ਮਿਆਂਮਾਰ ''ਚ ਹੜ੍ਹ ਦਾ ਕਹਿਰ, 19 ਸਕੂਲ ਬੰਦ
Thursday, Jul 18, 2024 - 04:28 PM (IST)
ਯੰਗੂਨ (ਯੂ. ਐੱਨ. ਆਈ.): ਮਿਆਂਮਾਰ 'ਚ ਦੱਖਣ 'ਚ ਬਾਗੋ ਖੇਤਰ 'ਚ ਸਥਿਤ ਪਾਂਡੁੰਗ ਟਾਊਨਸ਼ਿਪ 'ਚ 19 ਸਕੂਲਾਂ ਨੂੰ ਅਯਾਰਵਾਦੀ ਨਦੀ ਦੇ ਪਾਣੀ ਦਾ ਪੱਧਰ ਵਧਣ ਕਾਰਨ ਬੰਦ ਕਰ ਦਿੱਤਾ ਗਿਆ ਹੈ। ਸਰਕਾਰੀ ਅਖ਼ਬਾਰ 'ਮਿਆਂਮਾਰ ਏਲਿਨ ਡੇਲੀ' ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ ’ਚ ਪੰਜਾਬੀ ਵਿਦਿਆਰਥੀਆਂ ਦਾ ਦਾਖਲਾ ਹੋਇਆ ਔਖਾ
ਅਖ਼ਬਾਰ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪਾਂਡੌਂਗ ਟਾਊਨਸ਼ਿਪ ਵਿੱਚ 160 ਸਕੂਲ ਹਨ, ਜਿਨ੍ਹਾਂ ਵਿੱਚ ਹਾਈ ਸਕੂਲ, ਮਿਡਲ ਸਕੂਲ ਅਤੇ ਪ੍ਰਾਇਮਰੀ ਸਕੂਲ ਸ਼ਾਮਲ ਹਨ। ਇਨ੍ਹਾਂ 'ਚੋਂ ਨੀਵੇਂ ਇਲਾਕਿਆਂ ਦੇ 19 ਸਕੂਲ ਨਦੀ ਦੇ ਹੜ੍ਹ ਕਾਰਨ 16 ਜੁਲਾਈ ਤੋਂ ਅਸਥਾਈ ਤੌਰ 'ਤੇ ਬੰਦ ਕਰ ਦਿੱਤੇ ਗਏ ਹਨ। ਇਨ੍ਹਾਂ 19 ਸਕੂਲਾਂ ਵਿੱਚ 2,864 ਵਿਦਿਆਰਥੀ ਅਤੇ 207 ਅਧਿਆਪਕ ਹਨ। ਰਿਪੋਰਟਾਂ ਅਨੁਸਾਰ ਨਦੀ ਦੇ ਪਾਣੀ ਦਾ ਪੱਧਰ ਘੱਟਣ ਤੋਂ ਬਾਅਦ ਸਕੂਲ ਮੁੜ ਖੁੱਲ੍ਹਣਗੇ ਅਤੇ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਵਿਦਿਆਰਥੀ ਆਪਣੀ ਖੁੰਝੀ ਪੜ੍ਹਾਈ ਪੂਰੀ ਕਰ ਸਕਣ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।