''ਹੜ੍ਹ ਦਾ ਪਾਣੀ ਹੈ ਆਸ਼ੀਰਵਾਦ, ਇਸ ਨੂੰ ਬਾਲਟੀਆਂ ''ਚ ਭਰੋ...'', ਰੱਖਿਆ ਮੰਤਰੀ ਨੇ ਦਿੱਤਾ ਅਜੀਬੋ-ਗਰੀਬ ਬਿਆਨ
Wednesday, Sep 03, 2025 - 10:38 AM (IST)

ਇੰਟਰਨੈਸ਼ਨਲ ਡੈਸਕ- ਪਾਕਿਸਤਾਨ ਇਸ ਵੇਲੇ ਭਿਆਨਕ ਹੜ੍ਹ ਦੀ ਲਪੇਟ 'ਚ ਹੈ। ਭਾਰਤ ਨਾਲ ਲੱਗਦੇ ਪੰਜਾਬ ਅਤੇ ਸਿੰਧ ਪ੍ਰਾਂਤ 'ਚ ਦਰਿਆ ਊਫ਼ਾਨ ‘ਤੇ ਹਨ। ਕਈ ਪਿੰਡ ਤੇ ਸ਼ਹਿਰ ਪੂਰੀ ਤਰ੍ਹਾਂ ਪਾਣੀ 'ਚ ਡੁੱਬ ਗਏ ਹਨ। ਪਾਕਿਸਤਾਨ ਦੇ ਆਫ਼ਤ ਪ੍ਰਬੰਧਨ ਵਿਭਾਗ ਦੇ ਹੱਥ-ਪੈਰ ਫੁੱਲੇ ਹੋਏ ਹਨ। ਹੁਣ ਤੱਕ ਪੰਜਾਬ ਪ੍ਰਾਂਤ ਦੇ ਲਗਭਗ 2 ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਹੈ। ਲੋਕ ਕਹਿੰਦੇ ਹਨ ਕਿ ਇੰਨੀ ਖ਼ਤਰਨਾਕ ਹੜ੍ਹ ਉਨ੍ਹਾਂ ਨੇ ਪਹਿਲਾਂ ਕਦੇ ਨਹੀਂ ਵੇਖੀ।
ਹੜ੍ਹ ਪੀੜਤਾਂ ਦਾ ਮਜ਼ਾਕ ਬਣਾਉਂਦਾ ਬਿਆਨ
ਇਸ ਗੰਭੀਰ ਹਾਲਾਤ 'ਚ ਵੀ ਪਾਕਿਸਤਾਨ ਦੇ ਰੱਖਿਆ ਮੰਤਰੀ ਖ਼ਵਾਜਾ ਆਸਿਫ ਦਾ ਇਕ ਬਿਆਨ ਵਾਇਰਲ ਹੋ ਰਿਹਾ ਹੈ, ਜਿਸ ਨੂੰ ਸੁਣ ਕੇ ਲੋਕ ਹੈਰਾਨ ਵੀ ਹਨ ਅਤੇ ਗੁੱਸੇ ਵਿੱਚ ਵੀ। ਖ਼ਵਾਜਾ ਆਸਿਫ ਨੇ ਹੜ੍ਹ ਨੂੰ ‘ਆਸ਼ੀਰਵਾਦ’ ਕਰਾਰ ਦਿੰਦਿਆਂ ਪੀੜਤਾਂ ਨੂੰ ਘਰਾਂ 'ਚ ਬਾਲਟੀਆਂ ਅਤੇ ਟਬਾਂ 'ਚ ਪਾਣੀ ਸਟੋਰ ਕਰਨ ਦੀ ਅਜੀਬ ਸਲਾਹ ਦਿੱਤੀ ਹੈ।
ਇਹ ਵੀ ਪੜ੍ਹੋ : 21 ਦਿਨ ਖਾਣੀ ਛੱਡ ਦਿਓ ਕਣਕ ਦੀ ਰੋਟੀ, ਸਰੀਰ 'ਚ ਦਿੱਸਣਗੇ ਜ਼ਬਰਦਸਤ ਫ਼ਾਇਦੇ
'ਬਾਲਟੀਆਂ ਤੇ ਟਬਾਂ 'ਚ ਪਾਣੀ ਸਟੋਰ ਕਰੋ'
ਇਕ ਪਾਕਿਸਤਾਨੀ ਨਿਊਜ਼ ਚੈਨਲ ਦੇ ਕਲਿੱਪ 'ਚ ਉਹ ਕਹਿੰਦੇ ਸੁਣੇ ਗਏ ਕਿ ਜਿਹੜੇ ਲੋਕ ਸੜਕਾਂ 'ਤੇ ਰੋਡ ਬਲਾਕ ਕਰਦੇ ਹਨ, ਉਹ ਹੁਣ ਆਪਣੇ ਘਰਾਂ 'ਚ ਬਾਲਟੀਆਂ, ਟਬਾਂ ਜਾਂ ਹੋਰ ਭਾਂਡਿਆਂ 'ਚ ਹੜ੍ਹ ਦਾ ਪਾਣੀ ਸਟੋਰ ਕਰਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਪਾਣੀ ਨੂੰ ਲੋਕਾਂ ਨੂੰ ਆਸ਼ੀਰਵਾਦ ਵਜੋਂ ਦੇਖਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਆਖ਼ਿਰ ਗੁਲਾਬੀ ਰੰਗ ਦੇ ਕਾਗਜ਼ 'ਚ ਹੀ ਕਿਉਂ ਲਪੇਟੇ ਜਾਂਦੇ ਹਨ ਸੋਨੇ-ਚਾਂਦੀ ਦੇ ਗਹਿਣੇ ?
ਲੋਕਾਂ 'ਚ ਨਾਰਾਜ਼ਗੀ
ਜਿੱਥੇ ਇਕ ਪਾਸੇ ਲੱਖਾਂ ਲੋਕ ਹੜ੍ਹ ਦੀ ਮਾਰ ਝੱਲ ਰਹੇ ਹਨ, ਉੱਥੇ ਹੀ ਦੂਜੇ ਪਾਸੇ ਦੇਸ਼ ਦੇ ਰੱਖਿਆ ਮੰਤਰੀ ਦਾ ਇਹ ਬੇਤੁਕਾ ਬਿਆਨ ਹੜ੍ਹ ਪੀੜਤਾਂ ਦਾ ਮਜ਼ਾਕ ਬਣਾਉਣ ਵਾਂਗੂ ਲੱਗਦਾ ਹੈ। ਖ਼ਵਾਜਾ ਆਸਿਫ ਦੇ ਇਸ ਬਿਆਨ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਭਾਰੀ ਚਰਚਾ ਹੋ ਰਹੀ ਹੈ ਅਤੇ ਲੋਕ ਇਸ ਨੂੰ ਸੰਵੇਦਨਸ਼ੀਲਤਾ ਦੀ ਘਾਟ ਕਰਾਰ ਦੇ ਰਹੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8