ਬ੍ਰਾਜ਼ੀਲ: ਨਦੀ ''ਚ ਡਿੱਗੀ ਮਿੰਨੀ ਬੱਸ, ਪਰਿਵਾਰ ਦੇ 4 ਜੀਆਂ ਸਮੇਤ 5 ਲੋਕਾਂ ਦੀ ਮੌਤ

Tuesday, Nov 08, 2022 - 10:40 AM (IST)

ਬ੍ਰਾਜ਼ੀਲ: ਨਦੀ ''ਚ ਡਿੱਗੀ ਮਿੰਨੀ ਬੱਸ, ਪਰਿਵਾਰ ਦੇ 4 ਜੀਆਂ ਸਮੇਤ 5 ਲੋਕਾਂ ਦੀ ਮੌਤ

ਰੀਓ ਡੀ ਜੇਨੇਰੀਓ (ਵਾਰਤਾ): ਉੱਤਰੀ ਬ੍ਰਾਜ਼ੀਲ ਦੇ ਰਾਜ ਪਾਰਾ ਵਿੱਚ ਇੱਕ ਮਿੰਨੀ ਬੱਸ ਦੇ ਅਮੇਜ਼ਨ ਨਦੀ ਵਿੱਚ ਡਿੱਗਣ ਕਾਰਨ ਪਰਿਵਾਰ ਦੇ ਚਾਰ ਮੈਂਬਰਾਂ ਅਤੇ ਇੱਕ ਦੋਸਤ ਦੀ ਮੌਤ ਹੋ ਗਈ ਅਤੇ ਇੱਕ ਨੌਜਵਾਨ ਅਜੇ ਵੀ ਲਾਪਤਾ ਹੈ। ਅਧਿਕਾਰੀਆਂ ਨੇ ਸੋਮਵਾਰ ਨੂੰ ਸਥਾਨਕ ਮੀਡੀਆ ਨੂੰ ਦੱਸਿਆ ਕਿ ਸੈਂਟਾਰੇਮ ਸ਼ਹਿਰ ਵੱਲ ਜਾ ਰਹੀ ਮਿੰਨੀ ਬੱਸ ਨਦੀ ਨੂੰ ਪਾਰ ਕਰਨ ਲਈ ਕਿਸ਼ਤੀ 'ਤੇ ਚੜ੍ਹਨ ਦੀ ਤਿਆਰੀ ਕਰ ਰਹੀ ਸੀ।

ਇਹ ਵੀ ਪੜ੍ਹੋ: ਭਾਰਤੀ ਹਾਈ ਕਮਿਸ਼ਨ ਨੇ ਪਾਕਿ ’ਚ ਸਿੱਖ ਸ਼ਰਧਾਲੂਆਂ ਨਾਲ ਕੀਤੀ ਮੁਲਾਕਾਤ, ਸਹੂਲਤਾਂ ਦਾ ਲਿਆ ਜਾਇਜ਼ਾ

ਮਿੰਨੀ ਬੱਸ ਵਿੱਚ 11 ਲੋਕ ਸਵਾਰ ਸਨ। ਡਰਾਈਵਰ ਅੱਠ ਸਵਾਰੀਆਂ ਸਮੇਤ ਨਦੀ ਵਿੱਚ ਡਿੱਗ ਗਿਆ। ਇਨ੍ਹਾਂ ਵਿੱਚੋਂ ਦੋ ਬਚਣ ਵਿੱਚ ਕਾਮਯਾਬ ਹੋ ਗਏ ਅਤੇ ਇੱਕ ਨੌਜਵਾਨ ਅਜੇ ਵੀ ਲਾਪਤਾ ਹੈ। ਸਥਾਨਕ ਮੀਡੀਆ ਮੁਤਾਬਕ ਮਿੰਨੀ ਬੱਸ ਡਰਾਈਵਰ ਕਥਿਤ ਤੌਰ 'ਤੇ ਪਾਰਕਿੰਗ ਬ੍ਰੇਕ ਲਗਾਉਣਾ ਭੁੱਲ ਗਿਆ, ਜਿਸ ਕਾਰਨ ਇਹ ਹਾਦਸਾ ਵਾਪਰਿਆ।

ਇਹ ਵੀ ਪੜ੍ਹੋ: ਬੰਬ ਧਮਾਕਿਆਂ ਦੀ 'ਦਹਿਸ਼ਤ' ਨਹੀਂ ਤੋੜ ਸਕੀ ਹੌਂਸਲਾ, ਅੱਖ ਗੁਆਉਣ ਵਾਲੀ ਅਫ਼ਗਾਨ ਕੁੜੀ ਨੇ ਕਾਇਮ ਕੀਤੀ ਮਿਸਾਲ


author

cherry

Content Editor

Related News