ਨਾਈਜੀਰੀਆ ''ਚ ਪੰਜ ਪੁਲਸ ਅਧਿਕਾਰੀ ਮਾਰੇ ਗਏ

Sunday, May 09, 2021 - 01:21 AM (IST)

ਨਾਈਜੀਰੀਆ ''ਚ ਪੰਜ ਪੁਲਸ ਅਧਿਕਾਰੀ ਮਾਰੇ ਗਏ

ਅਬੁਜਾ - ਨਾਈਜੀਰੀਆ ਦੇ ਦੱਖਣੀ ਸੂਬੇ 'ਚ ਬੰਦੂਧਕਾਰੀਆਂ ਦੇ ਹਮਲੇ 'ਚ ਪੰਜ ਪੁਲਸ ਅਧਿਕਾਰੀ ਅਤੇ 2 ਨਾਗਰਿਕ ਮਾਰੇ ਗਏ। ਨੈਸ਼ਨਲ ਬ੍ਰਾਡਕਾਸਟਰ ਨੇ ਦੱਸਿਆ ਕਿ ਇਕ ਬੰਦੂਧਕਾਰੀ ਨੇ ਸ਼ੁੱਕਰਵਾਰ ਦੇਰ ਸ਼ਾਮ ਪੁਲਸ ਸਟੇਸ਼ਨ ਅਤੇ ਪੁਲਸ ਚੌਕੀ 'ਤੇ ਹਮਲਾ ਕੀਤਾ। ਹਮਲਾਵਾਰਾਂ ਨੇ ਸੁਰੱਖਿਆ ਬਲਾਂ ਦੇ ਵਾਹਨਾਂ ਨੂੰ ਵੀ ਸਾੜ ਦਿੱਤਾ।

ਸਥਾਨਕ ਸਰਕਾਰ ਖੇਤਰ ਦੇ ਓਬੀਆ-ਅਕਪੋਰ 'ਚ ਪੁਲਸ ਸਟੇਸ਼ਨ 'ਤੇ ਕੀਤੇ ਗਏ ਇਕ ਹੋਰ ਹਮਲੇ 'ਚ ਤਿੰਨ ਪੁਲਸ ਅਧਿਕਾਰੀਆਂ ਦੇ ਸਿਰ ਕਲਮ ਕਰ ਦਿੱਤੇ ਗਏ। ਪੁਲਸ ਨੇ ਇਸ ਹਮਲੇ 'ਤੇ ਅਜੇ ਤੱਕ ਕੋਈ ਟਿੱਪਣੀ ਨਹੀਂ ਕੀਤੀ ਹੈ ਪਰ ਸਥਾਨਕ ਨੇਤਾਵਾਂ ਅਤੇ ਨਿਵਾਸੀਆਂ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ।


author

Khushdeep Jassi

Content Editor

Related News