ਗੈਸ ਰਿਸਾਵ ਕਾਰਨ ਚੀਨ 'ਚ ਪੰਜ ਅਧਿਆਪਕਾਂ ਦੀ ਮੌਤ
Friday, Nov 16, 2018 - 01:41 PM (IST)

ਬੀਜਿੰਗ— ਚੀਨ ਦੇ ਸ਼ਾਂਕਸੀ ਸੂਬੇ 'ਚ ਸ਼ੁੱਕਰਵਾਰ ਨੂੰ ਹੋਏ ਗੈਸ ਰਿਸਾਵ ਕਾਰਨ ਛੋਟੇ ਬੱਚਿਆਂ ਨੂੰ ਪੜਾਉਣ ਵਾਲੇ ਪੰਜ ਅਧਿਆਪਕਾਂ ਦੀ ਮੌਤ ਹੋ ਗਈ ਹੈ। ਮੀਡੀਆ ਰਿਪੋਰਟ 'ਚ ਕਿਹਾ ਗਿਆ ਹੈ ਕਿ ਇਹ ਘਟਨਾ ਸੂਬੇ ਦੀ ਰਾਜਧਾਨੀ ਨਾਨਚਾਂਗ 'ਚ ਹੋਈ। ਸਰਕਾਰ ਵਲੋਂ ਚਲਾਈ ਜਾਣ ਵਾਲੀ ਏਜੰਸੀ ਨੇ ਇਕ ਸਥਾਨਕ ਪੱਤਰਕਾਰ ਏਜੰਸੀ ਦੇ ਹਵਾਲੇ ਨਾਲ ਕਿਹਾ ਕਿ ਗੈਸ ਰਿਸਣ ਕਾਰਨ ਛੋਟੇ ਬੱਚਿਆਂ ਨੂੰ ਪੜਾਉਣ ਵਾਲੇ ਪੰਜ ਅਧਿਆਪਕਾਂ ਦੀ ਮੌਤ ਹੋ ਗਈ।