ਹੜ੍ਹ ਪ੍ਰਭਾਵਿਤ ਦੇਸ਼ ਨੂੰ 'ਭੀਖ ਦਾ ਕਟੋਰਾ' ਲੈ ਕੇ ਹੱਥ ਫੈਲਾਉਣ ਲਈ ਮਜਬੂਰ ਨਾ ਕੀਤਾ ਜਾਵੇ: ਸ਼ਾਹਬਾਜ਼ ਸ਼ਰੀਫ਼

Friday, Oct 07, 2022 - 03:06 PM (IST)

ਹੜ੍ਹ ਪ੍ਰਭਾਵਿਤ ਦੇਸ਼ ਨੂੰ 'ਭੀਖ ਦਾ ਕਟੋਰਾ' ਲੈ ਕੇ ਹੱਥ ਫੈਲਾਉਣ ਲਈ ਮਜਬੂਰ ਨਾ ਕੀਤਾ ਜਾਵੇ: ਸ਼ਾਹਬਾਜ਼ ਸ਼ਰੀਫ਼

ਇਸਲਾਮਾਬਾਦ - ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਕਿਹਾ ਹੈ ਕਿ ਦੇਸ਼ ਦੇ ਲਗਭਗ ਇਕ ਤਿਹਾਈ ਹਿੱਸੇ ਨੂੰ ਪ੍ਰਭਾਵਿਤ ਕਰਨ ਵਾਲੀ ਭਿਆਨਕ ਤਬਾਹੀ ਤੋਂ ਬਾਅਦ ਹੜ੍ਹ ਪ੍ਰਭਾਵਿਤ ਦੇਸ਼ ਨੂੰ 'ਭੀਖ ਦਾ ਕਟੋਰਾ' ਲੈ ਕੇ ਖੁਸ਼ਹਾਲ, ਪ੍ਰਦੂਸ਼ਣ ਫੈਲਾਉਣ ਵਾਲੇ ਦੇਸ਼ਾਂ ਵੱਲ ਹੱਥ ਫੈਲਾਉਣ ਲਈ ਮਜ਼ਬੂਰ ਨਹੀਂ ਕਰਨਾ ਚਾਹੀਦਾ। ਹਾਲ ਹੀ ਦੇ ਅੰਕੜਿਆਂ ਅਤੇ ਅਨੁਮਾਨਾਂ ਅਨੁਸਾਰ ਪਾਕਿਸਤਾਨ ਵਿਚ ਭਾਰੀ ਬਾਰਸ਼ਾਂ ਕਾਰਨ ਆਏ ਹੜ੍ਹ ਅਤੇ ਗਲੇਸ਼ੀਅਰਾਂ ਦੇ ਪਿਘਲਣ ਕਾਰਨ ਬਣੀ ਸਥਿਤੀ ਦੇ ਕਾਰਨ ਕਰੀਬ 17 ਲੋਕਾਂ ਦੀ ਮੌਤ ਹੋ ਗਈ ਅਤੇ ਹਜ਼ਾਰਾਂ ਲੋਕ ਜ਼ਖ਼ਮੀ ਹੋ ਗਏ ਹਨ। ਹੜ੍ਹ ਕਾਰਨ ਲੱਖਾਂ ਲੋਕ ਬੇਘਰ ਵੀ ਹੋਏ ਹਨ। ਸੰਯੁਕਤ ਰਾਸ਼ਟਰ ਨੇ ਦੇਸ਼ ਵਿਚ ਹੜ੍ਹ ਪ੍ਰਭਾਵਿਤ ਆਬਾਦੀ ਵਾਲੇ ਖੇਤਰਾਂ ’ਚ ਬੀਮਾਰੀਆਂ ਦੇ ਵਧਣ 'ਤੇ ਚਿੰਤਾ ਜ਼ਾਹਰ ਕੀਤੀ ਹੈ। 

ਸਰਕਾਰ ਦੇ ਅਨੁਮਾਨ ਅਨੁਸਾਰ ਹੜ੍ਹਾਂ ਕਾਰਨ ਕਰੀਬ 30 ਅਰਬ ਡਾਲਰ ਦਾ ਨੁਕਸਾਨ ਹੋਇਆ ਹੈ। ਸਰਕਾਰ ਅਤੇ ਸੰਯੁਕਤ ਰਾਸ਼ਟਰ ਦੋਵਾਂ ਨੇ ਇਸ ਲਈ ਜਲਵਾਯੂ ਤਬਦੀਲੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਦਿ ਗਾਰਡੀਅਨ ਵਿੱਚ ਪ੍ਰਕਾਸ਼ਿਤ ਇੱਕ ਇੰਟਰਵਿਊ ਵਿੱਚ, ਸ਼ਾਹਬਾਜ਼ ਨੇ ਕਿਹਾ ਕਿ ਉਹ ਅੰਤਰਰਾਸ਼ਟਰੀ ਭਾਈਚਾਰੇ ਤੋਂ "ਜਲਵਾਯੂ ਨਿਆਂ" ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਨੂੰ ‘ਵਿਨਾਸ਼ਕਾਰੀ’ ਮਾਨਸੂਨ ਦੀ ਬਾਰਸ਼ ਤੋਂ ਬਾਅਦ ਸਿਹਤ, ਭੋਜਨ ਸੁਰੱਖਿਆ ਅਤੇ ਅੰਤਰ-ਦੇਸ਼ ਵਿਸਥਾਪਨ ਦੇ ਬੇਮਿਸਾਲ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਾਰਨ 33 ਕਰੋੜ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਸ਼ਵਵਿਆਪੀ ਕਾਰਬਨ ਨਿਕਾਸ ਵਿੱਚ ਪਾਕਿਸਤਾਨ ਦਾ ਯੋਗਦਾਨ ਬਹੁਤ ਘੱਟ ਹੈ। ਇਸ ਲਈ ਇਹ "ਵਿਕਸਤ ਦੇਸ਼ਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਸਾਡੇ ਨਾਲ ਖੜੇ ਹੋਣ, ਜੋ ਇਸ ਕਾਰਬਨ ਨਿਕਾਸ ਲਈ ਜ਼ਿੰਮੇਵਾਰ ਹੈ।" ਉਨ੍ਹਾਂ ਨੇ ਕਿਹਾ ਕਾ ਮੈਂ ਆਪਣੇ ਜੀਵਨ ’ਚ ਇਸ ਤਰ੍ਹਾਂ ਦੀ ਤਬਾਹੀ, ਹੜ੍ਹ ਅਤੇ ਸਾਡੇ ਲੋਕਾਂ ਦਾ ਦੁੱਖ ਕਦੇ ਨਹੀਂ ਵੇਖਿਆ। ਹੜ੍ਹ ਕਾਰਨ ਲੱਖਾਂ ਲੋਕ ਬੇਘਰ ਹੋ ਗਏ ਹਨ। ਲੋਕ ਆਪਣੇ ਹੀ ਦੇਸ਼ ਵਿੱਚ 'ਜਲਵਾਯੂ ਸ਼ਰਨਾਰਥੀ' ਬਣ ਗਏ ਹਨ। 

ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਸ਼ਵ ਭਾਈਚਾਰੇ ਨੇ ਜੋ ਫੰਡ ਅਤੇ ਸਹਾਇਤਾ ਦੇਣ ਦਾ ਵਾਅਦਾ ਕੀਤਾ ਹੈ ਉਹ "ਕਾਫ਼ੀ ਨਹੀਂ ਹੈ।" ਉਸਨੇ ਪ੍ਰਕਾਸ਼ਨ ਨੂੰ ਕਿਹਾ, "ਇਸ ਜਲਵਾਯੂ-ਪ੍ਰੇਰਿਤ ਤਬਾਹੀ ਦੀ ਤੀਬਰਤਾ ਸਾਡੇ ਵਿੱਤੀ ਸਾਧਨਾਂ ਤੋਂ ਬਾਹਰ ਹੈ। ਸਾਡੀਆਂ ਲੋੜਾਂ ਅਤੇ ਉਪਲਬਧ ਸਾਧਨਾਂ ਵਿਚਕਾਰ ਪਾੜਾ ਬਹੁਤ ਵੱਡਾ ਹੈ ਅਤੇ ਇਹ ਦਿਨੋ-ਦਿਨ ਵਧਦਾ ਜਾ ਰਿਹਾ ਹੈ।


author

rajwinder kaur

Content Editor

Related News