ਰੂਸ ਦੀ 9 ਮੰਜ਼ਲਾਂ ਇਮਾਰਤ 'ਚ ਗੈਸ ਧਮਾਕਾ, 1 ਦੀ ਮੌਤ

Monday, Jan 14, 2019 - 02:55 PM (IST)

ਰੋਸਤੋਵ (ਏਜੰਸੀ)— ਰੂਸ ਦੀ 9 ਮੰਜ਼ਲਾਂ ਇਮਾਰਤ 'ਚ ਗੈਸ ਧਮਾਕਾ ਹੋਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਬਾਕੀ 4 ਲਾਪਤਾ ਹਨ, ਜਿਨ੍ਹਾਂ ਨੂੰ ਲੱਭਿਆ ਜਾ ਰਿਹਾ ਹੈ। ਪਹਿਲਾਂ ਇਨ੍ਹਾਂ ਲੋਕਾਂ ਦੇ ਜ਼ਖਮੀ ਹੋਣ ਦੀ ਜਾਣਕਾਰੀ ਦਿੱਤੀ ਗਈ ਸੀ। ਰੂਸ ਦੇ ਐਮਰਜੈਂਸੀ ਮੰਤਰਾਲੇ ਵਲੋਂ ਦੱਸਿਆ ਗਿਆ ਕਿ ਸੋਮਵਾਰ ਨੂੰ ਰੂਸ ਦੇ ਰੋਸਤੋਵ ਇਲਾਕੇ 'ਚ ਇਮਾਰਤ 'ਚ ਜ਼ੋਰਦਾਰ ਧਮਾਕਾ ਹੋਇਆ। ਇਸ ਕਾਰਨ 8ਵੀਂ ਅਤੇ 9ਵੀਂ ਮੰਜ਼ਲ ਨੂੰ ਕਾਫੀ ਨੁਕਸਾਨ ਪੁੱਜਾ। ਐਮਰਜੈਂਸੀ ਸਰਵਿਸ ਦੇ ਬੁਲਾਰੇ ਨੇ ਦੱਸਿਆ ਕਿ ਧਮਾਕੇ ਕਾਰਨ ਕੁੱਲ 4 ਅਪਾਰਟਮੈਂਟ ਪ੍ਰਭਾਵਿਤ ਹੋਏ ਹਨ।

PunjabKesari

ਬਚਾਅ ਕਰਮਚਾਰੀਆਂ ਨੇ ਇਕ ਬੱਚੇ ਅਤੇ ਉਸ ਦੀ ਮਾਂ ਨੂੰ ਢਹਿ-ਢੇਰੀ ਹੋ ਚੁੱਕੇ ਕਮਰੇ 'ਚੋਂ ਸੁਰੱਖਿਅਤ ਬਾਹਰ ਕੱਢਿਆ। ਉਨ੍ਹਾਂ ਕਿਹਾ ਕਿ ਮਲਬੇ ਹੇਠ 7 ਕੁ ਵਿਅਕਤੀ ਆ ਗਏ ਸਨ। ਇਸ ਹਾਦਸੇ ਮਗਰੋਂ ਇਸ ਇਮਾਰਤ ਨੂੰ ਖਾਲੀ ਕਰਵਾ ਲਿਆ ਗਿਆ ਹੈ। ਇਸ ਕਾਰਨ 140 ਲੋਕ ਪ੍ਰਭਾਵਿਤ ਹੋਏ ਹਨ ਅਤੇ ਉਨ੍ਹਾਂ ਨੂੰ ਕਿਸੇ ਹੋਰ ਥਾਂ 'ਤੇ ਕੁਝ ਸਮੇਂ ਲਈ ਰਹਿਣਾ ਪਵੇਗਾ। ਫਿਲਹਾਲ ਅਧਿਕਾਰੀਆਂ ਵਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਗੈਸ ਸਿਲੰਡਰ ਕਿਵੇਂ ਫਟਿਆ।


Related News