ਨੇਪਾਲ ''ਚ ਕੋਵਿਡ-19 ਨਾਲ ਪੰਜ ਹੋਰ ਮਰੀਜ਼ਾਂ ਦੀ ਮੌਤ

Friday, Aug 07, 2020 - 09:26 PM (IST)

ਨੇਪਾਲ ''ਚ ਕੋਵਿਡ-19 ਨਾਲ ਪੰਜ ਹੋਰ ਮਰੀਜ਼ਾਂ ਦੀ ਮੌਤ

ਕਾਠਮੰਡੂ (ਭਾਸ਼ਾ): ਨੇਪਾਲ 'ਚ ਸ਼ੁੱਕਰਵਾਰ ਨੂੰ ਕੋਵਿਡ-19 ਨਾਲ ਪੰਜ ਹੋਰ ਮਰੀਜ਼ਾਂ ਦੀ ਮੋਤ ਹੋ ਗਈ ਤੇ ਇਨਫੈਕਸ਼ਨ ਦੇ 464 ਨਵੇਂ ਮਾਮਲੇ ਸਾਹਮਣੇ ਆਏ। ਇਸ ਤੋਂ ਬਾਅਦ ਦੇਸ਼ ਵਿਚ ਇਨਫੈਕਸ਼ਨ ਦੇ ਕੁੱਲ ਮਾਮਲਿਆਂ ਦੀ ਗਿਣਤੀ ਵਧਕੇ 22,214 ਹੋ ਗਈ ਤੇ ਇਸ ਮਹਾਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 70 'ਤੇ ਪਹੁੰਚ ਗਈ ਹੈ।

ਸਿਹਤ ਤੇ ਜਨਸੰਖਿਆ ਮੰਤਰਾਲਾ ਦੇ ਬੁਲਾਰੇ ਡਾਕਟਰ ਜਾਗੇਸ਼ਵਰ ਗੌਤਮ ਨੇ ਕਿਹਾ ਕਿ ਦੇਸ਼ਭਰ ਦੀਆਂ ਵੱਖ-ਵੱਖ ਪ੍ਰਯੋਗਸ਼ਾਲਾਵਾਂ ਵਿਚ 7,926 ਪੀ.ਸੀ.ਆਰ. ਜਾਂਚ ਕੀਤੀ ਗਈ। ਉਨ੍ਹਾਂ ਕਿਹਾ ਕਿ ਪਿਛਲੇ 24 ਘੰਟਿਆਂ ਵਿਚ ਇਕੱਲੇ ਕਾਠਮੰਡੂ ਘਾਟੀ ਵਿਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ 106 ਨਵੇਂ ਮਾਮਲੇ ਸਾਹਮਣੇ ਆਏ। ਉਨ੍ਹਾਂ ਨੇ ਕਿਹਾ ਕਿ ਹੁਣ ਤੱਕ ਦੇਸ਼ ਵਿਚ ਕੋਵਿਡ-19 ਨਾਲ 15,814 ਲੋਕ ਠੀਕ ਹੋ ਚੁੱਕੇ ਹਨ। ਵਰਤਮਾਨ ਵਿਚ ਨੇਪਾਲ ਵਿਚ ਕੋਵਿਡ-19 ਦੇ 6,330 ਮਰੀਜ਼ ਜੇਰੇ ਇਲਾਜ ਹਨ। ਸਿਹਤ ਮੰਤਰਾਲਾ ਨੇ ਕਿਹਾ ਕਿ ਪਿਛਲੇ 24 ਘੰਟਿਆਂ ਦੌਰਾਨ ਮਹਾਮਾਰੀ ਵਿਚ ਪੰਜ ਲੋਕਾਂ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 70 ਹੋ ਗਈ ਹੈ।


author

Baljit Singh

Content Editor

Related News