ਬੈਲਜੀਅਮ ਦੇ ਮੁੱਖ ਯੂਰਪੀ ਕਾਰਗੋ ਹਵਾਈ ਅੱਡੇ ’ਤੇ ਦਿਖਿਆ ਡਰੋਨ ! ਫਲਾਈਟਾਂ ''ਤੇ ਲੱਗੀ ਰੋਕ
Saturday, Nov 08, 2025 - 09:43 AM (IST)
ਇੰਟਰਨੈਸ਼ਨਲ ਡੈਸਕ- ਯੂਰਪ ਦੇ ਸਭ ਤੋਂ ਵੱਡੇ ਕਾਰਗੋ ਹਵਾਈ ਅੱਡਿਆਂ ’ਚੋਂ ਇਕ ਬ੍ਰਸੇਲਜ਼ ’ਚ ਡਰੋਨ ਦੇਖੇ ਜਾਣ ਤੋਂ ਬਾਅਦ ਸ਼ੁੱਕਰਵਾਰ ਨੂੰ ਕੁਝ ਸਮੇਂ ਲਈ ਉਡਾਣਾਂ ਨੂੰ ਰੋਕ ਦਿੱਤਾ ਗਿਆ। ਹਵਾਈ ਅੱਡੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਹਾਲ ਦੇ ਹਫਤਿਆਂ ’ਚ ਬੈਲਜੀਅਮ ਦੇ ਆਸ-ਪਾਸ ਡਰੋਨ ਨਾਲ ਜੁੜੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ।
ਲੀਏਜ ਹਵਾਈ ਅੱਡੇ ਦੇ ਸੰਚਾਰ ਮੁਖੀ ਕ੍ਰਿਸ਼ਚੀਅਨ ਡੇਲਕੋਰਟ ਨੇ ਕਿਹਾ ਕਿ ਡਰੋਨ ਦੀ ਮੌਜੂਦਗੀ ਕਾਰਨ ਵੀਰਵਾਰ ਰਾਤ 9 ਵਜੇ ਤੋਂ ਸ਼ੁੱਕਰਵਾਰ ਤੜਕੇ 1 ਵਜੇ ਤੱਕ ਅਤੇ ਫਿਰ ਸ਼ੁੱਕਰਵਾਰ ਸਵੇਰੇ 7 ਤੋਂ 8 ਵਜੇ ਤੱਕ ਉਡਾਣ ਸੰਚਾਲਨ ਰੋਕਣਾ ਪਿਆ।
