ਅਫਗਾਨਿਸਤਾਨ ''ਚ ਹੜ੍ਹ ਕਾਰਨ ਇਕੋ ਪਰਿਵਾਰ ਦੇ 8 ਜੀਆਂ ਦੀ ਮੌਤ
Saturday, Jul 09, 2022 - 05:14 PM (IST)
ਕਾਬੁਲ (ਏਜੰਸੀ)- ਅਫਗਾਨਿਸਤਾਨ ਦੇ ਨੂਰਿਸਤਾਨ ਸੂਬੇ 'ਚ ਸ਼ਨੀਵਾਰ ਨੂੰ ਭਾਰੀ ਮੀਂਹ ਅਤੇ ਹੜ੍ਹ ਕਾਰਨ ਇਕੋ ਪਰਿਵਾਰ ਦੇ 8 ਮੈਂਬਰਾਂ ਦੀ ਮੌਤ ਹੋ ਗਈ। ਟੋਲੋ ਨਿਊਜ਼ ਨੇ ਨੂਰਿਸਤਾਨ ਦੇ ਇੱਕ ਵਸਨੀਕ ਦੇ ਹਵਾਲੇ ਨਾਲ ਕਿਹਾ, "ਬੱਚਿਆਂ ਅਤੇ ਔਰਤਾਂ ਸਮੇਤ ਇਸ ਪਰਿਵਾਰ ਦੇ 8 ਮੈਂਬਰਾਂ ਦੀ ਹੜ੍ਹ ਕਾਰਨ ਮੌਤ ਹੋ ਗਈ। ਪਰਿਵਾਰ ਦਾ ਸਿਰਫ਼ ਪਿਤਾ ਹੀ ਜ਼ਿੰਦਾ ਬਚਿਆ ਹੈ।"
ਇਹ ਵੀ ਪੜ੍ਹੋ: ਸ਼੍ਰੀਲੰਕਾ 'ਚ ਰਾਸ਼ਟਰਪਤੀ ਦੀ ਰਿਹਾਇਸ਼ 'ਚ ਦਾਖ਼ਲ ਹੋਏ ਪ੍ਰਦਰਸ਼ਨਕਾਰੀ, ਦੇਸ਼ ਛੱਡ ਕੇ ਭੱਜੇ ਰਾਜਪਕਸ਼ੇ
ਇਕ ਹੋਰ ਸਥਾਨਕ ਨਿਵਾਸੀ ਨੇ ਤਾਲਿਬਾਨ ਨੂੰ ਈਦ ਦੇ ਆਗਮਨ ਤੋਂ ਪਹਿਲਾਂ ਪੁਲ ਬਣਾਉਣ ਦੀ ਅਪੀਲ ਕੀਤੀ, ਕਿਉਂਕਿ ਨੂਰਿਸਤਾਨ ਨੂੰ ਕੁਨਾਰ ਨਾਲ ਜੋੜਨ ਵਾਲਾ ਪੁਲ ਵੀ ਹੜ੍ਹ ਕਾਰਨ ਤਬਾਹ ਹੋ ਗਿਆ ਸੀ। ਇਕ ਸਮਾਚਾਰ ਏਜੰਸੀ ਮੁਤਾਬਕ ਪਿਛਲੇ ਕੁਝ ਦਿਨਾਂ ਵਿੱਚ ਪਰਵਾਨ, ਪਕਤੀਆ, ਵਾਰਦਕ ਅਤੇ ਦੱਖਣੀ ਕੰਧਾਰ ਸੂਬੇ ਵਿੱਚ ਭਾਰੀ ਮੀਂਹ ਅਤੇ ਹੜ੍ਹ ਕਾਰਨ ਲਗਭਗ 1 ਦਰਜਨ ਲੋਕਾਂ ਦੀ ਮੌਤ ਹੋ ਗਈ ਹੈ।