ ਹਨ।

ਹੜ੍ਹ ਕਰਕੇ 85 ਘਰ ਨੁਕਸਾਨੇ ਗਏ ਹਨ, ਇਸ ਤੋਂ ਇਲਾਵਾ ਦੋ ਪੁਲਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ ਤੇ 1708 ਹੈਕਟੇਅਰ ਦੀ ਫਸਲ ਬਰਬਾਦ ਹੋਈ ਹੈ। ਜ਼ਿਕਰਯੋਗ ਹੈ ਕਿ ਵਿਅਤਨਾਮ 'ਚ ਇਸ ਸਾਲ ਜਨਵਰੀ ਤੋਂ ਅਗਸਤ ਤੱਕ ਤੂਫਾਨ, ਹੜ੍ਹ, ਲੈਂਡਸਲਾਈਡ ਤੇ ਚੱਕਰਵਾਤ ਕਾਰਨ 75 ਲੋਕਾਂ ਦੀ ਮੌਤ ਹੋਈ ਹੈ ਤੇ 77 ਹੋਰ ਜ਼ਖਮੀ ਹੋਏ ਹਨ। ਇਸ ਤੋਂ ਇਲਾਵਾ 685 ਘਰ ਪੂਰੀ ਤਰ੍ਹਾਂ ਨਾਲ ਨਸ਼ਟ ਹੋਏ ਹਨ ਤੇ 19 ਹਜ਼ਾਰ ਹੋਰ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ ਜਦਕਿ 36,800 ਹੈਕਟੇਅਰ ਦੀ ਫਸਲ ਬਰਬਾਦ ਹੋਈ ਹੈ। ਕੁਦਰਤੀ ਆਪਦਾਵਾਂ ਦੇ ਕਾਰਨ ਵਿਅਤਨਾਮ ਦੀ ਅਰਥਵਿਵਸਥਾ ਨੂੰ 95.60 ਕਰੋੜ ਅਮਰੀਕੀ ਡਾਲਰ ਦਾ ਨੁਕਸਾਨ ਹੋਇਆ ਹੈ। ਸੰਯੁਕਤ ਰਾਸ਼ਟਰਪ ਵਿਕਾਸ ਪ੍ਰੋਗਰਾਮ ਦੇ ਮੁਤਾਬਤ ਵਿਅਤਨਾਮ ਕੁਦਰਤੀ ਆਪਦਾਵਾਂ ਨੂੰ ਝੱਲਣ ਵਾਲੇ ਦੇਸ਼ਾਂ 'ਚੋਂ ਇਕ ਹੈ।


author

Baljit Singh

Content Editor

Related News