ਅਫਗਾਨਿਸਤਾਨ ''ਚ ਹੜ੍ਹ ਕਾਰਨ 6 ਲੋਕਾਂ ਦੀ ਮੌਤ, 8 ਜ਼ਖ਼ਮੀ

Thursday, Jun 15, 2023 - 03:36 PM (IST)

ਅਫਗਾਨਿਸਤਾਨ ''ਚ ਹੜ੍ਹ ਕਾਰਨ 6 ਲੋਕਾਂ ਦੀ ਮੌਤ, 8 ਜ਼ਖ਼ਮੀ

ਕਾਬੁਲ (ਏਜੰਸੀ)- ਅਫਗਾਨਿਸਤਾਨ ‘ਚ ਹਾਲ ਹੀ ‘ਚ ਪਏ ਮੋਹਲੇਧਾਰ ਮੀਂਹ ਅਤੇ ਹੜ੍ਹ ਕਾਰਨ ਘੱਟੋ-ਘੱਟ 6 ਲੋਕਾਂ ਦੀ ਮੌਤ ਹੋ ਗਈ ਹੈ ਅਤੇ 8 ਹੋਰ ਜ਼ਖਮੀ ਹੋ ਗਏ ਹਨ। ਇਕ ਨਿਊਜ਼ ਏਜੰਸੀ ਨੇ ਸਥਾਨਕ ਮੀਡੀਆ ਦੇ ਹਵਾਲੇ ਨਾਲ ਦੱਸਿਆ ਕਿ 30 ਘਰ ਨੁਕਸਾਨੇ ਗਏ ਹਨ ਜਾਂ ਪੂਰੀ ਤਰ੍ਹਾਂ ਢਹਿ ਗਏ ਹਨ, 7 ਪੁਲ ਤਬਾਹ ਹੋ ਗਏ ਹਨ, 832 ਪਸ਼ੂ ਮਾਰੇ ਗਏ ਹਨ ਅਤੇ ਕੁਝ ਖੇਤੀਬਾੜੀ ਖੇਤਰ ਅਤੇ ਬਗੀਚਿਆਂ ਦੀਆਂ ਫਸਲਾਂ ਤਬਾਹ ਹੋ ਗਈਆਂ ਹਨ।

ਭਾਰੀ ਮੀਂਹ ਅਤੇ ਹੜ੍ਹ ਨਾਲ ਪ੍ਰਭਾਵਿਤ ਸੂਬਿਆਂ ਵਿੱਚ ਕੁਨਾਰ, ਨੂਰਿਸਤਾਨ, ਬਦਖਸ਼ਾਨ, ਪਕਤੀਆ, ਤਖਰ, ਘੋਰ ਅਤੇ ਪਰਵਾਨ ਸ਼ਾਮਲ ਹਨ। ਇਸ ਤੋਂ ਪਹਿਲਾਂ ਦੇਸ਼ ਦੇ ਕੁਝ ਸੂਬਿਆਂ ਜਿਵੇਂ ਕਿ ਬਦਖਸ਼ਾਨ, ਤਾਖਰ, ਬਘਲਾਨ, ਨੂਰਿਸਤਾਨ, ਕੁਨਾਰ, ਲਘਮਾਨ, ਪਰਵਾਨ ਅਤੇ ਕਪੀਸਾ ਵਿੱਚ 10 ਤੋਂ 25 ਮਿਲੀਮੀਟਰ ਮੀਂਹ ਪਿਆ, ਜਿਵੇਂ ਕਿ ਦੇਸ਼ ਦੇ ਮੌਸਮ ਵਿਭਾਗ ਨੇ ਅਨੁਮਾਨ ਲਗਾਇਆ ਸੀ। 


author

cherry

Content Editor

Related News