ਕੈਮਰੂਨ ''ਚ ਬੋਕੋ ਹਰਮ ਦੇ ਹਮਲੇ ''ਚ ਪੰਜ ਲੋਕਾਂ ਦੀ ਮੌਤ

Monday, Jan 22, 2024 - 04:54 AM (IST)

ਕੈਮਰੂਨ ''ਚ ਬੋਕੋ ਹਰਮ ਦੇ ਹਮਲੇ ''ਚ ਪੰਜ ਲੋਕਾਂ ਦੀ ਮੌਤ

ਯਾਉਂਡੇ - ਕੈਮਰੂਨ ਦੇ ਦੂਰ ਉੱਤਰੀ ਖੇਤਰ 'ਚ ਦੋ ਨਾਗਰਿਕ ਭਾਈਚਾਰਿਆਂ 'ਤੇ ਅੱਤਵਾਦੀ ਸਮੂਹ ਬੋਕੋ ਹਰਾਮ ਦੁਆਰਾ ਕੀਤੇ ਗਏ ਹਮਲੇ 'ਚ ਘੱਟੋ ਘੱਟ ਪੰਜ ਲੋਕ ਮਾਰੇ ਗਏ ਹਨ। ਸਥਾਨਕ ਅਤੇ ਸੁਰੱਖਿਆ ਸੂਤਰਾਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਅੱਤਵਾਦੀਆਂ ਨੇ ਸ਼ਾਮ ਕਰੀਬ 7 ਵਜੇ ਇਲਾਕੇ ਦੇ ਲਾਡੂਬਾਮ ਬਾਹ ਪਿੰਡ 'ਤੇ ਹਮਲਾ ਕੀਤਾ। 

ਖੇਤਰ ਦੇ ਇਕ ਸੁਰੱਖਿਆ ਸੂਤਰ ਨੇ ਚੀਨ ਦੀ ਸਮਾਚਾਰ ਏਜੰਸੀ ਸਿਨਹੂਆ ਨੂੰ ਦੱਸਿਆ ਕਿ ਸ਼ਨੀਵਾਰ ਨੂੰ ਚਾਰ ਨਾਗਰਿਕ ਮਾਰੇ ਗਏ। ਸੂਤਰ ਮੁਤਾਬਕ ਉਸੇ ਦਿਨ ਅੱਤਵਾਦੀਆਂ ਨੇ ਇਲਾਕੇ ਦੇ ਪਿੰਡ ਮਾਵੋਮਈ 'ਤੇ ਹਮਲਾ ਕੀਤਾ, ਜਿਸ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਇਕ ਲੜਕੀ ਜ਼ਖਮੀ ਹੋ ਗਈ। ਸੂਤਰ ਨੇ ਕਿਹਾ, 'ਲਾਸ਼ਾਂ ਨੂੰ ਐਤਵਾਰ ਤੜਕੇ ਦਫਨਾਇਆ ਗਿਆ। ਸਾਡੇ ਬਹਾਦਰ ਸੈਨਿਕ ਉਨ੍ਹਾਂ ਦਾ ਪਤਾ ਲਗਾਉਣਗੇ। ਸਥਾਨਕ ਮੀਡੀਆ ਨੇ ਦੱਸਿਆ ਕਿ ਪਿੰਡ ਦੇ ਲੋਕ ਉਨ੍ਹਾਂ ਪਿੰਡਾਂ ਤੋਂ ਭੱਜ ਰਹੇ ਸਨ ਜਿੱਥੇ ਹਮਲੇ ਹੋਏ ਸਨ। ਬੋਕੋ ਹਰਾਮ 2014 ਤੋਂ ਇਸ ਖੇਤਰ 'ਚ ਸਰਗਰਮ ਹੈ।


author

Inder Prajapati

Content Editor

Related News