ਫਸੇ ਹੋਏ ਪ੍ਰਵਾਸੀਆਂ ਨੂੰ ਸ਼ਰਣ ਦੇਣਗੇ 5 ਯੂਰਪੀ ਦੇਸ਼ : ਇਟਲੀ

07/16/2018 6:41:32 PM

ਰੋਮ— ਇਟਲੀ ਦੇ ਪ੍ਰਧਾਨ ਮੰਤਰੀ ਗਿਊਸੇਪ ਕੋਂਤੇ ਦਾ ਕਹਿਣਾ ਹੈ ਕਿ 5 ਯੂਰਪੀ ਦੇਸ਼ ਯੂਰਪੀ ਸੰਘ (ਈ. ਯੂ.) ਦੀ ਸੁਰੱਖਿਆ ਫੌਜ ਨੂੰ ਦੋ ਕਿਸ਼ਤੀਆਂ 'ਚ ਸਵਾਰ 450 'ਚੋਂ 250 ਪ੍ਰਵਾਸੀਆਂ ਨੂੰ ਸ਼ਰਣ ਦੇਣ ਲਈ ਤਿਆਰ ਹੋ ਗਏ ਹਨ। ਕੋਂਤੇ ਨੇ ਕੱਲ ਟਵੀਟ ਕਰਦੇ ਹੋਇਆ ਕਿਹਾ,''ਸਪੇਨ ਅਤੇ ਪੁਰਤਗਾਲ 50-50 ਪ੍ਰਵਾਸੀਆਂ ਨੂੰ ਸ਼ਰਣ ਦੇਣਗੇ। ਫਰਾਂਸ, ਜਰਮਨੀ ਅਤੇ ਮਾਲਟਾ ਅਜਿਹਾ ਪਹਿਲਾਂ ਵੀ ਕਰ ਚੁੱਕੇ ਹਨ।''
ਕੋਂਤੇ ਨੇ ਆਪਣੇ 27 ਯੂਰਪੀ ਸੰਘੀ ਸਾਥੀਆਂ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਯਾਦ ਕਰਵਾਇਆ ਕਿ ਜੂਨ ਦੇ ਅਖੀਰ 'ਚ ਹੋਏ ਸਿਖਰ ਸੰਮੇਲਨ 'ਚ ਉਨ੍ਹਾਂ ਨੇ ਪ੍ਰਵਾਸੀਆਂ ਦੀ ਸਮੱਸਿਆ ਨੂੰ ਸਾਂਝਾ ਕਰਨ ਦੀ ਜ਼ਰੂਰਤ 'ਤੇ ਸਹਿਮਤੀ ਪ੍ਰਗਟ ਕੀਤੀ ਸੀ। ਉਨ੍ਹਾਂ ਨੇ ਸ਼ਨੀਵਾਰ ਨੂੰ ਐਲਾਨ ਕੀਤਾ ਸੀ ਕਿ ਫਰਾਂਸ ਅਤੇ ਮਾਲਟਾ 50-50 ਪ੍ਰਵਾਸੀਆਂ ਨੂੰ ਸ਼ਰਣ ਦੇਣ ਲਈ ਰਾਜ਼ੀ ਹੋ ਗਏ ਹਨ ਅਤੇ ਹੋਰ ਦੇਸ਼ ਵੀ ਜਲਦੀ ਹੀ ਅਜਿਹਾ ਵੀ ਕਰਨਗੇ।

 

 


Related News