ਦੱਖਣੀ ਰੂਸ 'ਚ ਆਏ ਹੜ੍ਹ ਕਾਰਨ 6 ਲੋਕਾਂ ਦੀ ਮੌਤ
Friday, Oct 26, 2018 - 04:51 PM (IST)
ਮਾਸਕੋ— ਦੱਖਣੀ ਰੂਸ 'ਚ ਆਏ ਹੜ੍ਹ ਕਾਰਨ 6 ਲੋਕਾਂ ਦੀ ਮੌਤ ਹੋ ਗਈ ਹੈ। ਇਸ ਆਪਦਾ 'ਚ ਇਕ ਤੇਲ ਪਾਈਪਲਾਈਨ ਸਣੇ ਇਸ ਦੇ ਬੁਨਿਆਦੀ ਢਾਂਚੇ ਨੂੰ ਵੀ ਨੁਕਸਾਨ ਪਹੁੰਚਿਆ ਹੈ। ਐਮਰਜੰਸੀ ਸੇਵਾ ਕਰਮਚਾਰੀ ਹੜ੍ਹ ਪ੍ਰਭਾਵਿਤਾਂ ਨੂੰ ਭੋਜਨ ਤੇ ਪਾਣੀ ਮੁਹੱਈਆ ਕਰਨ 'ਚ ਮਸ਼ੱਕਤ ਦਾ ਸਾਹਮਣਾ ਕਰ ਰਹੇ ਹਨ।
ਕ੍ਰੇਮਲਿਨ ਬੁਲਾਰੇ ਦਮਿਤਰੀ ਪੇਸਕੋਵ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਐਮਰਜੰਸੀ ਸਥਿਤੀ ਨੂੰ ਲੈ ਕੇ ਸਾਰੇ ਸਰਕਾਰੀ ਵਿਭਾਗ ਹਰਕਤ 'ਚ ਆ ਗਏ ਹਨ। ਐਮਰਜੰਸੀ ਸੇਵਾ ਮੰਤਰਾਲੇ ਮੁਤਾਬਕ ਖੇਤਰ 'ਚ 2,300 ਮਕਾਨ ਹੜ੍ਹ ਕਾਰਨ ਬੁਰੀ ਤਰ੍ਹਾਂ ਨੁਕਸਾਨੇ ਗਏ ਹਨ। ਸੋਚੀ ਦੇ ਨੇੜੇ ਸਥਿਤ ਇਲਾਕੇ ਸਣੇ ਕ੍ਰਾਸਨੋਦਰ ਖੇਤਰ ਦੇ ਹਿੱਸੇ ਵੀ ਹੜ੍ਹ ਨਾਲ ਪ੍ਰਭਾਵਿਤ ਹੋਏ ਹਨ। ਸੋਚੀ ਨੇ 2014 ਦੇ ਵਿੰਟਰ ਓਲੰਪਿਕ ਦੀ ਮੇਜ਼ਬਾਨੀ ਕੀਤੀ ਸੀ। ਰੂਸੀ ਤੇਲ ਪਰਿਵਾਹਨ ਕੰਪਨੀ ਟ੍ਰਾਂਸੇਫਟ ਦੀ ਇਕ ਖੇਤਰੀ ਸਬਡਿਲਵਰੀ ਨੇ ਸ਼ੁੱਕਰਵਾਰ ਨੂੰ ਨੂੰ ਦੱਸਿਆ ਕਿ ਹੜ੍ਹ ਦੇ ਤਾਓਪਸੇ ਜ਼ਿਲੇ 'ਚ ਇਕ ਪਾਈਪਲਾਈਨ ਪਭਾਵਿਤ ਹੋਈ ਹੈ। ਜ਼ਿਕਰਯੋਗ ਹੈ ਕਿ ਸਾਲ 2012 'ਚ ਖੇਤਰ ਦੇ ਇਕ ਹੋਰ ਸ਼ਹਿਰ ਕ੍ਰਮਿਸਕ ਦੇ ਨੇੜੇ ਆਏ ਹੜ੍ਹ 'ਚ 150 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਸੀ।
