'ਇੰਟਰਨੈਸ਼ਨਲ ਯੰਗ ਈਕੋ-ਹੀਰੋ' ਅਵਾਰਡ 2023 ਦੇ ਜੇਤੂਆਂ 'ਚ ਪੰਜ ਭਾਰਤੀ ਮੁੰਡੇ-ਕੁੜੀਆਂ ਸ਼ਾਮਲ

Thursday, Aug 17, 2023 - 06:26 PM (IST)

'ਇੰਟਰਨੈਸ਼ਨਲ ਯੰਗ ਈਕੋ-ਹੀਰੋ' ਅਵਾਰਡ 2023 ਦੇ ਜੇਤੂਆਂ 'ਚ ਪੰਜ ਭਾਰਤੀ ਮੁੰਡੇ-ਕੁੜੀਆਂ ਸ਼ਾਮਲ

ਵਾਸ਼ਿੰਗਟਨ (ਪੀ. ਟੀ.)- ਭਾਰਤ ਦੇ ਪੰਜ ਨੌਜਵਾਨਾਂ ਸਣੇ ਦੁਨੀਆ ਭਰ ਦੇ 17 ਨੌਜਵਾਨ ਵਾਤਾਵਰਨ ਕਾਰਕੁਨਾਂ ਨੂੰ 2023 ਦੇ "ਇੰਟਰਨੈਸ਼ਨਲ ਯੰਗ ਈਕੋ-ਹੀਰੋ" ਪੁਰਸਕਾਰ ਲਈ ਚੁਣਿਆ ਗਿਆ ਹੈ। ਉਨ੍ਹਾਂ ਨੇ ਦੁਨੀਆ ਦੀਆਂ ਕੁਝ ਸਭ ਤੋਂ ਵੱਧ ਦਬਾਅ ਵਾਲੀਆਂ ਵਾਤਾਵਰਨ ਚੁਣੌਤੀਆਂ ਨਾਲ ਨਜਿੱਠਣ ਲਈ ਪਹਿਲਕਦਮੀਆਂ ਕੀਤੀਆਂ ਹਨ। ਅਮਰੀਕਾ ਸਥਿਤ ਗੈਰ-ਲਾਭਕਾਰੀ ਸੰਸਥਾ "ਐਕਸ਼ਨ ਫਾਰ ਨੇਚਰ" ਨੇ ਜਿਹੜੇ ਨੌਜਵਾਨ ਵਾਤਾਵਰਨ ਕਾਰਕੁਨਾਂ ਦੀ ਉਨ੍ਹਾਂ ਦੇ ਯਤਨਾਂ ਸਦਕਾ ਪੁਰਸਕਾਰ ਲਈ ਚੋਣ ਕੀਤੀ ਹੈ ਉਹਨਾਂ ਵਿਚ ਮੇਰਠ ਤੋਂ ਈਹਾ ਦੀਕਸ਼ਿਤ, ਬੈਂਗਲੁਰੂ ਤੋਂ ਮਾਨਿਆ ਹਰਸ਼ਾ, ਨਵੀਂ ਦਿੱਲੀ ਤੋਂ ਨਿਰਵਾਨ ਸੋਮਾਨੀ ਅਤੇ ਮੰਨਤ ਕੌਰ ਅਤੇ ਮੁੰਬਈ ਦਾ ਕਰਨਵ ਰਸਤੋਗੀ ਸ਼ਾਮਲ ਹੈ।  

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕੀ ਸੰਸਦ ਮੈਂਬਰ ਰੋ ਖੰਨਾ ਨੇ ਭਾਰਤ ਫੇਰੀ 'ਤੇ ਅਈਅਰ ਮਿੱਤਰਾ ਨਾਲ ਕੀਤੀ ਮੁਲਾਕਾਤ, ਹੋ ਰਹੀ ਤਿੱਖੀ ਆਲੋਚਨਾ

'ਇੰਟਰਨੈਸ਼ਨਲ ਯੰਗ ਈਕੋ-ਹੀਰੋ' ਅਵਾਰਡ ਪ੍ਰੋਗਰਾਮ 8 ਤੋਂ 16 ਸਾਲ ਦੀ ਉਮਰ ਦੇ ਬੱਚਿਆਂ ਅਤੇ ਅੱਲ੍ਹੜ ਉਮਰ ਦੇ ਨੌਜਵਾਨਾਂ ਨੂੰ ਦਿੱਤਾ ਜਾਂਦਾ ਹੈ, ਜਿਨ੍ਹਾਂ ਨੇ ਵਾਤਾਵਰਣ ਦੇ ਸਭ ਤੋਂ ਵੱਧ ਦਬਾਅ ਵਾਲੇ ਮੁੱਦਿਆਂ ਨੂੰ ਹੱਲ ਕਰਨ ਲਈ ਕੰਮ ਕੀਤਾ ਹੈ। 'ਇੰਟਰਨੈਸ਼ਨਲ ਯੰਗ ਈਕੋ-ਹੀਰੋ' ਪੁਰਸਕਾਰ ਲਈ ਨਾਵਾਂ ਦੀ ਚੋਣ ਵਾਤਾਵਰਣ ਵਿਗਿਆਨ, ਜੀਵ ਵਿਗਿਆਨ ਅਤੇ ਸਿੱਖਿਆ ਮਾਹਿਰਾਂ ਦੀ ਇੱਕ ਕਮੇਟੀ ਦੁਆਰਾ ਕੀਤੀ ਜਾਂਦੀ ਹੈ। ਮੰਗਲਵਾਰ ਨੂੰ ਇੱਕ ਮੀਡੀਆ ਰਿਲੀਜ਼ ਵਿੱਚ ਕਿਹਾ ਗਿਆ ਕਿ ਪਿਛਲੇ 20 ਸਾਲਾਂ ਵਿੱਚ ਐਕਸ਼ਨ ਫਾਰ ਨੇਚਰ ਨੇ 27 ਦੇਸ਼ਾਂ ਅਤੇ 32 ਅਮਰੀਕੀ ਰਾਜਾਂ ਦੇ 339 ਵਾਤਾਵਰਣ ਨਾਇਕਾਂ ਨੂੰ ਸਨਮਾਨਿਤ ਕੀਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News